ਹੋਸ਼ੇ 3

3
ਹੋਸ਼ੇਆ ਅਤੇ ਵਿਭਚਾਰਣ ਔਰਤ
1ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖ਼ਾਂ ਦੇ ਪੂੜਿਆਂ#3:1 ਲੋਕਾਂ ਦਾ ਇਹ ਮੰਨਣਾ ਸੀ ਜੋ ਇਹਨਾਂ ਦੇਵਤਿਆਂ ਦੀ ਪੂਜਾ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ l ਨੂੰ ਪਿਆਰ ਕਰਦੇ ਹਨ।
2ਸੋ ਮੈਂ ਉਹ ਨੂੰ ਪੰਦਰਾਂ ਸ਼ਕਲ ਅਤੇ ਜੌਂ ਦਾ ਡੇਢ ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ 3ਅਤੇ ਮੈਂ ਉਹ ਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵੱਸੇਂਗੀ, ਤੂੰ ਨਾ ਵਿਭਚਾਰ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ। 4ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ। 5ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ। ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈਅ ਮੰਨ ਕੇ ਮੁੜਨਗੇ।

നിലവിൽ തിരഞ്ഞെടുത്തിരിക്കുന്നു:

ਹੋਸ਼ੇ 3: IRVPun

ഹൈലൈറ്റ് ചെയ്യുക

പകർത്തുക

താരതമ്യം

പങ്ക് വെക്കു

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക