ਲੇਵਿਆਂ 3

3
ਸੁੱਖ-ਸਾਂਦ ਦੀ ਭੇਟ
1“ ‘ਜੇਕਰ ਤੁਹਾਡਾ ਬਲੀਦਾਨ ਸੁੱਖ-ਸਾਂਦ ਦੀ ਭੇਟ ਹੋਵੇ ਅਤੇ ਉਹ ਆਪਣੇ ਵੱਗ ਵਿੱਚੋਂ ਕਿਸੇ ਜਾਨਵਰ ਦੀ ਬਲੀ ਚੜ੍ਹਾਵੇ, ਭਾਵੇਂ ਉਹ ਨਰ ਹੋਵੇ ਜਾਂ ਮਾਦਾ, ਤਾਂ ਉਹ ਯਾਹਵੇਹ ਨੂੰ ਦੋਸ਼ ਰਹਿਤ ਜਾਨਵਰ ਚੜ੍ਹਾਵੇ। 2ਤੂੰ ਆਪਣੀ ਭੇਟ ਦੇ ਸਿਰ ਉੱਤੇ ਆਪਣਾ ਹੱਥ ਰੱਖਣਾ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਵੱਢ ਦੇਣਾ। ਫਿਰ ਹਾਰੋਨ ਦੇ ਪੁੱਤਰ ਜਾਜਕ ਲਹੂ ਨੂੰ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ। 3ਅਤੇ ਜਦ ਕੋਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ ਤਾਂ ਉਹ ਉਸ ਭੇਟ ਵਿੱਚੋਂ ਯਾਹਵੇਹ ਦੇ ਲਈ ਅੱਗ ਦੀ ਭੇਟ ਚੜ੍ਹਾਵੇ, ਅਰਥਾਤ ਉਹ ਅੰਦਰੂਨੀ ਅੰਗ ਅਤੇ ਸਾਰੀ ਚਰਬੀ ਜੋ ਉਹਨਾਂ ਨਾਲ ਜੁੜੀ ਹੋਈ ਹੈ, 4ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਹ ਨੂੰ ਗੁਰਦਿਆਂ ਸਮੇਤ ਵੱਖਰੀ ਕਰੀ। 5ਫਿਰ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਪਈ ਹੋਮ ਦੀ ਭੇਟ ਦੇ ਉੱਪਰ ਸਾੜ ਦੇਣ। ਇਹ ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।
6“ ‘ਜੇ ਤੁਸੀਂ ਇੱਜੜ ਵਿੱਚੋਂ ਕਿਸੇ ਜਾਨਵਰ ਨੂੰ ਯਾਹਵੇਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਉਂਦੇ ਹੋ, ਤਾਂ ਤੁਸੀਂ ਇੱਕ ਨਰ ਜਾਂ ਮਾਦਾ ਦੋਸ਼ ਰਹਿਤ ਉਸਨੂੰ ਚੜ੍ਹਾਓ। 7ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ। 8ਆਪਣਾ ਹੱਥ ਉਸ ਭੇਟ ਦੇ ਸਿਰ ਉੱਤੇ ਰੱਖ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ। 9ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ। 10ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ। 11ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦੇਵੇ, ਇਹ ਅੱਗ ਦੀ ਭੇਟ ਯਾਹਵੇਹ ਦੇ ਅੱਗੇ ਭੋਜ ਸਮਾਨ ਹੈ।
12“ ‘ਜੇ ਤੁਹਾਡੀ ਭੇਟ ਇੱਕ ਬੱਕਰੀ ਹੈ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ, 13ਆਪਣਾ ਹੱਥ ਉਸ ਦੇ ਸਿਰ ਉੱਤੇ ਰੱਖੋ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟੋ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ। 14ਤੁਸੀਂ ਜੋ ਭੇਟ ਚੜ੍ਹਾਉਂਦੇ ਹੋ ਉਸ ਵਿੱਚੋਂ ਤੁਹਾਨੂੰ ਯਾਹਵੇਹ ਨੂੰ ਇਹ ਅੱਗ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ: ਅੰਦਰਲੇ ਅੰਗ ਅਤੇ ਉਨ੍ਹਾਂ ਨਾਲ ਜੁੜੀ ਸਾਰੀ ਚਰਬੀ, 15ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ। 16ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜੇ, ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਾਹਵੇਹ ਲਈ ਹੈ।
17“ ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋ ਇਹ ਇੱਕ ਸਦਾ ਦਾ ਨਿਯਮ ਹੈ ਕਿ ਤੁਸੀਂ ਚਰਬੀ ਅਤੇ ਖੂਨ ਕਦੇ ਨਾ ਖਾਣਾ।’ ”

നിലവിൽ തിരഞ്ഞെടുത്തിരിക്കുന്നു:

ਲੇਵਿਆਂ 3: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക