ਹੁਣ ਉਹ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ, ਉਹੋ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਤੇ ਉਸ ਦਾ ਵਾਧਾ ਕਰੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲਾਂ ਨੂੰ ਵਧਾਵੇਗਾ। ਤੁਸੀਂ ਹਰ ਗੱਲ ਵਿੱਚ ਪੂਰੀ ਖੁੱਲ੍ਹਦਿਲੀ ਦੇ ਲਈ ਧਨੀ ਕੀਤੇ ਜਾਂਦੇ ਹੋ ਜੋ ਸਾਡੇ ਰਾਹੀਂ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਪੈਦਾ ਕਰਦੀ ਹੈ।