1
ਗਲਾਤੀਯਾ 6:9
ਪਵਿੱਤਰ ਬਾਈਬਲ (Revised Common Language North American Edition)
CL-NA
ਅਸੀਂ ਭਲੇ ਕੰਮ ਕਰਦੇ ਥੱਕ ਨਾ ਜਾਈਏ ਕਿਉਂਕਿ ਜੇਕਰ ਅਸੀਂ ਹੌਸਲਾ ਨਹੀਂ ਛੱਡਾਂਗੇ ਤਾਂ ਠੀਕ ਸਮਾਂ ਆਉਣ ਉੱਤੇ ਫ਼ਸਲ ਵੱਢਾਂਗੇ ।
Compare
ਗਲਾਤੀਯਾ 6:9ਪੜਚੋਲ ਕਰੋ
2
ਗਲਾਤੀਯਾ 6:10
ਇਸ ਲਈ ਜਿੱਥੇ ਵੀ ਸਾਨੂੰ ਮੌਕਾ ਮਿਲੇ, ਹਰ ਕਿਸੇ ਨਾਲ ਭਲਾਈ ਕਰੀਏ । ਖ਼ਾਸ ਕਰਕੇ ਉਹਨਾਂ ਨਾਲ ਜਿਹਨਾਂ ਦਾ ਸੰਬੰਧ ਕਲੀਸੀਯਾ ਦੇ ਨਾਲ ਹੈ ।
ਗਲਾਤੀਯਾ 6:10ਪੜਚੋਲ ਕਰੋ
3
ਗਲਾਤੀਯਾ 6:2
ਇੱਕ ਦੂਜੇ ਦਾ ਭਾਰ ਚੁੱਕੋ । ਇਸ ਤਰ੍ਹਾਂ ਤੁਸੀਂ ਮਸੀਹ ਦੀ ਵਿਵਸਥਾ ਨੂੰ ਪੂਰਾ ਕਰੋਗੇ ।
ਗਲਾਤੀਯਾ 6:2ਪੜਚੋਲ ਕਰੋ
4
ਗਲਾਤੀਯਾ 6:7
ਆਪਣੇ ਆਪ ਨੂੰ ਧੋਖਾ ਨਾ ਦੇਵੋ, ਪਰਮੇਸ਼ਰ ਦਾ ਮਖ਼ੌਲ ਨਹੀਂ ਉਡਾਇਆ ਜਾ ਸਕਦਾ । ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ ।
ਗਲਾਤੀਯਾ 6:7ਪੜਚੋਲ ਕਰੋ
5
ਗਲਾਤੀਯਾ 6:8
ਜੇਕਰ ਕੋਈ ਸਰੀਰ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫ਼ਸਲ ਵੱਢੇਗਾ ਪਰ ਜੇਕਰ ਉਹ ਪਵਿੱਤਰ ਆਤਮਾ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਅਨੰਤ ਜੀਵਨ ਦੀ ਫ਼ਸਲ ਵੱਢੇਗਾ ।
ਗਲਾਤੀਯਾ 6:8ਪੜਚੋਲ ਕਰੋ
6
ਗਲਾਤੀਯਾ 6:1
ਭਰਾਵੋ ਅਤੇ ਭੈਣੋ, ਜੇਕਰ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ ਤਾਂ ਤੁਸੀਂ ਜਿਹੜੇ ਆਤਮਿਕ ਹੋ, ਉਸ ਨੂੰ ਨਿਮਰਤਾ ਨਾਲ ਸੁਧਾਰੋ ਪਰ ਤੁਸੀਂ ਆਪਣਾ ਵੀ ਧਿਆਨ ਰੱਖੋ ਕਿ ਕਿਤੇ ਤੁਸੀਂ ਪਰੀਖਿਆ ਵਿੱਚ ਨਾ ਪੈ ਜਾਵੋ ।
ਗਲਾਤੀਯਾ 6:1ਪੜਚੋਲ ਕਰੋ
7
ਗਲਾਤੀਯਾ 6:3-5
ਫਿਰ ਜੇਕਰ ਕੋਈ ਆਪਣੇ ਆਪ ਨੂੰ ਕੁਝ ਸਮਝਦਾ ਹੈ ਪਰ ਉਹ ਅਸਲ ਵਿੱਚ ਹੈ ਨਹੀਂ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ । ਹਰ ਮਨੁੱਖ ਆਪਣੇ ਕੰਮ ਨੂੰ ਆਪ ਹੀ ਪਰਖੇ ਤਦ ਉਹ ਕਿਸੇ ਦੂਜੇ ਨਾਲ ਤੁਲਨਾ ਕੀਤੇ ਬਿਨਾਂ ਆਪਣੇ ਬਾਰੇ ਮਾਣ ਕਰ ਸਕੇਗਾ । ਕਿਉਂਕਿ ਹਰ ਇੱਕ ਨੇ ਆਪਣਾ ਭਾਰ ਆਪ ਹੀ ਚੁੱਕਣਾ ਹੈ ।
ਗਲਾਤੀਯਾ 6:3-5ਪੜਚੋਲ ਕਰੋ
Home
ਬਾਈਬਲ
Plans
ਵੀਡੀਓ