1 ਕੁਰਿੰਥੀਆਂ 5

5
ਕਲੀਸਿਯਾ ਵਿੱਚ ਬਦਕਾਰੀ
1ਇੱਥੋਂ ਤੱਕ ਸੁਣਨ ਵਿੱਚ ਆਇਆ ਹੈ ਕਿ ਤੁਹਾਡੇ ਵਿਚਕਾਰ ਵਿਭਚਾਰ ਹੁੰਦਾ ਹੈ, ਬਲਕਿ ਅਜਿਹਾ ਵਿਭਚਾਰ ਜੋ ਪਰਾਈਆਂ ਕੌਮਾਂ#5:1 ਮੂਲ ਸ਼ਬਦ ਅਰਥ: ਗੈਰ-ਯਹੂਦੀ ਵਿੱਚ ਵੀ ਨਹੀਂ ਹੁੰਦਾ ਕਿ ਕਿਸੇ ਨੇ ਆਪਣੇ ਪਿਤਾ ਦੀ ਪਤਨੀ ਨੂੰ ਰੱਖ ਲਿਆ ਹੈ। 2ਫਿਰ ਵੀ ਤੁਸੀਂ ਘਮੰਡ ਨਾਲ ਫੁੱਲੇ ਹੋਏ ਹੋ। ਸਗੋਂ ਕੀ ਤੁਹਾਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ ਸੀ ਕਿ ਜਿਸ ਨੇ ਇਹ ਕੰਮ ਕੀਤਾ ਹੈ ਉਸ ਨੂੰ ਆਪਣੇ ਵਿਚਕਾਰੋਂ ਬਾਹਰ ਕੱਢਦੇ? 3ਸਰੀਰਕ ਤੌਰ 'ਤੇ ਤਾਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਉੱਥੇ ਹਾਜ਼ਰ ਹਾਂ। ਜਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਉਸ ਦੇ ਲਈ ਮੈਂ ਪਹਿਲਾਂ ਹੀ ਫੈਸਲਾ ਕਰ ਚੁੱਕਾ ਹਾਂ ਜਿਵੇਂ ਕਿ ਮੈਂ ਤੁਹਾਡੇ ਕੋਲ ਹੀ ਸੀ। 4ਜਦੋਂ ਤੁਸੀਂ ਅਤੇ ਮੇਰੀ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਉਸ ਦੇ ਨਾਮ ਵਿੱਚ ਇਕੱਠੇ ਹੋਵੋ 5ਤਾਂ ਅਜਿਹੇ ਵਿਅਕਤੀ ਨੂੰ ਸਰੀਰ ਦੇ ਨਾਸ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂਕਿ ਪ੍ਰਭੂ#5:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਦੇ ਦਿਨ ਉਸ ਦੀ ਆਤਮਾ ਬਚ ਜਾਵੇ। 6ਤੁਹਾਡਾ ਘਮੰਡ ਕਰਨਾ ਚੰਗਾ ਨਹੀਂ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ? 7ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਤਾਂਕਿ ਤੁਸੀਂ ਨਵਾਂ ਗੁੰਨ੍ਹਿਆ ਹੋਇਆ ਆਟਾ ਬਣ ਜਾਓ ਜਿਵੇਂ ਕਿ ਤੁਸੀਂ ਅਖ਼ਮੀਰੇ ਹੋ ਵੀ, ਕਿਉਂਕਿ ਸੱਚਮੁੱਚ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। 8ਇਸ ਲਈ ਆਓ ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਜਾਂ ਬੁਰਾਈ ਅਤੇ ਦੁਸ਼ਟਤਾ ਨਾਲ ਨਹੀਂ, ਸਗੋਂ ਸ਼ੁੱਧਤਾ ਅਤੇ ਸਚਾਈ ਦੀ ਅਖ਼ਮੀਰੀ ਰੋਟੀ ਨਾਲ।
ਕਲੀਸਿਯਾ ਵਿੱਚ ਅਨੁਸ਼ਾਸਨ
9ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਲਿਖਿਆ ਸੀ ਕਿ ਜ਼ਨਾਹਕਾਰੀਆਂ ਨਾਲ ਸੰਗਤੀ ਨਾ ਰੱਖੋ; 10ਇਹ ਨਹੀਂ ਕਿ ਤੁਸੀਂ ਸੰਸਾਰ ਦੇ ਜ਼ਨਾਹਕਾਰੀਆਂ, ਜਾਂ ਲੋਭੀਆਂ, ਜਾਂ ਲੁਟੇਰਿਆਂ, ਜਾਂ ਮੂਰਤੀ-ਪੂਜਕਾਂ ਨਾਲ ਬਿਲਕੁਲ ਸੰਗਤੀ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਪਵੇਗਾ। 11ਹੁਣ ਮੈਂ ਤੁਹਾਨੂੰ ਲਿਖਦਾ ਹਾਂ ਕਿ ਜੇ ਕੋਈ ਵਿਅਕਤੀ ਭਾਈ ਕਹਾਉਂਦਾ ਹੋਵੇ ਪਰ ਜ਼ਨਾਹਕਾਰ, ਜਾਂ ਲੋਭੀ, ਜਾਂ ਮੂਰਤੀ-ਪੂਜਕ, ਜਾਂ ਗਾਲਾਂ ਕੱਢਣ ਵਾਲਾ, ਜਾਂ ਸ਼ਰਾਬੀ, ਜਾਂ ਲੁਟੇਰਾ ਹੋਵੇ ਤਾਂ ਉਸ ਨਾਲ ਸੰਗਤੀ ਨਾ ਰੱਖਣਾ; ਸਗੋਂ ਅਜਿਹੇ ਵਿਅਕਤੀ ਨਾਲ ਭੋਜਨ ਵੀ ਨਾ ਖਾਣਾ। 12ਕਿਉਂਕਿ ਮੈਨੂੰ ਕੀ ਲੋੜ ਹੈ ਕਿ ਬਾਹਰ ਵਾਲਿਆਂ ਦਾ ਨਿਆਂ ਕਰਾਂ? ਕੀ ਤੁਹਾਨੂੰ ਅੰਦਰ ਵਾਲਿਆਂ ਦਾ ਨਿਆਂ ਨਹੀਂ ਕਰਨਾ ਚਾਹੀਦਾ? 13ਬਾਹਰ ਵਾਲਿਆਂ ਦਾ ਨਿਆਂ ਪਰਮੇਸ਼ਰ ਕਰੇਗਾ; ਤੁਸੀਂ ਉਸ ਦੁਸ਼ਟ ਨੂੰ ਆਪਣੇ ਵਿਚਕਾਰੋਂ ਕੱਢ ਦਿਓ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 5: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക