ਰੋਮੀਆਂ 4

4
ਵਿਸ਼ਵਾਸ ਦੇ ਦੁਆਰਾ ਅਬਰਾਹਾਮ ਦਾ ਧਰਮੀ ਠਹਿਰਾਇਆ ਜਾਣਾ
1ਇਸ ਲਈ ਅਸੀਂ ਕੀ ਕਹੀਏ ਕਿ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਪ੍ਰਾਪਤ ਹੋਇਆ? 2ਕਿਉਂਕਿ ਜੇ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਤਾਂ ਉਸ ਕੋਲ ਘਮੰਡ ਦੀ ਵਜ੍ਹਾ ਹੈ, ਪਰ ਪਰਮੇਸ਼ਰ ਦੇ ਸਨਮੁੱਖ ਨਹੀਂ। 3ਕਿਉਂਕਿ ਲਿਖਤ ਕੀ ਕਹਿੰਦੀ ਹੈ?“ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”#ਉਤਪਤ 15:6 4ਹੁਣ ਕੰਮ ਕਰਨ ਵਾਲੇ ਦੀ ਮਜ਼ਦੂਰੀ ਬਖਸ਼ੀਸ਼ ਨਹੀਂ, ਸਗੋਂ ਹੱਕ ਗਿਣੀ ਜਾਂਦੀ ਹੈ। 5ਪਰ ਜਿਹੜਾ ਕੰਮ ਨਹੀਂ ਕਰਦਾ ਸਗੋਂ ਕੁਧਰਮੀ ਨੂੰ ਧਰਮੀ ਠਹਿਰਾਉਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ। 6ਜਿਵੇਂ ਕਿ ਦਾਊਦ ਵੀ ਉਸ ਮਨੁੱਖ ਨੂੰ ਧੰਨ ਕਹਿੰਦਾ ਹੈ ਜਿਸ ਨੂੰ ਪਰਮੇਸ਼ਰ ਕੰਮਾਂ ਦੇ ਬਿਨਾਂ ਧਰਮੀ ਠਹਿਰਾਉਂਦਾ ਹੈ:
7 ਧੰਨ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਕੀਤੇ ਗਏ
ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ।
8 ਧੰਨ ਹੈ ਉਹ ਮਨੁੱਖ
ਜਿਸ ਦੇ ਲੇਖੇ ਪ੍ਰਭੂ ਕਦੇ ਪਾਪ ਨਾ ਗਿਣੇਗਾ। # ਜ਼ਬੂਰ 32:1-2
ਅਸੁੰਨਤ ਦੀ ਦਸ਼ਾ ਵਿੱਚ ਅਬਰਾਹਾਮ ਦਾ ਧਰਮੀ ਠਹਿਰਾਇਆ ਜਾਣਾ
9ਤਾਂ ਕੀ ਇਹ ਧੰਨ ਕਹਿਣਾ ਸੁੰਨਤੀਆਂ ਲਈ ਹੈ ਜਾਂ ਅਸੁੰਨਤੀਆਂ ਲਈ ਵੀ? ਕਿਉਂਕਿ ਅਸੀਂ ਕਹਿੰਦੇ ਹਾਂ ਕਿ ਅਬਰਾਹਾਮ ਦਾ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ। 10ਇਹ ਕਿਸ ਤਰ੍ਹਾਂ ਗਿਣਿਆ ਗਿਆ? ਸੁੰਨਤੀ ਹੁੰਦਿਆਂ ਜਾਂ ਅਸੁੰਨਤੀ ਹੁੰਦਿਆਂ? ਸੁੰਨਤੀ ਹੁੰਦਿਆਂ ਤਾਂ ਨਹੀਂ, ਸਗੋਂ ਅਸੁੰਨਤੀ ਹੁੰਦਿਆਂ। 11ਉਸ ਨੇ ਅਸੁੰਨਤੀ ਹੁੰਦਿਆਂ ਸੁੰਨਤ ਦਾ ਚਿੰਨ੍ਹ ਵਿਸ਼ਵਾਸ ਦੀ ਧਾਰਮਿਕਤਾ ਦੀ ਮੋਹਰ ਦੇ ਰੂਪ ਵਿੱਚ ਪ੍ਰਾਪਤ ਕੀਤਾ ਤਾਂਕਿ ਉਹ ਅਸੁੰਨਤੀਆਂ ਵਿੱਚੋਂ ਵਿਸ਼ਵਾਸ ਕਰਨ ਵਾਲਿਆਂ ਦਾ ਪਿਤਾ ਠਹਿਰੇ ਅਤੇ ਉਨ੍ਹਾਂ ਦਾ ਵਿਸ਼ਵਾਸ ਵੀ ਉਨ੍ਹਾਂ ਦੇ ਲੇਖੇ ਧਾਰਮਿਕਤਾ ਗਿਣਿਆ ਜਾਵੇ; 12ਅਤੇ ਉਨ੍ਹਾਂ ਸੁੰਨਤੀਆਂ ਦਾ ਵੀ ਪਿਤਾ ਠਹਿਰੇ ਜਿਹੜੇ ਨਾ ਕੇਵਲ ਸੁੰਨਤੀ ਹਨ, ਸਗੋਂ ਸਾਡੇ ਪਿਤਾ ਅਬਰਾਹਾਮ ਦੇ ਉਸ ਵਿਸ਼ਵਾਸ ਦੀ ਲੀਹ ਉੱਤੇ ਵੀ ਚੱਲਦੇ ਹਨ ਜਿਹੜਾ ਉਸ ਨੇ ਅਸੁੰਨਤੀ ਹੁੰਦਿਆਂ ਕੀਤਾ ਸੀ।
ਵਿਸ਼ਵਾਸ ਦੁਆਰਾ ਕੀਤਾ ਗਿਆ ਵਾਇਦਾ
13ਕਿਉਂਕਿ ਅਬਰਾਹਾਮ ਜਾਂ ਉਸ ਦੀ ਅੰਸ ਨੂੰ ਜਗਤ ਦਾ ਵਾਰਸ ਬਣਨ ਦਾ ਵਾਇਦਾ ਬਿਵਸਥਾ ਰਾਹੀਂ ਨਹੀਂ, ਸਗੋਂ ਵਿਸ਼ਵਾਸ ਦੀ ਧਾਰਮਿਕਤਾ ਰਾਹੀਂ ਦਿੱਤਾ ਗਿਆ ਸੀ। 14ਇਸ ਲਈ ਜੇ ਬਿਵਸਥਾ ਨੂੰ ਮੰਨਣ ਵਾਲੇ ਵਾਰਸ ਹਨ ਤਾਂ ਵਿਸ਼ਵਾਸ ਨਿਕੰਮਾ ਅਤੇ ਵਾਇਦਾ ਵਿਅਰਥ ਠਹਿਰਿਆ। 15ਕਿਉਂਕਿ ਬਿਵਸਥਾ ਕ੍ਰੋਧ ਪੈਦਾ ਕਰਦੀ ਹੈ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਇਸ ਦੀ ਉਲੰਘਣਾ ਵੀ ਨਹੀਂ।
16ਇਸੇ ਕਰਕੇ ਇਹ ਵਾਇਦਾ ਵਿਸ਼ਵਾਸ ਦੁਆਰਾ ਕਿਰਪਾ ਦੇ ਅਨੁਸਾਰ ਮਿਲਦਾ ਹੈ ਤਾਂਕਿ ਇਹ ਸਾਰੀ ਅੰਸ ਲਈ ਪੱਕਾ ਹੋ ਜਾਵੇ ਅਰਥਾਤ ਨਾ ਕੇਵਲ ਬਿਵਸਥਾ ਵਾਲਿਆਂ ਲਈ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭਨਾਂ ਦਾ ਪਿਤਾ ਹੈ। 17ਜਿਵੇਂ ਲਿਖਿਆ ਹੈ:“ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ।”#ਉਤਪਤ 17:5 ਉਸ ਨੇ ਪਰਮੇਸ਼ਰ ਦੇ ਸਨਮੁੱਖ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਜਿਨ੍ਹਾਂ ਵਸਤਾਂ ਦੀ ਹੋਂਦ ਨਹੀਂ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਸੱਦਦਾ ਹੈ ਜਿਵੇਂ ਉਨ੍ਹਾਂ ਦੀ ਹੋਂਦ ਹੋਵੇ। 18ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਕਿ ਉਸ ਵਚਨ ਦੇ ਅਨੁਸਾਰ ਜੋ ਕਿਹਾ ਗਿਆ ਸੀ,“ਤੇਰੀ ਅੰਸ ਅਜਿਹੀ ਹੀ ਹੋਵੇਗੀ”#ਉਤਪਤ 15:5ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋਵੇ। 19ਉਹ ਆਪਣੇ ਮੁਰਦੇ ਜਿਹੇ ਸਰੀਰ ਨੂੰ, ਕਿਉਂਕਿ ਉਹ ਸੌ ਸਾਲ ਦਾ ਸੀ ਅਤੇ ਸਾਰਾਹ ਦੀ ਕੁੱਖ ਦੀ ਮਰੀ ਹੋਈ ਦਸ਼ਾ ਨੂੰ ਜਾਣਦਾ ਹੋਇਆ ਵੀ ਵਿਸ਼ਵਾਸ ਵਿੱਚ ਕਮਜ਼ੋਰ ਨਾ ਹੋਇਆ 20ਅਤੇ ਨਾ ਉਸ ਨੇ ਅਵਿਸ਼ਵਾਸੀ ਹੋ ਕੇ ਪਰਮੇਸ਼ਰ ਦੇ ਵਾਇਦੇ ਉੱਤੇ ਸ਼ੱਕ ਕੀਤਾ, ਸਗੋਂ ਵਿਸ਼ਵਾਸ ਵਿੱਚ ਤਕੜਾ ਹੋ ਕੇ ਪਰਮੇਸ਼ਰ ਦੀ ਵਡਿਆਈ ਕੀਤੀ। 21ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੋ ਵਾਇਦਾ ਪਰਮੇਸ਼ਰ ਨੇ ਕੀਤਾ ਹੈ ਉਹ ਉਸ ਨੂੰ ਪੂਰਾ ਕਰਨ ਦੇ ਵੀ ਸਮਰੱਥ ਹੈ। 22ਇਸ ਲਈ,“ਇਹ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”
23ਹੁਣ“ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ” ਇਹ ਕੇਵਲ ਉਸ ਦੇ ਲਈ ਹੀ ਨਹੀਂ ਲਿਖਿਆ ਗਿਆ, 24ਸਗੋਂ ਸਾਡੇ ਲਈ ਵੀ, ਜਿਨ੍ਹਾਂ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਜਿਹੜੇ ਉਸ ਉੱਤੇ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਵਿਸ਼ਵਾਸ ਕਰਦੇ ਹਾਂ। 25ਉਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਇਆ ਗਿਆ।

നിലവിൽ തിരഞ്ഞെടുത്തിരിക്കുന്നു:

ਰੋਮੀਆਂ 4: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക