1
ਰੋਮ 12:2
ਪਵਿੱਤਰ ਬਾਈਬਲ (Revised Common Language North American Edition)
CL-NA
ਆਪਣੇ ਆਪ ਨੂੰ ਸੰਸਾਰ ਵਰਗੇ ਨਾ ਬਣਾਓ ਸਗੋਂ ਅੰਦਰੋਂ ਬਦਲਦੇ ਜਾਵੋ ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਹਨਾਂ ਦੇ ਸਾਹਮਣੇ ਭਲਾ, ਮਨਭਾਉਂਦਾ ਅਤੇ ਸੰਪੂਰਨ ਕੀ ਹੈ ।
Compare
ਰੋਮ 12:2ਪੜਚੋਲ ਕਰੋ
2
ਰੋਮ 12:1
ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਰ ਦੀ ਮਹਾਨ ਦਇਆ ਨੂੰ ਯਾਦ ਕਰਵਾਉਂਦੇ ਹੋਏ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਪਰਮੇਸ਼ਰ ਦੇ ਸਾਹਮਣੇ ਜਿਊਂਦਾ, ਪਵਿੱਤਰ ਅਤੇ ਮਨਭਾਉਂਦਾ ਬਲੀਦਾਨ ਹੋਣ ਲਈ ਚੜ੍ਹਾਓ ਕਿਉਂਕਿ ਇਹ ਹੀ ਤੁਹਾਡੀ ਸੱਚੀ ਭਗਤੀ ਹੈ ।
ਰੋਮ 12:1ਪੜਚੋਲ ਕਰੋ
3
ਰੋਮ 12:12
ਆਪਣੀ ਆਸ ਵਿੱਚ ਖ਼ੁਸ਼ ਰਹੋ । ਦੁੱਖ ਵਿੱਚ ਧੀਰਜਵਾਨ ਬਣੋ ਅਤੇ ਹਰ ਸਮੇਂ ਪ੍ਰਾਰਥਨਾ ਵਿੱਚ ਲੱਗੇ ਰਹੋ ।
ਰੋਮ 12:12ਪੜਚੋਲ ਕਰੋ
4
ਰੋਮ 12:21
ਬੁਰਾਈ ਨੂੰ ਆਪਣੇ ਉੱਤੇ ਜੇਤੂ ਨਾ ਹੋਣ ਦਿਓ ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ ।
ਰੋਮ 12:21ਪੜਚੋਲ ਕਰੋ
5
ਰੋਮ 12:10
ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ । ਆਦਰ ਕਰਨ ਵਿੱਚ ਇੱਕ ਦੂਜੇ ਨਾਲੋਂ ਅੱਗੇ ਵਧੋ ।
ਰੋਮ 12:10ਪੜਚੋਲ ਕਰੋ
6
ਰੋਮ 12:9
ਪਿਆਰ ਸੱਚੇ ਦਿਲ ਨਾਲ ਕਰੋ । ਬੁਰਾਈ ਨੂੰ ਨਫ਼ਰਤ ਕਰੋ । ਸੱਚ ਨਾਲ ਜੁੜੇ ਰਹੋ ।
ਰੋਮ 12:9ਪੜਚੋਲ ਕਰੋ
7
ਰੋਮ 12:18
ਆਪਣੇ ਵੱਲੋਂ ਹਰ ਇੱਕ ਦੇ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ ।
ਰੋਮ 12:18ਪੜਚੋਲ ਕਰੋ
8
ਰੋਮ 12:19
ਮੇਰੇ ਮਿੱਤਰੋ, ਬਦਲਾ ਨਾ ਲਵੋ ਸਗੋਂ ਇਸ ਨੂੰ ਪਰਮੇਸ਼ਰ ਦੇ ਕ੍ਰੋਧ ਉੱਤੇ ਛੱਡ ਦੇਵੋ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਬਦਲਾ ਲੈਣਾ ਮੇਰਾ ਕੰਮ ਹੈ । ਮੈਂ ਹੀ ਬਦਲਾ ਲਵਾਂਗਾ, ਇਹ ਪ੍ਰਭੂ ਦਾ ਵਚਨ ਹੈ ।”
ਰੋਮ 12:19ਪੜਚੋਲ ਕਰੋ
9
ਰੋਮ 12:11
ਆਪਣੇ ਉਤਸ਼ਾਹ ਨੂੰ ਠੰਡਾ ਨਾ ਹੋਣ ਦਿਓ, ਆਤਮਿਕ ਤੌਰ ਤੇ ਸੁਚੇਤ ਰਹੋ ਅਤੇ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ ।
ਰੋਮ 12:11ਪੜਚੋਲ ਕਰੋ
10
ਰੋਮ 12:3
ਉਸ ਕਿਰਪਾ ਦੇ ਵਰਦਾਨ ਦੇ ਕਾਰਨ ਜਿਹੜਾ ਮੈਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ, ਆਪਣੇ ਆਪ ਨੂੰ ਜਿੰਨੇ ਤੁਸੀਂ ਹੋ, ਉਸ ਤੋਂ ਜ਼ਿਆਦਾ ਨਾ ਸਮਝੋ ਸਗੋਂ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਬਾਰੇ ਪਰਮੇਸ਼ਰ ਦੇ ਦਿੱਤੇ ਹੋਏ ਵਿਸ਼ਵਾਸ ਦੇ ਨਾਪ ਦੇ ਅਨੁਸਾਰ ਸ਼ਾਂਤ ਮਨ ਨਾਲ ਸੋਚੇ ।
ਰੋਮ 12:3ਪੜਚੋਲ ਕਰੋ
11
ਰੋਮ 12:17
ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਸਗੋਂ ਜਿਹਨਾਂ ਗੱਲਾਂ ਨੂੰ ਸਾਰੇ ਲੋਕ ਚੰਗਾ ਸਮਝਦੇ ਹਨ, ਉਹਨਾਂ ਨੂੰ ਕਰੋ ।
ਰੋਮ 12:17ਪੜਚੋਲ ਕਰੋ
12
ਰੋਮ 12:16
ਇੱਕ ਦੂਜੇ ਨਾਲ ਮਿਲ ਕੇ ਰਹੋ । ਹੰਕਾਰ ਨਾ ਕਰੋ ਸਗੋਂ ਘੱਟ ਸਮਝੇ ਜਾਣ ਵਾਲਿਆਂ ਨਾਲ ਮਿਲ ਕੇ ਰਹੋ । ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੋ ।
ਰੋਮ 12:16ਪੜਚੋਲ ਕਰੋ
13
ਰੋਮ 12:20
ਸਗੋਂ ਜਿਵੇਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਤੇਰਾ ਵੈਰੀ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ । ਜੇਕਰ ਪਿਆਸਾ ਹੈ ਤਾਂ ਪਾਣੀ ਦੇ । ਕਿਉਂਕਿ ਇਸ ਤਰ੍ਹਾਂ ਤੂੰ ਉਸ ਦੇ ਸਿਰ ਦੇ ਉੱਤੇ ਬਲਦੇ ਹੋਏ ਕੋਲਿਆਂ ਦਾ ਢੇਰ ਲਾਵੇਂਗਾ ।”
ਰੋਮ 12:20ਪੜਚੋਲ ਕਰੋ
14
ਰੋਮ 12:14-15
ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦੇਵੋ, ਨਾ ਕਿ ਸਰਾਪ । ਜਿਹੜੇ ਅਨੰਦ ਵਿੱਚ ਹਨ, ਉਹਨਾਂ ਨਾਲ ਮਿਲ ਕੇ ਅਨੰਦ ਮਨਾਵੋ ਅਤੇ ਜਿਹੜੇ ਸੋਗ ਵਿੱਚ ਹਨ, ਉਹਨਾਂ ਨਾਲ ਮਿਲ ਕੇ ਸੋਗ ਕਰੋ ।
ਰੋਮ 12:14-15ਪੜਚੋਲ ਕਰੋ
15
ਰੋਮ 12:13
ਆਪਣੇ ਲੋੜਵੰਦ ਵਿਸ਼ਵਾਸੀ ਭਰਾਵਾਂ ਦੇ ਸਾਂਝੀ ਬਣੋ ਅਤੇ ਪਰਦੇਸੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੋ ।
ਰੋਮ 12:13ਪੜਚੋਲ ਕਰੋ
16
ਰੋਮ 12:4-5
ਸਾਡੇ ਸਰੀਰ ਦੇ ਬਹੁਤ ਸਾਰੇ ਅੰਗ ਹਨ ਅਤੇ ਉਹਨਾਂ ਸਾਰਿਆਂ ਦੇ ਵੱਖ-ਵੱਖ ਕੰਮ ਹਨ । ਇਸੇ ਤਰ੍ਹਾਂ ਭਾਵੇਂ ਅਸੀਂ ਗਿਣਤੀ ਵਿੱਚ ਕਿੰਨੇ ਹੀ ਹਾਂ ਪਰ ਅਸੀਂ ਸਾਰੇ ਮਸੀਹ ਵਿੱਚ ਇੱਕ ਹੋ ਕੇ ਇੱਕ ਸਰੀਰ ਹਾਂ ਅਤੇ ਇਸ ਤਰ੍ਹਾਂ ਇੱਕ ਸਰੀਰ ਦੇ ਵੱਖ-ਵੱਖ ਅੰਗ ਹੋਣ ਕਰ ਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ।
ਰੋਮ 12:4-5ਪੜਚੋਲ ਕਰੋ
Home
ਬਾਈਬਲ
Plans
ਵੀਡੀਓ