ਖਿਡਾਰੀ ਹਰ ਤਰ੍ਹਾਂ ਦੇ ਸੰਜਮ ਦਾ ਅਭਿਆਸ ਕਰਦੇ ਹਨ । ਉਹ ਇਸ ਲਈ ਕਰਦੇ ਹਨ ਕਿ ਥੋੜੇ ਸਮੇਂ ਤੱਕ ਰਹਿਣ ਵਾਲਾ ਇਨਾਮ ਪ੍ਰਾਪਤ ਕਰਨ ਪਰ ਅਸੀਂ ਅਨੰਤਕਾਲ ਤੱਕ ਰਹਿਣ ਵਾਲੇ ਇਨਾਮ ਲਈ ਕਰਦੇ ਹਾਂ । ਇਸ ਲਈ ਮੈਂ ਬੇਮਤਲਬ ਨਹੀਂ ਦੌੜਦਾ ਅਤੇ ਨਾ ਹੀ ਉਸ ਮੁੱਕੇਬਾਜ਼ ਦੀ ਤਰ੍ਹਾਂ ਮੁੱਕੇ ਮਾਰ ਰਿਹਾ ਹਾਂ ਜਿਹੜਾ ਹਵਾ ਵਿੱਚ ਹੀ ਮੁੱਕੇ ਮਾਰਦਾ ਹੈ ।