2 ਕੁਰਿੰਥੀਆਂ 13

13
ਆਖਰੀ ਚਿਤਾਵਨੀ
1ਹੁਣ ਮੈਂ ਤੀਜੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ; ਦੋ ਜਾਂ ਤਿੰਨ ਗਵਾਹਾਂ ਦੇਮੂੰਹੋਂ ਹਰੇਕ ਗੱਲ ਦੀਪੁਸ਼ਟੀ ਕੀਤੀ ਜਾਵੇਗੀ2ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਸੀ ਤਾਂ ਮੈਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਅਤੇ ਹੁਣ ਜਦੋਂ ਉੱਥੇ ਨਹੀਂ ਹਾਂ ਤਾਂ ਉਨ੍ਹਾਂ ਨੂੰ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਬਾਕੀ ਸਭਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਜੇ ਮੈਂ ਫੇਰ ਤੁਹਾਡੇ ਕੋਲ ਆਵਾਂ ਤਾਂ ਕਿਸੇ ਨੂੰ ਨਾ ਛੱਡਾਂਗਾ। 3ਕਿਉਂਕਿ ਤੁਸੀਂ ਤਾਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਰਾਹੀਂ ਬੋਲਦਾ ਹੈ; ਉਹ ਤੁਹਾਡੇ ਪ੍ਰਤੀ ਨਿਰਬਲ ਨਹੀਂ, ਸਗੋਂ ਤੁਹਾਡੇ ਵਿੱਚ ਸਾਮਰਥੀ ਹੈ। 4ਉਹ ਤਾਂ ਨਿਰਬਲਤਾ ਵਿੱਚ ਸਲੀਬ 'ਤੇ ਚੜ੍ਹਾਇਆ ਗਿਆ, ਪਰ ਪਰਮੇਸ਼ਰ ਦੀ ਸਮਰੱਥਾ ਨਾਲ ਜੀਉਂਦਾ ਹੈ। ਅਸੀਂ ਵੀ ਉਸ ਵਿੱਚ ਨਿਰਬਲ ਤਾਂ ਹਾਂ, ਪਰ ਪਰਮੇਸ਼ਰ ਦੀ ਉਸ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਸ ਦੇ ਨਾਲ ਜੀਵਾਂਗੇ।
5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਆਪਣੇ ਆਪ ਦੀ ਜਾਂਚ ਕਰੋ! ਜਾਂ ਕੀ ਤੁਸੀਂ ਆਪਣੇ ਵਿਖੇ ਇਹ ਨਹੀਂ ਜਾਣਦੇ ਕਿ ਯਿਸੂ ਮਸੀਹ ਤੁਹਾਡੇ ਵਿੱਚ ਰਹਿੰਦਾ ਹੈ? ਜੇ ਨਹੀਂ ਤਾਂ ਤੁਸੀਂ ਅਯੋਗ ਠਹਿਰੇ। 6ਪਰ ਮੈਨੂੰ ਆਸ ਹੈ ਜੋ ਤੁਸੀਂ ਇਹ ਜਾਣ ਲਵੋਗੇ ਕਿ ਅਸੀਂ ਅਯੋਗ ਨਹੀਂ ਹਾਂ। 7ਹੁਣ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾਈ ਨਾ ਕਰੋ; ਇਸ ਲਈ ਨਹੀਂ ਕਿ ਅਸੀਂ ਖਰੇ ਵਿਖਾਈ ਦੇਈਏ, ਸਗੋਂ ਇਸ ਲਈ ਕਿ ਤੁਸੀਂ ਉਹੀ ਕਰੋ ਜੋ ਭਲਾ ਹੈ ਭਾਵੇਂ ਅਸੀਂ ਅਯੋਗ ਠਹਿਰੀਏ। 8ਕਿਉਂਕਿ ਅਸੀਂ ਸੱਚ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ, ਪਰ ਸੱਚ ਦੇ ਲਈ ਕਰ ਸਕਦੇ ਹਾਂ। 9ਜਦੋਂ ਅਸੀਂ ਨਿਰਬਲ ਹੁੰਦੇ ਹਾਂ ਅਤੇ ਤੁਸੀਂ ਬਲਵੰਤ ਹੁੰਦੇ ਹੋ, ਤਾਂ ਅਸੀਂ ਅਨੰਦ ਕਰਦੇ ਹਾਂ। ਅਸੀਂ ਤੁਹਾਡੀ ਸਿੱਧਤਾ ਲਈ ਵੀ ਪ੍ਰਾਰਥਨਾ ਕਰਦੇ ਹਾਂ। 10ਇਸ ਕਰਕੇ ਮੈਂ ਦੂਰ ਹੁੰਦਿਆਂ ਇਹ ਗੱਲਾਂ ਲਿਖ ਰਿਹਾ ਹਾਂ ਤਾਂਕਿ ਜਦੋਂ ਮੈਂ ਉੱਥੇ ਮੌਜੂਦ ਹੋਵਾਂ ਤਾਂ ਮੈਨੂੰ ਆਪਣੇ ਉਸ ਅਧਿਕਾਰ ਦਾ ਇਸਤੇਮਾਲ ਕਰਦਿਆਂ ਤੁਹਾਡੇ ਨਾਲ ਸਖ਼ਤੀ ਨਾ ਵਰਤਣੀ ਪਵੇ ਜਿਹੜਾ ਪ੍ਰਭੂ ਨੇ ਮੈਨੂੰ ਉਸਾਰਨ ਲਈ ਦਿੱਤਾ, ਨਾ ਕਿ ਡੇਗਣ ਲਈ।
11ਅੰਤ ਵਿੱਚ, ਹੇ ਭਾਈਓ, ਅਨੰਦ ਕਰੋ, ਸਿੱਧ ਹੁੰਦੇ ਜਾਓ, ਉਤਸ਼ਾਹਿਤ ਰਹੋ, ਇੱਕ ਮਨ ਹੋਵੋ, ਮੇਲ-ਮਿਲਾਪ ਰੱਖੋ। ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਹੋਵੇਗਾ। 12ਇੱਕ ਦੂਜੇ ਨੂੰ ਪਵਿੱਤਰ ਚੁੰਮੇ ਨਾਲ ਸਲਾਮ ਕਹੋ। ਸਾਰੇ ਸੰਤ#13:12 ਅਰਥਾਤ ਪਵਿੱਤਰ ਲੋਕ ਤੁਹਾਨੂੰ ਸਲਾਮ ਕਹਿੰਦੇ ਹਨ। 13ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਨਾਲ ਹੁੰਦੀ ਰਹੇ। ਆਮੀਨ।#13:13 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

നിലവിൽ തിരഞ്ഞെടുത്തിരിക്കുന്നു:

2 ਕੁਰਿੰਥੀਆਂ 13: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക