1 ਕੁਰਿੰਥੀਆਂ 2

2
ਪੌਲੁਸ ਦਾ ਪ੍ਰਚਾਰ
1ਹੇ ਭਾਈਓ, ਜਦੋਂ ਮੈਂ ਪਰਮੇਸ਼ਰ ਦੇ ਭੇਤ#2:1 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ ਦੇ ਭੇਤ” ਦੇ ਸਥਾਨ 'ਤੇ “ਪਰਮੇਸ਼ਰ ਦੀ ਗਵਾਹੀ” ਲਿਖਿਆ ਹੈ। ਦਾ ਪ੍ਰਚਾਰ ਕਰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਵਚਨ ਜਾਂ ਗਿਆਨ ਦੀ ਉੱਤਮਤਾ ਨਾਲ ਨਹੀਂ ਆਇਆ। 2ਕਿਉਂਕਿ ਮੈਂ ਠਾਣਿਆ ਸੀ ਕਿ ਤੁਹਾਡੇ ਵਿੱਚ ਯਿਸੂ ਮਸੀਹ ਅਰਥਾਤ ਸਲੀਬ ਦਿੱਤੇ ਗਏ ਮਸੀਹ ਤੋਂ ਇਲਾਵਾ ਹੋਰ ਕਿਸੇ ਗੱਲ ਨੂੰ ਨਾ ਜਾਣਾਂ। 3ਮੈਂ ਨਿਰਬਲਤਾ ਅਤੇ ਭੈ ਵਿੱਚ ਅਤੇ ਬਹੁਤ ਕੰਬਦਾ ਹੋਇਆ ਤੁਹਾਡੇ ਨਾਲ ਰਿਹਾ 4ਅਤੇ ਮੇਰੇ ਸ਼ਬਦਾਂ ਅਤੇ ਮੇਰੇ ਪ੍ਰਚਾਰ ਵਿੱਚ#2:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਨੁੱਖ ਦੇ” ਲਿਖਿਆ ਹੈ। ਗਿਆਨ ਦੀਆਂ ਲੁਭਾਉਣ ਵਾਲੀਆਂ ਗੱਲਾਂ ਨਹੀਂ, ਸਗੋਂ ਆਤਮਾ ਅਤੇ ਸਮਰੱਥਾ ਦਾ ਪ੍ਰਗਟਾਵਾ ਸੀ, 5ਤਾਂਕਿ ਤੁਹਾਡਾ ਵਿਸ਼ਵਾਸ ਮਨੁੱਖਾਂ ਦੇ ਗਿਆਨ 'ਤੇ ਨਹੀਂ, ਸਗੋਂ ਪਰਮੇਸ਼ਰ ਦੀ ਸਮਰੱਥਾ 'ਤੇ ਅਧਾਰਤ ਹੋਵੇ।
ਆਤਮਕ ਗਿਆਨ
6ਤਾਂ ਵੀ ਅਸੀਂ ਸਮਝਦਾਰਾਂ ਵਿੱਚ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਪਰ ਇਸ ਯੁਗ ਦਾ ਗਿਆਨ ਨਹੀਂ ਅਤੇ ਨਾ ਹੀ ਇਸ ਯੁਗ ਦੇ ਹਾਕਮਾਂ ਦਾ ਜਿਹੜੇ ਨਾਸ ਹੋਣ ਵਾਲੇ ਹਨ, 7ਸਗੋਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਨੂੰ ਭੇਤ ਨਾਲ ਦੱਸਦੇ ਹਾਂ ਜੋ ਪਰਮੇਸ਼ਰ ਨੇ ਅਨੰਤ ਕਾਲ ਤੋਂ ਸਾਡੀ ਵਡਿਆਈ ਦੇ ਲਈ ਠਹਿਰਾਇਆ ਹੈ, 8ਜਿਸ ਨੂੰ ਇਸ ਯੁਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ 'ਤੇ ਨਾ ਚੜ੍ਹਾਉਂਦੇ। 9ਪਰ ਜਿਵੇਂ ਲਿਖਿਆ ਹੈ:ਜੋ ਗੱਲਾਂ ਅੱਖਾਂ ਨੇ ਨਹੀਂ ਵੇਖੀਆਂ ਅਤੇ ਕੰਨਾਂ ਨੇ ਨਹੀਂ ਸੁਣੀਆਂ ਅਤੇ ਨਾ ਹੀ ਮਨੁੱਖ ਦੇ ਮਨ ਵਿੱਚ ਆਈਆਂ, ਉਹੀ ਹਨ ਜੋ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।#ਯਸਾਯਾਹ 64:4 10ਪਰਮੇਸ਼ਰ ਨੇ ਇਨ੍ਹਾਂ ਨੂੰ ਆਪਣੇ ਆਤਮਾ ਦੁਆਰਾ ਸਾਡੇ ਉੱਤੇ ਪਰਗਟ ਕੀਤਾ, ਕਿਉਂਕਿ ਆਤਮਾ ਸਭ ਗੱਲਾਂ ਨੂੰ ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਗੱਲਾਂ ਨੂੰ ਵੀ ਜਾਂਚ ਲੈਂਦਾ ਹੈ। 11ਕਿਉਂ ਜੋ ਮਨੁੱਖਾਂ ਦੇ ਵਿਚਾਰਾਂ ਨੂੰ ਮਨੁੱਖ ਦੀ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ ਕੌਣ ਜਾਣਦਾ ਹੈ? ਇਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਹੋਰ ਕੋਈ ਨਹੀਂ ਜਾਣਦਾ। 12ਪਰ ਸਾਨੂੰ ਸੰਸਾਰ ਦੀ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ਰ ਵੱਲੋਂ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜੋ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਹਨ; 13ਉਨ੍ਹਾਂ ਹੀ ਗੱਲਾਂ ਨੂੰ ਅਸੀਂ ਮਨੁੱਖਾਂ ਦੀਆਂ ਸਿਖਾਈਆਂ ਗਿਆਨ ਦੀਆਂ ਗੱਲਾਂ ਰਾਹੀਂ ਨਹੀਂ, ਸਗੋਂ ਆਤਮਾ ਦੀਆਂ ਸਿਖਾਈਆਂ ਗੱਲਾਂ ਰਾਹੀਂ ਆਤਮਕ ਗੱਲਾਂ ਦੀ ਤੁਲਨਾ ਆਤਮਕ ਗੱਲਾਂ ਨਾਲ ਕਰਦੇ ਹਾਂ। 14ਪਰ ਸਰੀਰਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਲਈ ਮੂਰਖਤਾ ਹਨ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਸਕਦਾ, ਕਿਉਂ ਜੋ ਉਨ੍ਹਾਂ ਨੂੰ ਆਤਮਕ ਰੀਤੀ ਨਾਲ ਜਾਂਚਿਆ ਜਾਂਦਾ ਹੈ। 15ਆਤਮਕ ਮਨੁੱਖ ਸਭਨਾਂ ਗੱਲਾਂ ਨੂੰ ਜਾਂਚਦਾ ਹੈ, ਪਰ ਆਪ ਕਿਸੇ ਤੋਂ ਨਹੀਂ ਜਾਂਚਿਆ ਜਾਂਦਾ। 16ਕਿਉਂਕਿ, “ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਿਹੜਾ ਉਸ ਨੂੰ ਸਿਖਾਵੇ?”#ਯਸਾਯਾਹ 40:13 ਪਰ ਸਾਡੇ ਵਿੱਚ ਮਸੀਹ ਦਾ ਮਨ ਹੈ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 2: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക