ਰਸੂਲ 1

1
ਭੂਮਿਕਾ
1ਹੇ ਥਿਉਫ਼ਿਲੁਸ, ਮੈਂ ਪਹਿਲੀ ਪੁਸਤਕ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਲਿਖੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ 2ਅਤੇ ਉਸ ਦਿਨ ਤੱਕ ਕਰਦਾ ਰਿਹਾ ਜਦੋਂ ਤੱਕ ਉਹ ਉਨ੍ਹਾਂ ਰਸੂਲਾਂ ਨੂੰ ਜਿਨ੍ਹਾਂ ਨੂੰ ਉਸ ਨੇ ਚੁਣਿਆ ਸੀ, ਪਵਿੱਤਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਂਹ ਨਾ ਉਠਾ ਲਿਆ ਗਿਆ। 3ਉਸ ਨੇ ਦੁੱਖ ਝੱਲਣ ਤੋਂ ਬਾਅਦ ਬਹੁਤ ਸਾਰੇ ਪੱਕੇ ਪ੍ਰਮਾਣਾਂ ਰਾਹੀਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਜੀਉਂਦਾ ਪਰਗਟ ਕੀਤਾ ਅਤੇ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਵਿਖਾਈ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦਾ ਰਿਹਾ।
ਪਵਿੱਤਰ ਆਤਮਾ ਦਾ ਵਾਇਦਾ
4ਫਿਰ ਉਸ ਨੇ ਉਨ੍ਹਾਂ ਨਾਲ ਭੋਜਨ ਕਰਦੇ ਸਮੇਂ ਉਨ੍ਹਾਂ ਨੂੰ ਹੁਕਮ ਦਿੱਤਾ,“ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹਿਣਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਸੀ; 5ਕਿਉਂਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਜਾਵੇਗਾ।” 6ਸੋ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਯਿਸੂ ਤੋਂ ਪੁੱਛਿਆ, “ਪ੍ਰਭੂ, ਕੀ ਤੂੰ ਇਸੇ ਸਮੇਂ ਇਸਰਾਏਲ ਦਾ ਰਾਜ ਬਹਾਲ ਕਰ ਰਿਹਾ ਹੈਂ?” 7ਉਸ ਨੇ ਉਨ੍ਹਾਂ ਨੂੰ ਕਿਹਾ,“ਉਨ੍ਹਾਂ ਸਮਿਆਂ ਜਾਂ ਵੇਲਿਆਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ਹੈ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ, 8ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਅਤੇ ਧਰਤੀ ਦੇ ਕੰਢੇ ਤੱਕ ਮੇਰੇ ਗਵਾਹ ਹੋਵੋਗੇ।”
ਯਿਸੂ ਦਾ ਸਵਰਗ 'ਤੇ ਉਠਾਇਆ ਜਾਣਾ
9ਇਹ ਗੱਲਾਂ ਕਹਿ ਕੇ ਉਹ ਉਨ੍ਹਾਂ ਦੇ ਵੇਖਦੇ-ਵੇਖਦੇ ਉਤਾਂਹ ਉਠਾ ਲਿਆ ਗਿਆ ਅਤੇ ਇੱਕ ਬੱਦਲ ਨੇ ਉਸ ਨੂੰ ਉਨ੍ਹਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ। 10ਜਦੋਂ ਉਹ ਉਸ ਨੂੰ ਅਕਾਸ਼ ਵੱਲ ਜਾਂਦਿਆਂ ਗੌਹ ਨਾਲ ਵੇਖ ਰਹੇ ਸਨ ਤਾਂ ਵੇਖੋ, ਸਫ਼ੇਦ ਕੱਪੜੇ ਪਹਿਨੀ ਦੋ ਮਨੁੱਖ ਉਨ੍ਹਾਂ ਦੇ ਕੋਲ ਖੜ੍ਹੇ ਸਨ 11ਅਤੇ ਉਨ੍ਹਾਂ ਕਿਹਾ, “ਹੇ ਗਲੀਲੀ ਮਨੁੱਖੋ, ‘ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਵੇਖ ਰਹੇ ਹੋ’? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ 'ਤੇ ਉਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਅਕਾਸ਼ ਵੱਲ ਜਾਂਦੇ ਵੇਖਿਆ।”
ਪ੍ਰਾਰਥਨਾ ਵਿੱਚ ਇੱਕ ਮਨ
12ਤਦ ਉਹ ਜ਼ੈਤੂਨ ਨਾਮਕ ਉਸ ਪਹਾੜ ਤੋਂ ਜਿਹੜਾ ਯਰੂਸ਼ਲਮ ਦੇ ਨੇੜੇ ਸਬਤ ਦੇ ਦਿਨ ਦੀ ਦੂਰੀ 'ਤੇ ਹੈ, ਯਰੂਸ਼ਲਮ ਨੂੰ ਵਾਪਸ ਮੁੜ ਆਏ। 13ਜਦੋਂ ਉਹ ਪਹੁੰਚੇ ਤਾਂ ਉਸ ਚੁਬਾਰੇ ਵਿੱਚ ਗਏ ਜਿੱਥੇ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫਾ ਦਾ ਪੁੱਤਰ ਯਾਕੂਬ, ਸ਼ਮਊਨ ਜ਼ੇਲੋਤੇਸ ਅਤੇ ਯਾਕੂਬ ਦਾ ਪੁੱਤਰ ਯਹੂਦਾ ਠਹਿਰਦੇ ਸਨ। 14ਇਹ ਸਾਰੇ ਯਿਸੂ ਦੀ ਮਾਤਾ ਮਰਿਯਮ, ਕੁਝ ਔਰਤਾਂ ਅਤੇ ਉਸ ਦੇ ਭਰਾਵਾਂ ਦੇ ਨਾਲ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।
ਮੱਥਿਯਾਸ ਦਾ ਚੁਣਿਆ ਜਾਣਾ
15ਉਨ੍ਹਾਂ ਦਿਨਾਂ ਵਿੱਚ ਹੀ ਪਤਰਸ ਨੇ ਭਾਈਆਂ#1:15 ਕੁਝ ਹਸਤਲੇਖਾਂ ਵਿੱਚ “ਭਾਈਆਂ” ਦੇ ਸਥਾਨ 'ਤੇ “ਚੇਲਿਆਂ” ਲਿਖਿਆ ਹੈ। ਦੇ ਵਿਚਕਾਰ ਜਿੱਥੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਸਨ, ਖੜ੍ਹੇ ਹੋ ਕੇ ਕਿਹਾ, 16“ਹੇ ਭਾਈਓ, ਜ਼ਰੂਰੀ ਸੀ ਕਿ ਉਹ ਲਿਖਤ ਪੂਰੀ ਹੁੰਦੀ ਜੋ ਪਵਿੱਤਰ ਆਤਮਾ ਨੇ ਦਾਊਦ ਦੇ ਮੂੰਹੋਂ ਯਹੂਦਾ ਦੇ ਵਿਖੇ ਪਹਿਲਾਂ ਤੋਂ ਕਹੀ ਸੀ ਜਿਹੜਾ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਬਣਿਆ, 17ਕਿਉਂਕਿ ਉਹ ਸਾਡੇ ਨਾਲ ਗਿਣਿਆ ਗਿਆ ਅਤੇ ਇਸ ਸੇਵਕਾਈ ਵਿੱਚ ਭਾਗੀ ਹੋਇਆ ਸੀ। 18ਉਸ ਨੇ ਕੁਧਰਮ ਦੀ ਕਮਾਈ ਨਾਲ ਇੱਕ ਖੇਤ ਖਰੀਦਿਆ; ਉਹ ਸਿਰ ਦੇ ਭਾਰ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਤੇ ਉਸ ਦੀਆਂ ਸਾਰੀਆਂ ਆਂਦਰਾਂ ਬਾਹਰ ਨਿੱਕਲ ਆਈਆਂ। 19ਯਰੂਸ਼ਲਮ ਦੇ ਸਭ ਨਿਵਾਸੀ ਇਸ ਗੱਲ ਨੂੰ ਜਾਣ ਗਏ ਅਤੇ ਇਸ ਲਈ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਇਹ ਖੇਤ ‘ਅਕਲਦਮਾ’ ਅਰਥਾਤ ‘ਲਹੂ ਦਾ ਖੇਤ’ ਸਦਾਇਆ। 20ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੈ:
ਉਸ ਦਾ ਘਰ ਉਜਾੜ ਹੋ ਜਾਵੇ
ਅਤੇ ਉਸ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ # ਜ਼ਬੂਰ 69:25
ਅਤੇ ਉਸ ਦੀ ਪਦਵੀ ਕੋਈ ਹੋਰ ਲੈ ਲਵੇ#ਜ਼ਬੂਰ 109:8
21“ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਪ੍ਰਭੂ ਯਿਸੂ ਸਾਡੇ ਵਿਚਕਾਰ ਆਉਂਦਾ ਜਾਂਦਾ ਰਿਹਾ ਤਾਂ ਉਸ ਸਾਰੇ ਸਮੇਂ ਦੌਰਾਨ ਜਿਹੜੇ ਲੋਕ ਸਾਡੇ ਨਾਲ ਸਨ 22ਅਰਥਾਤ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਯਿਸੂ ਦੇ ਸਾਡੇ ਕੋਲੋਂ ਉਤਾਂਹ ਉਠਾਏ ਜਾਣ ਦੇ ਦਿਨ ਤੱਕ, ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਜੀ ਉੱਠਣ ਦਾ ਗਵਾਹ ਬਣੇ।” 23ਸੋ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜ੍ਹੇ ਕੀਤਾ; ਯੂਸੁਫ਼ ਜਿਹੜਾ ਬਰਸੱਬਾਸ ਕਹਾਉਂਦਾ ਹੈ, ਜਿਸ ਨੂੰ ਯੂਸਤੁਸ ਵੀ ਕਿਹਾ ਜਾਂਦਾ ਹੈ ਅਤੇ ਦੂਜਾ ਮੱਥਿਯਾਸ। 24ਤਦ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਕਿਹਾ, “ਹੇ ਪ੍ਰਭੂ, ਤੂੰ ਜੋ ਸਭ ਦੇ ਮਨਾਂ ਨੂੰ ਜਾਣਨ ਵਾਲਾ ਹੈਂ, ਪਰਗਟ ਕਰ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸ ਨੂੰ ਚੁਣਿਆ ਹੈ 25ਤਾਂਕਿ ਉਹ ਰਸੂਲਪੁਣੇ ਦੀ ਇਸ ਸੇਵਕਾਈ ਵਿੱਚ ਉਹ ਪਦਵੀ ਲਵੇ ਜਿਸ ਦੀ ਯਹੂਦਾ ਨੇ ਉਲੰਘਣਾ ਕੀਤੀ ਅਤੇ ਆਪਣੀ ਥਾਂ ਨੂੰ ਚਲਾ ਗਿਆ।” 26ਤਦ ਰਸੂਲਾਂ ਨੇ ਉਨ੍ਹਾਂ ਦੇ ਲਈ ਪਰਚੀਆਂ ਪਾਈਆਂ ਤੇ ਪਰਚੀ ਮੱਥਿਯਾਸ ਦੇ ਨਾਮ ਦੀ ਨਿੱਕਲੀ ਅਤੇ ਉਹ ਗਿਆਰਾਂ ਰਸੂਲਾਂ ਦੇ ਨਾਲ ਗਿਣਿਆ ਗਿਆ।

നിലവിൽ തിരഞ്ഞെടുത്തിരിക്കുന്നു:

ਰਸੂਲ 1: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക