ਇਨ੍ਹਾਂ ਲੋਕਾਂ ਕੋਲ ਜਾ ਅਤੇ ਕਹਿ, ‘ਤੁਸੀਂ ਸੁਣਦੇ ਤਾਂ ਰਹੋਗੇ ਪਰ ਸਮਝੋਗੇ ਨਹੀਂ, ਤੁਸੀਂ ਵੇਖਦੇ ਤਾਂ ਰਹੋਗੇ ਪਰ ਬੁੱਝੋਗੇ ਨਹੀਂ;
ਕਿਉਂਕਿ ਇਨ੍ਹਾਂ ਲੋਕਾਂ ਦਾ ਮਨ ਮੋਟਾ ਹੋ ਗਿਆ ਹੈ;
ਇਹ ਕੰਨਾਂ ਤੋਂ ਉੱਚਾ ਸੁਣਦੇ ਹਨ
ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ
ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ,
ਕੰਨਾਂ ਨਾਲ ਸੁਣਨ
ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ
ਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’