ਲੇਵਿਆਂ 15

15
ਸਰੀਰ ਤੋਂ ਵਗਣ ਵਾਲੇ ਅਸ਼ੁੱਧ ਪ੍ਰਮੇਹ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਆਖੋ, ‘ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ। 3ਭਾਵੇਂ ਇਹ ਉਸਦੇ ਸਰੀਰ ਵਿੱਚੋਂ ਵਗਦਾ ਰਹੇ ਜਾਂ ਬੰਦ ਰਹੇ ਤਾਂ ਵੀ ਇਹ ਉਸਨੂੰ ਅਸ਼ੁੱਧ ਕਰ ਦੇਵੇਗਾ, ਇਸ ਤਰ੍ਹਾਂ ਉਸਦਾ ਪ੍ਰਮੇਹ ਅਸ਼ੁੱਧ ਹੈ।
4“ ‘ਜਿਸ ਵੀ ਬਿਸਤਰੇ ਉੱਤੇ ਪ੍ਰਮੇਹ ਹੁੰਦਾ ਹੈ, ਉਹ ਅਸ਼ੁੱਧ ਹੋਵੇਗਾ ਅਤੇ ਜਿਸ ਚੀਜ਼ ਉੱਤੇ ਉਹ ਬੈਠਦਾ ਹੈ, ਉਹ ਅਸ਼ੁੱਧ ਹੋਵੇਗੀ। 5ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 6ਜੋ ਕੋਈ ਕਿਸੇ ਅਜਿਹੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਪ੍ਰਮੇਹ ਵਾਲਾ ਆਦਮੀ ਬੈਠਾ ਸੀ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
7“ ‘ਜੋ ਕੋਈ ਉਸ ਆਦਮੀ ਨੂੰ ਛੂਹ ਲਵੇ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
8“ ‘ਜੇਕਰ ਉਹ ਆਦਮੀ ਕਿਸੇ ਸ਼ੁੱਧ ਵਿਅਕਤੀ ਉੱਤੇ ਥੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
9“ ‘ਸਵਾਰੀ ਵੇਲੇ ਆਦਮੀ ਜਿਸ ਚੀਜ਼ ਉੱਤੇ ਬੈਠਦਾ ਹੈ, ਉਹ ਹਰ ਚੀਜ਼ ਅਸ਼ੁੱਧ ਹੋਵੇਗੀ। 10ਅਤੇ ਜੇਕਰ ਕੋਈ ਵਿਅਕਤੀ ਉਸਦੇ ਅਧੀਨ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
11“ ‘ਜਿਹੜਾ ਆਦਮੀ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਹੱਥਾਂ ਨੂੰ ਪਾਣੀ ਨਾਲ ਧੋਤੇ ਬਿਨਾਂ ਛੂਹ ਲਵੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
12“ ‘ਇੱਕ ਮਿੱਟੀ ਦਾ ਘੜਾ ਜਿਸਨੂੰ ਆਦਮੀ ਛੂਹਦਾ ਹੈ ਤੋੜਿਆ ਜਾਣਾ ਚਾਹੀਦਾ ਹੈ ਅਤੇ ਲੱਕੜ ਦੀ ਕਿਸੇ ਵੀ ਵਸਤੂ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ।
13“ ‘ਜਦੋਂ ਇੱਕ ਆਦਮੀ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦਾ ਹੈ, ਤਾਂ ਉਸਨੂੰ ਆਪਣੀ ਰਸਮੀ ਸ਼ੁੱਧਤਾ ਲਈ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਤਾਂ ਉਹ ਸ਼ੁੱਧ ਹੋ ਜਾਵੇਗਾ। 14ਅੱਠਵੇਂ ਦਿਨ ਉਸਨੂੰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਦੇ ਬੱਚੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੇ ਅੱਗੇ ਆਉਣਾ ਚਾਹੀਦਾ ਹੈ ਅਤੇ ਜਾਜਕ ਨੂੰ ਦੇਣਾ ਚਾਹੀਦਾ ਹੈ। 15ਜਾਜਕ ਨੂੰ ਉਹਨਾਂ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ, ਇੱਕ ਨੂੰ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ। ਇਸ ਤਰ੍ਹਾਂ ਉਹ ਆਪਣੇ ਪ੍ਰਮੇਹ ਦੇ ਕਾਰਨ ਉਸ ਆਦਮੀ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇਗਾ।
16“ ‘ਜਦੋਂ ਕਿਸੇ ਮਨੁੱਖ ਦਾ ਵੀਰਜ ਨਿਕਲਦਾ ਹੈ, ਤਾਂ ਉਸਨੂੰ ਆਪਣੇ ਸਾਰੇ ਸਰੀਰ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ, ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 17ਜਿਸ ਕੱਪੜੇ ਜਾਂ ਚਮੜੇ ਉੱਤੇ ਵੀਰਜ ਹੋਵੇ, ਉਸ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 18ਜਦੋਂ ਕੋਈ ਆਦਮੀ ਕਿਸੇ ਔਰਤ ਨਾਲ ਜਿਨਸੀ ਸੰਬੰਧ ਰੱਖਦਾ ਹੈ ਅਤੇ ਉਸ ਵਿੱਚੋਂ ਵੀਰਜ ਨਿਕਲਦਾ ਹੈ, ਤਾਂ ਦੋਹਾਂ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
19“ ‘ਜਦੋਂ ਕਿਸੇ ਔਰਤ ਦਾ ਖੂਨ ਨਿਯਮਤ ਤੌਰ ਤੇ ਵਗਦਾ ਹੈ, ਤਾਂ ਉਸਦੀ ਮਾਹਵਾਰੀ ਦੀ ਅਸ਼ੁੱਧਤਾ ਸੱਤ ਦਿਨਾਂ ਤੱਕ ਰਹੇਗੀ ਅਤੇ ਜੋ ਕੋਈ ਉਸਨੂੰ ਛੂਹੇਗਾ ਸ਼ਾਮ ਤੱਕ ਅਸ਼ੁੱਧ ਰਹੇਗਾ।
20“ ‘ਮਾਹਵਾਰੀ ਦੇ ਦੌਰਾਨ ਉਹ ਜਿਸ ਚੀਜ਼ ਉੱਤੇ ਲੇਟਦੀ ਹੈ ਉਹ ਅਸ਼ੁੱਧ ਹੋਵੇਗੀ ਅਤੇ ਜਿਸ ਚੀਜ਼ ਉੱਤੇ ਉਹ ਬੈਠਦੀ ਹੈ ਉਹ ਅਸ਼ੁੱਧ ਹੋਵੇਗੀ। 21ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ, ਉਹ ਅਸ਼ੁੱਧ ਹੋਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ। 22ਜੇਕਰ ਕੋਈ ਵਿਅਕਤੀ ਕਿਸੇ ਵੀ ਚੀਜ਼ ਨੂੰ ਛੂੰਹਦਾ ਹੈ ਜਿਸ ਤੇ ਉਹ ਬੈਠਦੀ ਹੈ, ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ। 23ਭਾਵੇਂ ਉਹ ਬਿਸਤਰਾ ਹੋਵੇ ਜਾਂ ਕੋਈ ਚੀਜ਼ ਜਿਸ ਉੱਤੇ ਉਹ ਬੈਠੀ ਸੀ, ਜਦੋਂ ਕੋਈ ਉਸਨੂੰ ਛੂਹ ਲਵੇ, ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
24“ ‘ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਬਿਸਤਰੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ।
25“ ‘ਜਦੋਂ ਕਿਸੇ ਔਰਤ ਨੂੰ ਮਾਹਵਾਰੀ ਤੋਂ ਇਲਾਵਾ ਕਿਸੇ ਹੋਰ ਸਮੇਂ ਵਿੱਚ ਕਈ ਦਿਨਾਂ ਤੱਕ ਖੂਨ ਆਉਂਦਾ ਹੈ ਜਾਂ ਮਾਹਵਾਰੀ ਤੋਂ ਬਾਅਦ ਵੀ ਖੂਨ ਨਿਕਲਦਾ ਹੈ, ਤਾਂ ਉਹ ਉਸ ਸਮੇਂ ਤੱਕ ਅਸ਼ੁੱਧ ਰਹੇਗੀ ਜਿੰਨਾ ਚਿਰ ਉਸ ਨੂੰ ਮਾਹਵਾਰੀ ਦੇ ਦਿਨਾਂ ਵਿੱਚ ਖੂਨ ਆਉਂਦਾ ਹੈ। 26ਕੋਈ ਵੀ ਬਿਸਤਰਾ ਜਿਸ ਤੇ ਉਹ ਲੇਟਦੀ ਹੈ, ਜਦੋਂ ਤੱਕ ਕਿ ਉਸ ਦਾ ਪ੍ਰਮੇਹ ਜਾਰੀ ਰਹਿੰਦਾ ਹੈ, ਅਸ਼ੁੱਧ ਹੋਵੇਗਾ ਜਿਵੇਂ ਕਿ ਉਸ ਦੇ ਮਾਸਿਕ ਮਾਹਵਾਰੀ ਦੌਰਾਨ ਉਸ ਦਾ ਬਿਸਤਰਾ ਅਤੇ ਜਿੱਥੇ ਵੀ ਉਹ ਬੈਠਦੀ ਹੈ, ਉਹ ਅਸ਼ੁੱਧ ਹੋਵੇਗੀ ਜਿਵੇਂ ਕਿ ਉਸ ਦੀ ਮਾਹਵਾਰੀ ਦੇ ਦੌਰਾਨ। 27ਕੋਈ ਵੀ ਜੋ ਉਹਨਾਂ ਨੂੰ ਛੂੰਹਦਾ ਹੈ ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।
28“ ‘ਜਦੋਂ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦੀ ਹੈ, ਤਾਂ ਉਸ ਨੂੰ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਵੇਗੀ। 29ਅੱਠਵੇਂ ਦਿਨ ਉਸਨੂੰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਲੈ ਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਕੋਲ ਲਿਆਉਣਾ ਚਾਹੀਦਾ ਹੈ। 30ਜਾਜਕ ਨੂੰ ਇੱਕ ਪਾਪ ਦੀ ਭੇਟ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾਉਣਾ ਹੈ। ਇਸ ਤਰ੍ਹਾਂ ਉਹ ਉਸ ਦੇ ਨਿਕਾਸ ਦੀ ਅਸ਼ੁੱਧਤਾ ਲਈ ਯਾਹਵੇਹ ਦੇ ਅੱਗੇ ਉਸ ਲਈ ਪ੍ਰਾਸਚਿਤ ਕਰੇਗਾ।
31“ ‘ਤੁਹਾਨੂੰ ਇਸਰਾਏਲੀਆਂ ਨੂੰ ਉਹਨਾਂ ਚੀਜ਼ਾਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ ਜਿਹੜੀਆਂ ਉਹਨਾਂ ਨੂੰ ਅਸ਼ੁੱਧ ਕਰਦੀਆਂ ਹਨ, ਇਸ ਲਈ ਉਹ ਆਪਣੀ ਅਸ਼ੁੱਧਤਾ ਵਿੱਚ ਮੇਰੇ ਨਿਵਾਸ ਸਥਾਨ ਨੂੰ ਅਸ਼ੁੱਧ ਕਰਨ ਲਈ ਨਹੀਂ ਮਰਨਗੇ।’ ”
32ਇਹ ਬਿਧੀਆਂ ਹਨ ਉਸ ਮਨੁੱਖ ਲਈ ਜਿਸ ਨੂੰ ਪ੍ਰਮੇਹ ਹੋਵੇ, ਅਤੇ ਜੋ ਪੁਰਖ ਵੀਰਜ ਨਿੱਕਲਣ ਦੇ ਕਾਰਨ ਅਸ਼ੁੱਧ ਹੋਵੇ, 33ਅਤੇ ਜੋ ਔਰਤ ਮਾਹਵਾਰੀ ਵਿੱਚ ਹੋਵੇ, ਅਤੇ ਉਹ ਮਨੁੱਖ ਜਾਂ ਔਰਤ ਜਿਸ ਨੂੰ ਪ੍ਰਮੇਹ ਹੋਵੇ ਅਤੇ ਉਹ ਮਨੁੱਖ ਜੋ ਅਸ਼ੁੱਧ ਔਰਤ ਨਾਲ ਸੰਗ ਕਰੇ, ਉਨ੍ਹਾਂ ਸਾਰਿਆਂ ਦੇ ਲਈ ਇਹੋ ਹੀ ਬਿਵਸਥਾ ਹੈ।

നിലവിൽ തിരഞ്ഞെടുത്തിരിക്കുന്നു:

ਲੇਵਿਆਂ 15: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക