1
ਮਰਕੁਸ 10:45
ਪਵਿੱਤਰ ਬਾਈਬਲ (Revised Common Language North American Edition)
CL-NA
ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ ਸਗੋਂ ਉਹ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।”
Compare
ਮਰਕੁਸ 10:45ਪੜਚੋਲ ਕਰੋ
2
ਮਰਕੁਸ 10:27
ਯਿਸੂ ਨੇ ਉਹਨਾਂ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਮਨੁੱਖ ਲਈ ਤਾਂ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ ।”
ਮਰਕੁਸ 10:27ਪੜਚੋਲ ਕਰੋ
3
ਮਰਕੁਸ 10:52
ਯਿਸੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਇਕਦਮ ਹੀ ਉਹ ਦੇਖਣ ਲੱਗ ਪਿਆ ਅਤੇ ਯਿਸੂ ਦੇ ਪਿੱਛੇ ਸੜਕ ਉੱਤੇ ਚੱਲਣ ਲੱਗਾ ।
ਮਰਕੁਸ 10:52ਪੜਚੋਲ ਕਰੋ
4
ਮਰਕੁਸ 10:9
ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।”
ਮਰਕੁਸ 10:9ਪੜਚੋਲ ਕਰੋ
5
ਮਰਕੁਸ 10:21
ਯਿਸੂ ਨੇ ਪਿਆਰ ਨਾਲ ਨੀਝ ਲਾ ਕੇ ਉਸ ਵੱਲ ਦੇਖਿਆ ਅਤੇ ਕਿਹਾ, “ਤੇਰੇ ਵਿੱਚ ਇੱਕ ਚੀਜ਼ ਦਾ ਘਾਟਾ ਹੈ । ਜਾ ਅਤੇ ਆਪਣਾ ਸਭ ਕੁਝ ਵੇਚ ਕੇ ਗ਼ਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ । ਫਿਰ ਆ ਕੇ ਮੇਰੇ ਪਿੱਛੇ ਚੱਲ ।”
ਮਰਕੁਸ 10:21ਪੜਚੋਲ ਕਰੋ
6
ਮਰਕੁਸ 10:51
ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ ?” ਅੰਨ੍ਹੇ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ ।”
ਮਰਕੁਸ 10:51ਪੜਚੋਲ ਕਰੋ
7
ਮਰਕੁਸ 10:43
ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਕ ਬਣੇ
ਮਰਕੁਸ 10:43ਪੜਚੋਲ ਕਰੋ
8
ਮਰਕੁਸ 10:15
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਾ ਕਰੇ ਤਾਂ ਉਹ ਉਸ ਵਿੱਚ ਕਦੀ ਵੀ ਦਾਖ਼ਲ ਨਾ ਹੋ ਸਕੇਗਾ ।”
ਮਰਕੁਸ 10:15ਪੜਚੋਲ ਕਰੋ
9
ਮਰਕੁਸ 10:31
ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ ।”
ਮਰਕੁਸ 10:31ਪੜਚੋਲ ਕਰੋ
10
ਮਰਕੁਸ 10:6-8
ਕਿਉਂਕਿ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ । ਇਸੇ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡੇਗਾ ਅਤੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ । ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਸਰੀਰ ਹਨ ।
ਮਰਕੁਸ 10:6-8ਪੜਚੋਲ ਕਰੋ
Home
ਬਾਈਬਲ
Plans
ਵੀਡੀਓ