1
1 ਕੁਰਿੰਥੁਸ 13:4-5
ਪਵਿੱਤਰ ਬਾਈਬਲ (Revised Common Language North American Edition)
CL-NA
ਪਿਆਰ ਸਹਿਣਸ਼ੀਲ ਅਤੇ ਦਿਆਲੂ ਹੈ । ਪਿਆਰ ਈਰਖਾਲੂ ਨਹੀਂ, ਹੰਕਾਰੀ ਨਹੀਂ ਅਤੇ ਪਿਆਰ ਫੁੱਲਦਾ ਨਹੀਂ ਹੈ । ਪਿਆਰ ਬੁਰਾ ਵਰਤਾਅ ਨਹੀਂ ਕਰਦਾ, ਆਪਣਾ ਲਾਭ ਨਹੀਂ ਦੇਖਦਾ, ਚਿੜਚਿੜਾ ਨਹੀਂ ਹੁੰਦਾ, ਗਲਤੀਆਂ ਦਾ ਲੇਖਾ ਨਹੀਂ ਰੱਖਦਾ
Compare
1 ਕੁਰਿੰਥੁਸ 13:4-5ਪੜਚੋਲ ਕਰੋ
2
1 ਕੁਰਿੰਥੁਸ 13:7
ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭ ਗੱਲਾਂ ਦੀ ਆਸ ਰੱਖਦਾ ਹੈ ਅਤੇ ਸਭ ਗੱਲਾਂ ਵਿੱਚ ਧੀਰਜ ਰੱਖਦਾ ਹੈ ।
1 ਕੁਰਿੰਥੁਸ 13:7ਪੜਚੋਲ ਕਰੋ
3
1 ਕੁਰਿੰਥੁਸ 13:6
ਅਤੇ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ ਸਗੋਂ ਸੱਚਾਈ ਤੋਂ ਖ਼ੁਸ਼ ਹੁੰਦਾ ਹੈ ।
1 ਕੁਰਿੰਥੁਸ 13:6ਪੜਚੋਲ ਕਰੋ
4
1 ਕੁਰਿੰਥੁਸ 13:13
ਅਤੇ ਹੁਣ ਵਿਸ਼ਵਾਸ, ਆਸ ਅਤੇ ਪਿਆਰ ਇਹ ਤਿੰਨੇ ਅਨੰਤ ਹਨ ਪਰ ਇਹਨਾਂ ਵਿੱਚੋਂ ਸਭ ਤੋਂ ਉੱਤਮ ਪਿਆਰ ਹੈ ।
1 ਕੁਰਿੰਥੁਸ 13:13ਪੜਚੋਲ ਕਰੋ
5
1 ਕੁਰਿੰਥੁਸ 13:8
ਪਿਆਰ ਅਨੰਤ ਹੈ । ਭਵਿੱਖਬਾਣੀਆਂ ਹੋਣਗੀਆਂ ਤਾਂ ਉਹਨਾਂ ਦਾ ਅੰਤ ਹੋ ਜਾਵੇਗਾ, ਪਰਾਈਆਂ ਭਾਸ਼ਾਵਾਂ ਵੀ ਖ਼ਤਮ ਹੋ ਜਾਣਗੀਆਂ, ਗਿਆਨ ਹੋਵੇਗਾ ਤਾਂ ਉਹ ਵਿਅਰਥ ਹੋ ਜਾਵੇਗਾ
1 ਕੁਰਿੰਥੁਸ 13:8ਪੜਚੋਲ ਕਰੋ
6
1 ਕੁਰਿੰਥੁਸ 13:1
ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਭਾਸ਼ਾਵਾਂ ਵੀ ਕਿਉਂ ਨਾ ਬੋਲਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਇੱਕ ਟਣ-ਟਣ ਕਰਦੇ ਹੋਏ ਟਲ ਜਾਂ ਛਣ-ਛਣ ਕਰਦੇ ਹੋਏ ਛੈਣੇ ਦੀ ਤਰ੍ਹਾਂ ਹਾਂ ।
1 ਕੁਰਿੰਥੁਸ 13:1ਪੜਚੋਲ ਕਰੋ
7
1 ਕੁਰਿੰਥੁਸ 13:2
ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ, ਸਾਰੇ ਗੁਪਤ ਭੇਤਾਂ ਦਾ ਗਿਆਨ ਅਤੇ ਹਰ ਤਰ੍ਹਾਂ ਦੀ ਸਮਝ ਵੀ ਕਿਉਂ ਨਾ ਹੋਵੇ, ਇੱਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਵੀ ਕਿਉਂ ਨਾ ਹੋਵੇ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਝ ਵੀ ਨਹੀਂ ।
1 ਕੁਰਿੰਥੁਸ 13:2ਪੜਚੋਲ ਕਰੋ
8
1 ਕੁਰਿੰਥੁਸ 13:3
ਭਾਵੇਂ ਮੈਂ ਆਪਣਾ ਸਾਰਾ ਧਨ ਸੰਪਤੀ ਦਾਨ ਕਰ ਦੇਵਾਂ, ਇੱਥੋਂ ਤੱਕ ਕਿ ਆਪਣਾ ਸਰੀਰ ਵੀ ਸਾੜੇ ਜਾਣ ਦੇ ਲਈ ਦੇ ਦੇਵਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਨੂੰ ਇਸ ਤੋਂ ਕੋਈ ਲਾਭ ਨਹੀਂ ।
1 ਕੁਰਿੰਥੁਸ 13:3ਪੜਚੋਲ ਕਰੋ
9
1 ਕੁਰਿੰਥੁਸ 13:11
ਜਦੋਂ ਮੈਂ ਬੱਚਾ ਸੀ ਤਾਂ ਬੱਚੇ ਦੀ ਤਰ੍ਹਾਂ ਬੋਲਦਾ ਸੀ, ਬੱਚੇ ਦੀ ਤਰ੍ਹਾਂ ਸੋਚਦਾ ਸੀ ਅਤੇ ਬੱਚੇ ਦੀ ਤਰ੍ਹਾਂ ਬਹਿਸ ਕਰਦਾ ਸੀ ਪਰ ਹੁਣ ਜਦੋਂ ਕਿ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਂ ਆਪਣੀਆਂ ਬੱਚਿਆਂ ਵਾਲੀਆਂ ਸਾਰੀਆਂ ਗੱਲਾਂ ਛੱਡ ਦਿੱਤੀਆਂ ਹਨ ।
1 ਕੁਰਿੰਥੁਸ 13:11ਪੜਚੋਲ ਕਰੋ
Home
ਬਾਈਬਲ
Plans
ਵੀਡੀਓ