1
ਰਸੂਲਾਂ ਦੇ ਕੰਮ 2:38
ਪਵਿੱਤਰ ਬਾਈਬਲ (Revised Common Language North American Edition)
CL-NA
ਪਤਰਸ ਨੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ਼ ਹੋ ਜਾਣ ਅਤੇ ਤੁਹਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲੇ ।
Compare
ਰਸੂਲਾਂ ਦੇ ਕੰਮ 2:38ਪੜਚੋਲ ਕਰੋ
2
ਰਸੂਲਾਂ ਦੇ ਕੰਮ 2:42
ਉਹ ਸਭ ਬੜੀ ਸ਼ਰਧਾ ਨਾਲ ਰਸੂਲਾਂ ਤੋਂ ਸਿੱਖਿਆ ਲੈਂਦੇ, ਸੰਗਤੀ ਕਰਦੇ, ਇਕੱਠੇ ਰੋਟੀ ਖਾਂਦੇ ਅਤੇ ਪ੍ਰਾਰਥਨਾ ਵਿੱਚ ਲੱਗੇ ਰਹਿੰਦੇ ਸਨ ।
ਰਸੂਲਾਂ ਦੇ ਕੰਮ 2:42ਪੜਚੋਲ ਕਰੋ
3
ਰਸੂਲਾਂ ਦੇ ਕੰਮ 2:4
ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਣਜਾਣ ਭਾਸ਼ਾਵਾਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਯੋਗਤਾ ਦਿੱਤੀ ਸੀ ।
ਰਸੂਲਾਂ ਦੇ ਕੰਮ 2:4ਪੜਚੋਲ ਕਰੋ
4
ਰਸੂਲਾਂ ਦੇ ਕੰਮ 2:2-4
ਅਚਾਨਕ ਅਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਜਿਸ ਘਰ ਵਿੱਚ ਉਹ ਬੈਠੇ ਹੋਏ ਸਨ ਉਹ ਸਾਰਾ ਘਰ ਗੂੰਜ ਨਾਲ ਭਰ ਗਿਆ । ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਉੱਤੇ ਆ ਠਹਿਰੀਆਂ । ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਣਜਾਣ ਭਾਸ਼ਾਵਾਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਯੋਗਤਾ ਦਿੱਤੀ ਸੀ ।
ਰਸੂਲਾਂ ਦੇ ਕੰਮ 2:2-4ਪੜਚੋਲ ਕਰੋ
5
ਰਸੂਲਾਂ ਦੇ ਕੰਮ 2:46-47
ਹਰ ਦਿਨ ਉਹ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ, ਖ਼ੁਸ਼ੀ ਅਤੇ ਸੱਚੇ ਮਨ ਨਾਲ ਘਰਾਂ ਵਿੱਚ ਭੋਜਨ ਕਰਦੇ ਸਨ । ਉਹ ਪਰਮੇਸ਼ਰ ਦੀ ਮਹਿਮਾ ਕਰਦੇ ਅਤੇ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ । ਪ੍ਰਭੂ ਪਰਮੇਸ਼ਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਸ਼ਾਮਲ ਕਰ ਦਿੰਦੇ ਸਨ ।
ਰਸੂਲਾਂ ਦੇ ਕੰਮ 2:46-47ਪੜਚੋਲ ਕਰੋ
6
ਰਸੂਲਾਂ ਦੇ ਕੰਮ 2:17
‘ਪਰਮੇਸ਼ਰ ਨੇ ਕਿਹਾ ਕਿ ਅੰਤਮ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ, ਮੈਂ ਆਪਣਾ ਆਤਮਾ ਸਾਰੇ ਲੋਕਾਂ ਉੱਤੇ ਡੋਲ੍ਹਾਂਗਾ, ਤੁਹਾਡੇ ਬੇਟੇ ਅਤੇ ਬੇਟੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ ।
ਰਸੂਲਾਂ ਦੇ ਕੰਮ 2:17ਪੜਚੋਲ ਕਰੋ
7
ਰਸੂਲਾਂ ਦੇ ਕੰਮ 2:44-45
ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ । ਉਹ ਆਪਣੀ ਜਾਇਦਾਦ ਅਤੇ ਜੋ ਕੁਝ ਉਹਨਾਂ ਕੋਲ ਹੁੰਦਾ ਸੀ, ਵੇਚ ਦਿੰਦੇ ਅਤੇ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੇ ਸਨ ।
ਰਸੂਲਾਂ ਦੇ ਕੰਮ 2:44-45ਪੜਚੋਲ ਕਰੋ
8
ਰਸੂਲਾਂ ਦੇ ਕੰਮ 2:21
ਅਤੇ ਜਿਹੜਾ ਕੋਈ ਪ੍ਰਭੂ ਦਾ ਨਾਮ ਲਵੇਗਾ ਉਹ ਮੁਕਤੀ ਪਾਵੇਗਾ ।’
ਰਸੂਲਾਂ ਦੇ ਕੰਮ 2:21ਪੜਚੋਲ ਕਰੋ
9
ਰਸੂਲਾਂ ਦੇ ਕੰਮ 2:20
ਪ੍ਰਭੂ ਦੇ ਮਹਾਨ ਅਤੇ ਮਹਿਮਾ ਵਾਲੇ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਦ ਖ਼ੂਨ ਦੀ ਤਰ੍ਹਾਂ ਲਾਲ ਹੋ ਜਾਵੇਗਾ ।
ਰਸੂਲਾਂ ਦੇ ਕੰਮ 2:20ਪੜਚੋਲ ਕਰੋ
Home
ਬਾਈਬਲ
Plans
ਵੀਡੀਓ