ਲੇਵਿਆਂ 12

12
ਬੱਚੇ ਦੇ ਜਨਮ ਤੋਂ ਬਾਅਦ ਸ਼ੁੱਧਤਾ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇਕਰ ਕੋਈ ਔਰਤ ਗਰਭਵਤੀ ਹੋਵੇ ਅਤੇ ਇੱਕ ਪੁੱਤਰ ਨੂੰ ਜਨਮ ਦੇਵੇ, ਉਹ ਸੱਤ ਦਿਨਾਂ ਲਈ ਰਸਮੀ ਤੌਰ ਤੇ ਅਸ਼ੁੱਧ ਰਹੇਗੀ, ਜਿਵੇਂ ਉਹ ਆਪਣੀ ਮਾਹਵਾਰੀ ਦੌਰਾਨ ਅਸ਼ੁੱਧ ਹੁੰਦੀ ਹੈ। 3ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ। 4ਫਿਰ ਔਰਤ ਨੂੰ ਆਪਣੇ ਖੂਨ ਤੋਂ ਸ਼ੁੱਧ ਹੋਣ ਲਈ ਤੇਂਤੀ ਦਿਨ ਉਡੀਕ ਕਰਨੀ ਪਵੇਗੀ। ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਗਾਵੇ, ਜਾਂ ਪਵਿੱਤਰ ਸਥਾਨ ਵਿੱਚ ਨਾ ਜਾਵੇ ਜਦੋਂ ਤੱਕ ਉਸਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਹੀਂ ਹੋ ਜਾਣ। 5ਜੇਕਰ ਉਹ ਇੱਕ ਧੀ ਨੂੰ ਜਨਮ ਦਿੰਦੀ ਹੈ, ਤਾਂ ਔਰਤ ਦੋ ਹਫ਼ਤਿਆਂ ਤੱਕ ਅਸ਼ੁੱਧ ਰਹੇਗੀ, ਜਿਵੇਂ ਕਿ ਉਸਦੀ ਮਾਹਵਾਰੀ ਦੇ ਦੌਰਾਨ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।
6“ ‘ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਕਬੂਤਰ ਦਾ ਬੱਚਾ ਜਾ ਘੁੱਗੀ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ। 7ਤਦ ਜਾਜਕ ਉਸ ਨੂੰ ਯਾਹਵੇਹ ਦੇ ਅੱਗੇ ਭੇਟ ਕਰੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇਗਾ ਅਤੇ ਫਿਰ ਉਹ ਰਸਮੀ ਤੌਰ ਤੇ ਆਪਣੇ ਖੂਨ ਵਗਣ ਤੋਂ ਸ਼ੁੱਧ ਹੋ ਜਾਵੇਗੀ।
“ ‘ਇਹ ਉਸ ਔਰਤ ਲਈ ਨਿਯਮ ਹਨ ਜੋ ਲੜਕੇ ਜਾਂ ਲੜਕੀ ਨੂੰ ਜਨਮ ਦਿੰਦੀ ਹੈ। 8ਪਰ ਜੇ ਉਹ ਇੱਕ ਲੇਲਾ ਨਹੀਂ ਲਿਆ ਸਕਦੀ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ, ਇੱਕ ਹੋਮ ਦੀ ਭੇਟ ਲਈ ਅਤੇ ਦੂਜਾ ਪਾਪ ਦੀ ਭੇਟ ਲਈ। ਇਸ ਤਰ੍ਹਾਂ ਜਾਜਕ ਉਸ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’ ”

നിലവിൽ തിരഞ്ഞെടുത്തിരിക്കുന്നു:

ਲੇਵਿਆਂ 12: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക