1
1 ਕੁਰਿੰਥੁਸ 11:25-26
ਪਵਿੱਤਰ ਬਾਈਬਲ (Revised Common Language North American Edition)
CL-NA
ਇਸੇ ਤਰ੍ਹਾਂ ਭੋਜਨ ਦੇ ਬਾਅਦ ਪ੍ਰਭੂ ਯਿਸੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਪਰਮੇਸ਼ਰ ਦਾ ਨਵਾਂ ਨੇਮ ਹੈ ਜਿਹੜਾ ਮੇਰੇ ਖ਼ੂਨ ਦੁਆਰਾ ਮੋਹਰ ਕੀਤਾ ਗਿਆ ਹੈ । ਜਦੋਂ ਕਦੀ ਵੀ ਤੁਸੀਂ ਇਸ ਵਿੱਚੋਂ ਪੀਵੋ ਤਾਂ ਮੇਰੀ ਯਾਦ ਵਿੱਚ ਇਹ ਹੀ ਕਰਿਆ ਕਰੋ ।” ਕਿਉਂਕਿ ਜਦੋਂ ਕਦੀ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੇ ਆਉਣ ਤੱਕ ਉਹਨਾਂ ਦੀ ਮੌਤ ਦਾ ਐਲਾਨ ਕਰਦੇ ਹੋ ।
Compare
1 ਕੁਰਿੰਥੁਸ 11:25-26ਪੜਚੋਲ ਕਰੋ
2
1 ਕੁਰਿੰਥੁਸ 11:23-24
ਇਹ ਰਵਾਇਤ ਜਿਹੜੀ ਮੈਨੂੰ ਪ੍ਰਭੂ ਤੋਂ ਮਿਲੀ ਹੈ, ਮੈਂ ਤੁਹਾਨੂੰ ਦਿੰਦਾ ਹਾਂ, ਪ੍ਰਭੂ ਯਿਸੂ ਜਿਸ ਰਾਤ ਫੜਵਾਏ ਗਏ ਸਨ, ਉਸ ਰਾਤ ਪ੍ਰਭੂ ਨੇ ਰੋਟੀ ਲਈ, ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਹੈ । ਮੇਰੀ ਯਾਦ ਵਿੱਚ ਇਹ ਕਰਿਆ ਕਰੋ ।”
1 ਕੁਰਿੰਥੁਸ 11:23-24ਪੜਚੋਲ ਕਰੋ
3
1 ਕੁਰਿੰਥੁਸ 11:28-29
ਇਸ ਲਈ ਹਰ ਮਨੁੱਖ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ । ਕਿਉਂਕਿ ਜਿਹੜਾ ਮਨੁੱਖ ਪ੍ਰਭੂ ਦੇ ਸਰੀਰ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਰੋਟੀ ਖਾਂਦਾ ਜਾਂ ਪਿਆਲੇ ਵਿੱਚੋਂ ਪੀਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲਈ ਖਾਂਦਾ ਅਤੇ ਪੀਂਦਾ ਹੈ ।
1 ਕੁਰਿੰਥੁਸ 11:28-29ਪੜਚੋਲ ਕਰੋ
4
1 ਕੁਰਿੰਥੁਸ 11:27
ਇਸ ਲਈ ਜਿਹੜਾ ਕੋਈ ਮਨੁੱਖ ਗ਼ਲਤ ਢੰਗ ਨਾਲ ਪ੍ਰਭੂ ਦੀ ਰੋਟੀ ਖਾਂਦਾ ਜਾਂ ਪ੍ਰਭੂ ਦੇ ਪਿਆਲੇ ਵਿੱਚੋਂ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਖ਼ੂਨ ਦਾ ਅਪਰਾਧੀ ਠਹਿਰੇਗਾ ।
1 ਕੁਰਿੰਥੁਸ 11:27ਪੜਚੋਲ ਕਰੋ
5
1 ਕੁਰਿੰਥੁਸ 11:1
ਮੇਰੇ ਵਰਗੇ ਬਣੋ, ਜਿਸ ਤਰ੍ਹਾਂ ਕਿ ਮੈਂ ਮਸੀਹ ਵਰਗਾ ਬਣਦਾ ਹਾਂ ।
1 ਕੁਰਿੰਥੁਸ 11:1ਪੜਚੋਲ ਕਰੋ
Home
ਬਾਈਬਲ
Plans
ਵੀਡੀਓ