ਉਤਪਤ 36

36
ਏਸਾਓ ਦੇ ਉੱਤਰਾਧਿਕਾਰੀ
1ਇਹ ਏਸਾਓ (ਅਰਥਾਤ ਅਦੋਮ) ਦੀ ਵੰਸ਼ਾਵਲੀ ਹੈ।
2ਏਸਾਓ ਨੇ ਕਨਾਨ ਦੀਆਂ ਔਰਤਾਂ ਵਿੱਚੋਂ ਆਪਣੀਆਂ ਪਤਨੀਆਂ ਵਿਆਹ ਲਿਆਇਆ ਜਿਹਨਾਂ ਵਿੱਚੋਂ ਏਲੋਨ ਹਿੱਤੀ ਦੀ ਧੀ ਆਦਾਹ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਅਤੇ ਸਿਬਓਨ ਹਿੱਵੀ ਦੀ ਪੋਤੀ, 3ਇਸਮਾਏਲ ਦੀ ਧੀ ਬਾਸਮਥ ਅਤੇ ਨਬਾਯੋਥ ਦੀ ਭੈਣ ਵੀ।
4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਜਨਮ ਦਿੱਤਾ, ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ, 5ਅਤੇ ਆਹਾਲੀਬਾਮਾਹ ਨੇ ਯਊਸ਼, ਜਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਏਸਾਓ ਦੇ ਪੁੱਤਰ ਸਨ, ਜੋ ਉਸਦੇ ਘਰ ਕਨਾਨ ਵਿੱਚ ਪੈਦਾ ਹੋਏ ਸਨ।
6ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ ਅਤੇ ਆਪਣੇ ਘਰ ਦੇ ਸਾਰੇ ਜੀਆਂ ਸਮੇਤ, ਆਪਣੇ ਪਸ਼ੂਆਂ ਅਤੇ ਹੋਰ ਸਾਰੇ ਜਾਨਵਰਾਂ ਅਤੇ ਉਹ ਸਾਰਾ ਮਾਲ ਜੋ ਉਸ ਨੇ ਕਨਾਨ ਵਿੱਚ ਲਿਆ ਸੀ, ਲੈ ਕੇ ਉਸ ਤੋਂ ਕੁਝ ਦੂਰ ਇੱਕ ਦੇਸ਼ ਵਿੱਚ ਆਪਣੇ ਭਰਾਂ ਯਾਕੋਬ ਕੋਲ ਚਲਾ ਗਿਆ। 7ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ। 8ਤਾਂ ਏਸਾਓ (ਅਰਥਾਤ ਅਦੋਮ) ਸੇਈਰ ਦੇ ਪਹਾੜੀ ਦੇਸ਼ ਵਿੱਚ ਵੱਸ ਗਿਆ।
9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ।
10ਏਸਾਓ ਦੇ ਪੁੱਤਰਾਂ ਦੇ ਨਾਮ ਇਹ ਹਨ:
ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਲੀਫਾਜ਼ ਅਤੇ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ ਰਊਏਲ।
11ਅਲੀਫਾਜ਼ ਦੇ ਪੁੱਤਰ:
ਤੇਮਾਨ, ਓਮਾਰ, ਸਫ਼ੋ, ਗਾਤਮ ਅਤੇ ਕਨਜ਼। 12ਏਸਾਓ ਦੇ ਪੁੱਤਰ ਅਲੀਫਾਜ਼ ਦੀ ਵੀ ਤਿਮਨਾ ਨਾਂ ਦੀ ਇੱਕ ਰਖੇਲ ਸੀ ਜਿਸ ਤੋਂ ਉਸ ਨੂੰ ਅਮਾਲੇਕ ਜੰਮਿਆ। ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ।
13ਰਊਏਲ ਦੇ ਪੁੱਤਰ:
ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ।
14ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਅਨਾਹ ਦੀ ਧੀ ਅਤੇ ਸਿਬਓਨ ਦੀ ਪੋਤੀ, ਜਿਸ ਤੋਂ ਉਸ ਨੇ ਏਸਾਓ ਨੂੰ ਜਨਮ ਦਿੱਤਾ: ਯਊਸ਼, ਜਾਲਾਮ ਅਤੇ ਕੋਰਹ ਸਨ।
15ਏਸਾਓ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਗੂ ਸਨ:
ਏਸਾਓ ਦੇ ਜੇਠੇ ਪੁੱਤਰ ਅਲੀਫਾਜ਼ ਦੇ ਪੁੱਤਰ:
ਤੇਮਾਨ, ਓਮਾਰ, ਸਫ਼ੋ, ਕਨਜ਼, 16ਕੋਰਹ, ਗਾਤਮ ਅਤੇ ਅਮਾਲੇਕ। ਇਹ ਅਦੋਮ ਵਿੱਚ ਅਲੀਫਾਜ਼ ਦੇ ਉੱਤਰਾਧਿਕਾਰੀ ਸਨ; ਉਹ ਆਦਾਹ ਦੇ ਪੁੱਤਰ ਸਨ।
17ਏਸਾਓ ਦੇ ਪੁੱਤਰ ਰਊਏਲ ਦੇ ਪੁੱਤਰ:
ਸਰਦਾਰ ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਅਦੋਮ ਵਿੱਚ ਰਊਏਲ ਦੇ ਉੱਤਰਾਧਿਕਾਰੀ ਸਨ; ਉਹ ਏਸਾਓ ਦੀ ਪਤਨੀ ਬਾਸਮਥ ਦੇ ਪੋਤੇ ਸਨ।
18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ:
ਸਰਦਾਰ ਯਊਸ਼, ਜਾਲਾਮ ਅਤੇ ਕੋਰਹ ਸਨ। ਇਹ ਏਸਾਓ ਦੀ ਪਤਨੀ ਅਨਾਹ ਦੀ ਧੀ ਆਹਾਲੀਬਾਮਾਹ ਦੇ ਉੱਤਰਾਧਿਕਾਰੀ ਸਨ।
19ਇਹ ਏਸਾਓ (ਅਰਥਾਤ ਅਦੋਮ) ਦੇ ਪੁੱਤਰ ਸਨ ਅਤੇ ਇਹ ਉਹਨਾਂ ਦੇ ਸਰਦਾਰ ਸਨ।
20ਇਹ ਸੇਈਰ ਹੋਰੀ ਦੇ ਪੁੱਤਰ ਸਨ ਜੋ ਉਸ ਇਲਾਕੇ ਵਿੱਚ ਰਹਿੰਦੇ ਸਨ:
ਲੋਤਾਨ, ਸ਼ੋਬਾਲ, ਸਿਬਓਨ, ਅਨਾਹ, 21ਦੀਸ਼ੋਨ, ਏਜ਼ਰ ਅਤੇ ਦੀਸ਼ਾਨ। ਅਦੋਮ ਵਿੱਚ ਸੇਈਰ ਦੇ ਇਹ ਪੁੱਤਰ ਹੋਰੀਆਂ ਦੇ ਸਰਦਾਰ ਸਨ।
22ਲੋਤਾਨ ਦੇ ਪੁੱਤਰ:
ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।
23ਸ਼ੋਬਾਲ ਦੇ ਪੁੱਤਰ:
ਅਲਵਾਨ, ਮਨਹਥ, ਏਬਾਲ, ਸ਼ਫੋ ਅਤੇ ਓਨਾਮ।
24ਸਿਬਓਨ ਦੇ ਪੁੱਤਰ:
ਅਯਾਹ ਅਤੇ ਅਨਾਹ। (ਇਹ ਉਹੀ ਅਨਾਹ ਹੈ ਜਿਸ ਨੇ ਮਾਰੂਥਲ ਵਿੱਚ ਗਰਮ ਪਾਣੀ ਦਾ ਚਸ਼ਮਾ ਲੱਭਿਆ ਜਦੋਂ ਉਹ ਆਪਣੇ ਪਿਤਾ ਸਿਬਓਨ ਦੇ ਗਧੇ ਚਰਾ ਰਿਹਾ ਸੀ।)
25ਅਨਾਹ ਦੇ ਬੱਚੇ:
ਅਨਾਹ ਦੀ ਧੀ ਦੀਸ਼ੋਨ ਅਤੇ ਆਹਾਲੀਬਾਮਾਹ।
26ਦਿਸ਼ੋਂਦ ਦੇ ਪੁੱਤਰ:
ਹੇਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।
27ਏਜ਼ਰ ਦੇ ਪੁੱਤਰ:
ਬਿਲਹਾਨ, ਜ਼ਵਾਨ ਅਤੇ ਅਕਾਨ।
28ਦੀਸ਼ਾਨ ਦੇ ਪੁੱਤਰ:
ਊਜ਼ ਅਤੇ ਅਰਾਨ।
29ਹੋਰੀਆਂ ਦੇ ਸਰਦਾਰ ਇਹ ਸਨ:
ਲੋਤਾਨ, ਸ਼ੋਬਾਲ, ਸਿਬਓਨ, ਅਨਾਹ, 30ਦੀਸ਼ੋਨ, ਏਜ਼ਰ ਅਤੇ ਦੀਸ਼ਾਨ।
ਇਹ ਹੋਰੀਆਂ ਦੇ ਸਰਦਾਰ ਸਨ, ਉਹਨਾਂ ਦੇ ਭਾਗਾਂ ਅਨੁਸਾਰ, ਸੇਈਰ ਦੇ ਦੇਸ਼ ਵਿੱਚ ਹੋਏ।
ਅਦੋਮ ਦੇ ਸ਼ਾਸਕ
31ਇਹ ਉਹ ਰਾਜੇ ਸਨ ਜਿਨ੍ਹਾਂ ਨੇ ਇਸਰਾਏਲ ਦੇ ਰਾਜਿਆਂ ਦੇ ਰਾਜ ਕਰਨ ਤੋਂ ਪਹਿਲਾਂ ਅਦੋਮ ਵਿੱਚ ਰਾਜ ਕੀਤਾ:
32ਬਓਰ ਦਾ ਪੁੱਤਰ ਬੇਲਾ ਅਦੋਮ ਦਾ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਦਿਨਬਾਹ ਸੀ।
33ਜਦੋਂ ਬੇਲਾ ਦੀ ਮੌਤ ਹੋ ਗਈ ਤਾਂ ਬੋਸਰਾਹ ਤੋਂ ਜ਼ਰਹ ਦਾ ਪੁੱਤਰ ਯੋਬਾਬ ਉਸ ਤੋਂ ਬਾਅਦ ਰਾਜਾ ਬਣਿਆ।
34ਜਦੋਂ ਯੋਬਾਬ ਦੀ ਮੌਤ ਹੋ ਗਈ ਤਾਂ ਤੇਮਾਨੀਆਂ ਦੇ ਦੇਸ਼ ਵਿੱਚੋਂ ਹੂਸ਼ਾਮ ਉਸ ਤੋਂ ਬਾਅਦ ਰਾਜਾ ਬਣਿਆ।
35ਜਦੋਂ ਹੂਸ਼ਾਮ ਦੀ ਮੌਤ ਹੋ ਗਈ ਤਾਂ ਬੇਦਾਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਦੇਸ਼ ਵਿੱਚ ਮਿਦਯਾਨੀਆਂ ਨੂੰ ਹਰਾਇਆ ਸੀ, ਉਸ ਦੇ ਬਾਅਦ ਰਾਜਾ ਬਣਿਆ। ਉਸਦੇ ਸ਼ਹਿਰ ਦਾ ਨਾਮ ਆਵੀਥ ਸੀ।
36ਜਦੋਂ ਹਦਦ ਦੀ ਮੌਤ ਹੋ ਗਈ, ਤਾਂ ਮਸਰੇਕਾਹ ਦਾ ਸਮਲਾਹ ਉਸ ਤੋਂ ਬਾਅਦ ਰਾਜਾ ਬਣਿਆ।
37ਜਦੋਂ ਸਮਲਾਹ ਦੀ ਮੌਤ ਹੋ ਗਈ, ਤਾਂ ਨਦੀ ਦੇ ਕੰਢੇ ਰਹੋਬੋਥ ਤੋਂ ਸ਼ਾਊਲ ਉਸ ਦੀ ਥਾਂ ਰਾਜਾ ਬਣਿਆ।
38ਜਦੋਂ ਸ਼ਾਊਲ ਦੀ ਮੌਤ ਹੋ ਗਈ ਤਾਂ ਅਕਬੋਰ ਦਾ ਪੁੱਤਰ ਬਾਲ-ਹਾਨਾਨ ਉਸ ਤੋਂ ਬਾਅਦ ਰਾਜਾ ਬਣਿਆ।
39ਜਦੋਂ ਅਕਬੋਰ ਦੇ ਪੁੱਤਰ ਬਾਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।
40ਏਸਾਓ ਦੇ ਉੱਤਰਾਧਿਕਾਰੀਆਂ ਦੇ ਨਾਮ ਦੇ ਅਨੁਸਾਰ, ਉਹਨਾਂ ਦੇ ਗੋਤਾਂ ਅਤੇ ਖੇਤਰਾਂ ਦੇ ਅਨੁਸਾਰ ਇਹ ਸਰਦਾਰ ਸਨ:
ਤਿਮਨਾ, ਅਲਵਾਹ, ਯਥੇਥ,
41ਆਹਾਲੀਬਾਮਾਹ, ਏਲਾਹ, ਪੀਨੋਨ,
42ਕਨਜ਼, ਤੇਮਾਨ, ਮਿਬਜ਼ਾਰ,
43ਮਗਦੀਏਲ ਅਤੇ ਇਰਾਮ।
ਇਹ ਅਦੋਮ ਦੇ ਸਰਦਾਰ ਸਨ, ਉਹਨਾਂ ਦੇ ਵੱਸ ਦੇ ਦੇਸ਼ ਵਿੱਚ ਉਹਨਾਂ ਦੇ ਵੱਸੋ ਅਨੁਸਾਰ।
ਇਹ ਅਦੋਮੀਆਂ ਦੇ ਪਿਤਾ ਏਸਾਓ ਦਾ ਪਰਿਵਾਰ ਵੰਸ਼ ਹੈ।

നിലവിൽ തിരഞ്ഞെടുത്തിരിക്കുന്നു:

ਉਤਪਤ 36: OPCV

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക