1
ਮੱਤੀ 15:18-19
Punjabi Standard Bible
PSB
ਪਰ ਜੋ ਮੂੰਹੋਂ ਨਿੱਕਲਦਾ ਹੈ, ਉਹ ਦਿਲ ਵਿੱਚੋਂ ਆਉਂਦਾ ਹੈ ਅਤੇ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਕਿਉਂਕਿ ਬੁਰੇ ਵਿਚਾਰ, ਹੱਤਿਆਵਾਂ, ਹਰਾਮਕਾਰੀਆਂ, ਵਿਭਚਾਰ, ਚੋਰੀਆਂ, ਝੂਠੀ ਗਵਾਹੀ ਅਤੇ ਨਿੰਦਾ ਦਿਲ ਵਿੱਚੋਂ ਹੀ ਨਿੱਕਲਦੇ ਹਨ।
Compare
ਮੱਤੀ 15:18-19ਪੜਚੋਲ ਕਰੋ
2
ਮੱਤੀ 15:11
ਜੋ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਪਰ ਜੋ ਮੂੰਹੋਂ ਨਿੱਕਲਦਾ ਹੈ ਉਹੋ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।”
ਮੱਤੀ 15:11ਪੜਚੋਲ ਕਰੋ
3
ਮੱਤੀ 15:8-9
ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ; ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ।”
ਮੱਤੀ 15:8-9ਪੜਚੋਲ ਕਰੋ
4
ਮੱਤੀ 15:28
ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਹੇ ਔਰਤ, ਤੇਰਾ ਵਿਸ਼ਵਾਸ ਵੱਡਾ ਹੈ; ਜਿਸ ਤਰ੍ਹਾਂ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਉਸੇ ਸਮੇਂ ਉਸ ਦੀ ਬੇਟੀ ਚੰਗੀ ਹੋ ਗਈ।
ਮੱਤੀ 15:28ਪੜਚੋਲ ਕਰੋ
5
ਮੱਤੀ 15:25-27
ਪਰ ਉਹ ਆਈ ਅਤੇ ਉਸ ਨੂੰ ਮੱਥਾ ਟੇਕ ਕੇ ਕਹਿਣ ਲੱਗੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।” ਉਸ ਨੇ ਉੱਤਰ ਦਿੱਤਾ,“ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।” ਉਹ ਬੋਲੀ, “ਹਾਂ ਪ੍ਰਭੂ, ਪਰ ਕਤੂਰੇ ਵੀ ਤਾਂ ਆਪਣੇ ਮਾਲਕਾਂ ਦੀ ਮੇਜ਼ ਤੋਂ ਡਿੱਗਿਆ ਹੋਇਆ ਚੂਰ-ਭੂਰ ਖਾਂਦੇ ਹਨ।”
ਮੱਤੀ 15:25-27ਪੜਚੋਲ ਕਰੋ
Home
ਬਾਈਬਲ
Plans
ਵੀਡੀਓ