1 ਕੁਰਿੰਥੀਆਂ 10

10
ਇਸਰਾਏਲ ਦੇ ਇਤਿਹਾਸ ਤੋਂ ਚਿਤਾਵਨੀ
1ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਸਾਡੇ ਸਭ ਪੁਰਖੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਭ ਸਮੁੰਦਰ ਵਿੱਚੋਂ ਦੀ ਪਾਰ ਲੰਘੇ 2ਅਤੇ ਸਭਨਾਂ ਨੂੰ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ। 3ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ 4ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ, ਕਿਉਂਕਿ ਉਹ ਉਸ ਆਤਮਕ ਚਟਾਨ ਤੋਂ ਪੀਂਦੇ ਸਨ ਜਿਹੜੀ ਉਨ੍ਹਾਂ ਦੇ ਨਾਲ-ਨਾਲ ਚੱਲਦੀ ਸੀ ਅਤੇ ਉਹ ਚਟਾਨ ਮਸੀਹ ਸੀ। 5ਪਰ ਪਰਮੇਸ਼ਰ ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਪ੍ਰਸੰਨ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਢੇਰ ਹੋ ਗਏ। 6ਇਹ ਗੱਲਾਂ ਸਾਡੇ ਲਈ ਉਦਾਹਰਣ ਬਣੀਆਂ ਤਾਂਕਿ ਅਸੀਂ ਬੁਰੀਆਂ ਗੱਲਾਂ ਦੀ ਲਾਲਸਾ ਨਾ ਕਰੀਏ, ਜਿਵੇਂ ਉਨ੍ਹਾਂ ਨੇ ਲਾਲਸਾ ਕੀਤੀ ਸੀ; 7ਨਾ ਹੀ ਤੁਸੀਂ ਮੂਰਤੀ-ਪੂਜਕ ਬਣੋ ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਸਨ, ਜਿਵੇਂ ਲਿਖਿਆ ਹੈ:“ਲੋਕ ਖਾਣ-ਪੀਣ ਨੂੰ ਬੈਠੇ ਅਤੇ ਨੱਚਣ-ਕੁੱਦਣ ਲਈ ਉੱਠੇ।”#ਕੂਚ 32:6 8ਨਾ ਅਸੀਂ ਵਿਭਚਾਰ ਕਰੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤਾ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਲੋਕ ਮਰ ਗਏ; 9ਨਾ ਅਸੀਂ ਮਸੀਹ#10:9 ਕੁਝ ਹਸਤਲੇਖਾਂ ਵਿੱਚ “ਮਸੀਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਨੂੰ ਪਰਖੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਖਿਆ ਅਤੇ ਸੱਪਾਂ ਦੁਆਰਾ ਨਾਸ ਹੋਏ। 10ਨਾ ਹੀ ਤੁਸੀਂ ਬੁੜਬੁੜਾਓ, ਜਿਵੇਂ ਉਨ੍ਹਾਂ ਵਿੱਚੋਂ ਕਈ ਬੁੜਬੁੜਾਏ ਅਤੇ ਨਾਸ ਕਰਨ ਵਾਲੇ ਦੁਆਰਾ ਨਾਸ ਕੀਤੇ ਗਏ। 11ਇਹ ਗੱਲਾਂ ਉਨ੍ਹਾਂ ਲਈ ਉਦਾਹਰਣ ਦੇ ਤੌਰ 'ਤੇ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ, ਜਿਹੜੇ ਯੁਗਾਂ ਦੇ ਅੰਤ ਵਿੱਚ ਆ ਪਹੁੰਚੇ ਹਾਂ। 12ਇਸ ਲਈ ਜਿਹੜਾ ਇਹ ਸਮਝਦਾ ਹੈ ਕਿ ਉਹ ਖੜ੍ਹਾ ਹੈ, ਸਚੇਤ ਰਹੇ; ਕਿਤੇ ਅਜਿਹਾ ਨਾ ਹੋਵੇ ਕਿ ਉਹ ਡਿੱਗ ਪਵੇ। 13ਤੁਹਾਡੇ ਉੱਤੇ ਅਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਹੋਰਨਾਂ 'ਤੇ ਨਾ ਪਿਆ ਹੋਵੇ, ਪਰ ਪਰਮੇਸ਼ਰ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਸਹਿਣ ਤੋਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ-ਨਾਲ ਬਚ ਨਿੱਕਲਣ ਦਾ ਰਾਹ ਵੀ ਕੱਢੇਗਾ ਤਾਂਕਿ ਤੁਸੀਂ ਸਹਿ ਸਕੋ।
ਮੂਰਤੀ-ਪੂਜਾ ਦੇ ਵਿਰੁੱਧ ਚਿਤਾਵਨੀ
14ਇਸ ਲਈ ਹੇ ਮੇਰੇ ਪਿਆਰਿਓ, ਮੂਰਤੀ-ਪੂਜਾ ਤੋਂ ਭੱਜੋ। 15ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਕਹਿੰਦਾ ਹਾਂ: ਜੋ ਮੈਂ ਕਹਿ ਰਿਹਾ ਹਾਂ ਉਸ ਦੀ ਜਾਂਚ ਕਰੋ। 16ਧੰਨਵਾਦ#10:16 ਮੂਲ ਸ਼ਬਦ ਅਰਥ: ਬਰਕਤ ਦਾ ਉਹ ਪਿਆਲਾ ਜਿਸ ਲਈ ਅਸੀਂ ਧੰਨਵਾਦ ਦਿੰਦੇ#10:16 ਮੂਲ ਸ਼ਬਦ ਅਰਥ: ਬਰਕਤ ਮੰਗਦੇ ਹਾਂ, ਕੀ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜੋ ਅਸੀਂ ਤੋੜਦੇ ਹਾਂ, ਕੀ ਮਸੀਹ ਦੇ ਸਰੀਰ ਦੀ ਸਾਂਝ ਨਹੀਂ? 17ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਹੁਤੇ ਹਾਂ ਇੱਕੋ ਸਰੀਰ ਹਾਂ; ਕਿਉਂਕਿ ਅਸੀਂ ਸਭ ਇੱਕੋ ਰੋਟੀ ਵਿੱਚ ਸਾਂਝੀ ਹੁੰਦੇ ਹਾਂ। 18ਉਨ੍ਹਾਂ ਵੱਲ ਵੇਖੋ ਜਿਹੜੇ ਸਰੀਰ ਦੇ ਅਨੁਸਾਰ ਇਸਰਾਏਲੀ ਹਨ; ਕੀ ਬਲੀਆਂ ਦੇ ਖਾਣ ਵਾਲੇ ਜਗਵੇਦੀ ਦੇ ਸਾਂਝੀ ਨਹੀਂ? 19ਸੋ ਮੈਂ ਕੀ ਕਹਿ ਰਿਹਾ ਹਾਂ? ਕੀ ਮੂਰਤੀ ਨੂੰ ਚੜ੍ਹਾਈ ਗਈ ਬਲੀ ਕੁਝ ਹੈ ਜਾਂ ਮੂਰਤੀ ਕੁਝ ਹੈ? 20ਸਗੋਂ ਇਹ ਕਿ ਜੋ ਬਲੀਆਂ ਉਹ#10:20 ਕੁਝ ਹਸਤਲੇਖਾਂ ਵਿੱਚ “ਉਹ” ਦੇ ਸਥਾਨ 'ਤੇ “ਗੈਰ-ਯਹੂਦੀ” ਲਿਖਿਆ ਹੈ। ਚੜ੍ਹਾਉਂਦੇ ਹਨ ਉਹ ਪਰਮੇਸ਼ਰ ਨੂੰ ਨਹੀਂ, ਬਲਕਿ ਦੁਸ਼ਟ ਆਤਮਾਵਾਂ ਨੂੰ ਚੜ੍ਹਾਉਂਦੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਆਤਮਾਵਾਂ ਦੇ ਸਾਂਝੀ ਹੋਵੋ। 21ਤੁਸੀਂ ਪ੍ਰਭੂ ਦਾ ਪਿਆਲਾ ਅਤੇ ਦੁਸ਼ਟ ਆਤਮਾਵਾਂ ਦਾ ਪਿਆਲਾ, ਦੋਹਾਂ ਵਿੱਚੋਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਅਤੇ ਦੁਸ਼ਟ ਆਤਮਾਵਾਂ ਦੀ ਮੇਜ਼, ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ। 22ਕੀ ਅਸੀਂ ਪ੍ਰਭੂ ਨੂੰ ਕ੍ਰੋਧ ਦੁਆਉਂਦੇ ਹਾਂ? ਕੀ ਅਸੀਂ ਉਸ ਤੋਂ ਜ਼ਿਆਦਾ ਬਲਵੰਤ ਹਾਂ?
ਸਭ ਕੁਝ ਪਰਮੇਸ਼ਰ ਦੀ ਵਡਿਆਈ ਲਈ ਕਰੋ
23ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਚੀਜ਼ਾਂ ਨਾਲ ਉੱਨਤੀ ਨਹੀਂ ਹੁੰਦੀ। 24ਕੋਈ ਆਪਣਾ ਹੀ ਨਹੀਂ, ਸਗੋਂ ਦੂਜੇ ਦਾ ਵੀ ਭਲਾ ਸੋਚੇ। 25ਕਸਾਈ ਦੀ ਦੁਕਾਨ 'ਤੇ ਜੋ ਕੁਝ ਵਿਕਦਾ ਹੈ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ; 26ਕਿਉਂਕਿ,“ਧਰਤੀ ਅਤੇ ਜੋ ਕੁਝ ਇਸ ਵਿੱਚ ਹੈ, ਸਭ ਪ੍ਰਭੂ ਦਾ ਹੈ।”#ਜ਼ਬੂਰ 24:1 27ਜੇ ਕੋਈ ਅਵਿਸ਼ਵਾਸੀ ਤੁਹਾਨੂੰ ਨਿਓਤਾ ਦਿੰਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਆਪਣੇ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ। 28ਪਰ ਜੇ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮੂਰਤੀ ਨੂੰ ਚੜ੍ਹਾਈ ਗਈ ਭੇਟ ਹੈ,” ਤਾਂ ਉਸ ਦੱਸਣ ਵਾਲੇ ਦੇ ਅਤੇ ਵਿਵੇਕ ਦੇ ਕਾਰਨ ਨਾ ਖਾਓ।#10:28 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕਿਉਂਕਿ ਧਰਤੀ ਅਤੇ ਉਸ ਦੀ ਪੂਰਨਤਾ ਪ੍ਰਭੂ ਦੀ ਹੈ” ਲਿਖਿਆ ਹੈ। 29ਮੈਂ ਤੇਰੇ ਵਿਵੇਕ ਦੀ ਨਹੀਂ ਸਗੋਂ ਦੂਜੇ ਦੇ ਵਿਵੇਕ ਦੀ ਗੱਲ ਕਰਦਾ ਹਾਂ, ਕਿਉਂਕਿ ਮੇਰੀ ਅਜ਼ਾਦੀ ਦੂਜੇ ਦੇ ਵਿਵੇਕ ਦੁਆਰਾ ਕਿਉਂ ਪਰਖੀ ਜਾਵੇ? 30ਜੇ ਮੈਂ ਧੰਨਵਾਦ ਦੇ ਕੇ ਸਾਂਝੀ ਹੁੰਦਾ ਹਾਂ ਤਾਂ ਜਿਸ ਚੀਜ਼ ਲਈ ਮੈਂ ਧੰਨਵਾਦ ਦਿੰਦਾ ਹਾਂ ਉਸ ਚੀਜ਼ ਦੇ ਕਾਰਨ ਮੇਰੀ ਨਿੰਦਾ ਕਿਉਂ ਕੀਤੀ ਜਾਂਦੀ ਹੈ? 31ਇਸ ਲਈ, ਭਾਵੇਂ ਤੁਸੀਂ ਖਾਓ ਜਾਂ ਪੀਓ ਜਾਂ ਜੋ ਕੁਝ ਵੀ ਕਰੋ, ਸਭ ਪਰਮੇਸ਼ਰ ਦੀ ਵਡਿਆਈ ਲਈ ਕਰੋ। 32ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ ਅਤੇ ਨਾ ਹੀ ਪਰਮੇਸ਼ਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਬਣੋ; 33ਜਿਵੇਂ ਮੈਂ ਵੀ ਸਭਨਾਂ ਗੱਲਾਂ ਵਿੱਚ ਸਭ ਨੂੰ ਪ੍ਰਸੰਨ ਰੱਖਦਾ ਹਾਂ ਅਤੇ ਆਪਣਾ ਨਹੀਂ, ਸਗੋਂ ਬਹੁਤਿਆਂ ਦਾ ਲਾਭ ਚਾਹੁੰਦਾ ਹਾਂ ਤਾਂਕਿ ਉਹ ਬਚਾਏ ਜਾਣ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 10: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക