1
ਰੋਮ 2:3-4
ਪਵਿੱਤਰ ਬਾਈਬਲ (Revised Common Language North American Edition)
CL-NA
ਪਰ ਹੇ ਮਿੱਤਰ, ਕੀ ਤੂੰ ਜਿਹੜਾ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ ? ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ ?
Compare
ਰੋਮ 2:3-4ਪੜਚੋਲ ਕਰੋ
2
ਰੋਮ 2:1
ਇਸ ਲਈ ਹੇ ਮਿੱਤਰ, ਤੂੰ ਜਿਹੜਾ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ, ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ, ਇਸ ਲਈ ਹੁਣ ਤੇਰੇ ਕੋਲ ਕੋਈ ਬਹਾਨਾ ਨਹੀਂ । ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ ਅਤੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ ।
ਰੋਮ 2:1ਪੜਚੋਲ ਕਰੋ
3
ਰੋਮ 2:11
ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ ।
ਰੋਮ 2:11ਪੜਚੋਲ ਕਰੋ
4
ਰੋਮ 2:13
ਕਿਉਂਕਿ ਵਿਵਸਥਾ ਦੇ ਸੁਣਨ ਵਾਲੇ ਨਹੀਂ ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ ।
ਰੋਮ 2:13ਪੜਚੋਲ ਕਰੋ
5
ਰੋਮ 2:6
ਪਰਮੇਸ਼ਰ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ ।
ਰੋਮ 2:6ਪੜਚੋਲ ਕਰੋ
6
ਰੋਮ 2:8
ਪਰ ਜਿਹੜੇ ਆਪਣਾ ਮਤਲਬ ਕੱਢਦੇ ਅਤੇ ਸੱਚ ਨੂੰ ਨਾ ਮੰਨਦੇ ਹੋਏ ਬੁਰਾਈ ਦੇ ਪਿੱਛੇ ਚੱਲਦੇ ਹਨ, ਉਹਨਾਂ ਉੱਤੇ ਪਰਮੇਸ਼ਰ ਦੀ ਸਜ਼ਾ ਅਤੇ ਗੁੱਸਾ ਪ੍ਰਗਟ ਹੋਵੇਗਾ ।
ਰੋਮ 2:8ਪੜਚੋਲ ਕਰੋ
7
ਰੋਮ 2:5
ਪਰ ਤੂੰ ਆਪਣੇ ਕਠੋਰ ਅਤੇ ਜ਼ਿੱਦੀ ਦਿਲ ਦੇ ਦੁਆਰਾ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਦੇ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ, ਜਿਸ ਦਿਨ ਪਰਮੇਸ਼ਰ ਦਾ ਸੱਚਾ ਨਿਆਂ ਪ੍ਰਗਟ ਹੋਵੇਗਾ ।
ਰੋਮ 2:5ਪੜਚੋਲ ਕਰੋ
Home
ਬਾਈਬਲ
Plans
ਵੀਡੀਓ