ਮੀਕਾ 2

2
ਗਰੀਬਾਂ ਉੱਤੇ ਜ਼ੁਲਮ ਕਰਨ ਵਾਲਿਆਂ ਦੀ ਨਿੰਦਿਆ
1ਹਾਏ ਉਹਨਾਂ ਉੱਤੇ ਜੋ ਆਪਣੇ ਵਿਛਾਉਣਿਆਂ ਉੱਤੇ ਬਦੀ ਸੋਚਦੇ
ਅਤੇ ਦੁਸ਼ਟਪੁਣਾ ਕਰਦੇ ਹਨ!
ਅਤੇ ਸਵੇਰ ਦਾ ਚਾਨਣ ਹੁੰਦਿਆਂ ਹੀ ਉਹ ਇਸ ਨੂੰ ਪੂਰਾ ਕਰਦੇ ਹਨ,
ਕਿਉਂਕਿ ਅਜਿਹਾ ਕਰਨ ਦਾ ਬਲ ਉਹਨਾਂ ਦੇ ਹੱਥਾਂ ਵਿੱਚ ਹੈ।
2ਉਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਉਹਨਾਂ ਨੂੰ ਖੋਹ ਲੈਂਦੇ ਹਨ,
ਨਾਲੇ ਘਰਾਂ ਦਾ ਲੋਭ ਕਰਕੇ ਉਹਨਾਂ ਨੂੰ ਵੀ ਲੈ ਲੈਂਦੇ ਹਨ।
ਉਹ ਪੁਰਖ ਅਤੇ ਉਸ ਦੇ ਘਰਾਣੇ ਨੂੰ ਸਤਾਉਂਦੇ ਹਨ,
ਸਗੋਂ ਪੁਰਖ ਅਤੇ ਉਸ ਦੀ ਵਿਰਾਸਤ ਉੱਤੇ ਅਨ੍ਹੇਰ ਕਰਦੇ ਹਨ।
3ਇਸ ਲਈ ਯਹੋਵਾਹ ਇਹ ਫ਼ਰਮਾਉਂਦਾ ਹੈ, -
ਵੇਖੋ, ਮੈਂ ਇਸ ਘਰਾਣੇ ਉੱਤੇ ਅਜਿਹੀ ਬਿਪਤਾ ਸੋਚਦਾ ਹਾਂ,
ਜਿਸ ਤੋਂ ਤੁਸੀਂ ਆਪਣੀਆਂ ਧੌਣਾਂ ਨੂੰ ਨਾ ਕੱਢ ਸਕੋਗੇ,
ਨਾ ਤੁਸੀਂ ਹੰਕਾਰ ਨਾਲ ਤੁਰੋਗੇ,
ਕਿਉਂ ਜੋ ਉਹ ਸਮਾਂ ਭੈੜਾ ਹੋਵੇਗਾ!
4ਉਸ ਦਿਨ ਉਹ ਤੁਹਾਡੇ ਬਾਰੇ ਕਹਾਉਤ ਆਖਣਗੇ,
ਅਤੇ ਰੋਂਦੇ-ਪਿੱਟਦੇ ਹੋਏ ਵਿਰਲਾਪ ਕਰਨਗੇ ਅਤੇ ਆਖਣਗੇ,
ਸਾਡਾ ਸੱਤਿਆਨਾਸ ਹੋ ਗਿਆ!
ਉਹ ਮੇਰੇ ਲੋਕਾਂ ਦੇ ਭਾਗ ਨੂੰ ਬਦਲਦਾ ਹੈ,
ਉਹ ਉਸ ਨੂੰ ਮੇਰੇ ਤੋਂ ਕਿਵੇਂ ਦੂਰ ਕਰਦਾ ਹੈ,
ਉਹ ਸਾਡੇ ਖੇਤਾਂ ਨੂੰ ਵਿਸ਼ਵਾਸਘਾਤੀਆਂ ਵਿੱਚ ਵੰਡਦਾ ਹੈ!
5ਸੋ ਤੇਰੇ ਲਈ ਯਹੋਵਾਹ ਦੀ ਸਭਾ ਵਿੱਚ ਕੋਈ ਵੀ ਨਹੀਂ ਹੋਵੇਗਾ ਜੋ ਪਰਚੀਆਂ ਪਾ ਜ਼ਮੀਨ ਨੂੰ ਵੰਡ ਲਵੇ।
6ਉਹ ਇਹ ਭਵਿੱਖਬਾਣੀ ਕਰਦੇ ਹਨ
ਕਿ ਭਵਿੱਖਬਾਣੀ ਨਾ ਕਰੋ,
ਇਹਨਾਂ ਗੱਲਾਂ ਬਾਰੇ ਭਵਿੱਖਬਾਣੀ ਨਾ ਕਰੋ,
ਸਾਡੇ ਉੱਤੇ ਇਹ ਅਪਮਾਨ ਨਹੀਂ ਆਵੇਗਾ।
7ਹੇ ਯਾਕੂਬ ਦੇ ਘਰਾਣੇ, ਕੀ ਇਹ ਆਖਿਆ ਜਾਵੇ?
ਕੀ ਯਹੋਵਾਹ ਦਾ ਆਤਮਾ ਬੇਸਬਰ ਹੈ?
ਭਲਾ, ਇਹ ਉਹ ਦੇ ਕੰਮ ਹਨ?
ਕੀ ਮੇਰੇ ਬਚਨ ਸਿੱਧੇ ਚਾਲ-ਚੱਲਣ ਵਾਲੇ ਦੀ ਭਲਿਆਈ ਨਹੀਂ ਕਰਦੇ?
8ਪਰ ਕੱਲ ਦੀ ਗੱਲ ਹੈ ਕਿ ਮੇਰੀ ਪਰਜਾ ਵੈਰੀ ਬਣ ਕੇ ਮੇਰੇ ਵਿਰੁੱਧ ਉੱਠੀ ਹੈ,
ਤੁਸੀਂ ਉਸ ਮਨੁੱਖ ਦੇ ਉੱਤੋਂ ਕੱਪੜੇ ਅਤੇ ਚੱਦਰ ਖਿੱਚ ਲੈਂਦੇ ਹੋ,
ਜੋ ਚੈਨ ਨਾਲ ਲੜਾਈ ਦੇ ਖਿਆਲ ਤੋਂ ਵੀ ਦੂਰ ਰਹਿ ਕੇ ਲੰਘਦਾ ਹੈ।
9ਤੁਸੀਂ ਮੇਰੀ ਪਰਜਾ ਦੀਆਂ ਇਸਤਰੀਆਂ ਨੂੰ, ਉਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ,
ਤੁਸੀਂ ਉਹਨਾਂ ਦੇ ਨਿਆਣਿਆਂ ਤੋਂ ਮੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਸਦਾ ਲਈ ਖੋਹ ਲੈਂਦੇ ਹੋ।
10ਉੱਠੋ, ਚੱਲੇ ਜਾਓ!
ਇਹ ਤੁਹਾਡਾ ਕੋਈ ਵਿਸ਼ਰਾਮ ਸਥਾਨ ਨਹੀਂ ਹੈ।
ਇਸ ਦਾ ਕਾਰਨ ਤੁਹਾਡੀ ਉਹ ਅਸ਼ੁੱਧਤਾ ਹੈ,
ਜਿਸ ਨਾਲ ਤੁਸੀਂ ਇਸ ਸਥਾਨ ਦਾ ਨਾਸ ਕਰ ਦਿੱਤਾ ਹੈ।
11ਜੇਕਰ ਇੱਕ ਝੂਠੀ ਆਤਮਾ ਵਿੱਚ ਚੱਲਦਾ ਹੋਇਆ, ਝੂਠੀ ਅਤੇ ਵਿਅਰਥ ਗੱਲ ਬਕੇ ਅਤੇ ਆਖੇ,
“ਮੈਂ ਤੇਰੇ ਲਈ ਮਧ ਅਤੇ ਸ਼ਰਾਬ ਦੀ ਭਵਿੱਖਬਾਣੀ ਕਰਾਂਗਾ,”
ਤਾਂ ਉਹ ਇਸ ਪਰਜਾ ਦਾ ਨਬੀ ਹੁੰਦਾ ਹੈ!
12ਹੇ ਯਾਕੂਬ, ਮੈਂ ਜ਼ਰੂਰ ਹੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਾਂਗਾ,
ਮੈਂ ਇਸਰਾਏਲ ਦੇ ਬਚੇ ਹੋਇਆਂ ਨੂੰ ਜ਼ਰੂਰ ਹੀ ਜਮਾਂ ਕਰਾਂਗਾ,
ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ,
ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ,
ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ।
13ਰਾਹ ਬਣਾਉਣ ਵਾਲਾ ਉਹਨਾਂ ਦੇ ਅੱਗੇ-ਅੱਗੇ ਉਤਾਹਾਂ ਜਾਵੇਗਾ,
ਉਹ ਭੱਜ ਕੇ ਨਿੱਕਲਣਗੇ ਅਤੇ ਫਾਟਕ ਦੇ ਵਿੱਚੋਂ ਦੀ ਲੰਘਣਗੇ,
ਉਹਨਾਂ ਦਾ ਰਾਜਾ ਉਹਨਾਂ ਦੇ ਅੱਗੇ-ਅੱਗੇ ਚੱਲੇਗਾ,
ਅਤੇ ਯਹੋਵਾਹ ਉਹਨਾਂ ਦੇ ਸਿਰ ਤੇ ਹੋਵੇਗਾ।

നിലവിൽ തിരഞ്ഞെടുത്തിരിക്കുന്നു:

ਮੀਕਾ 2: IRVPun

ഹൈലൈറ്റ് ചെയ്യുക

പകർത്തുക

താരതമ്യം

പങ്ക് വെക്കു

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക