ਰਸੂਲ 16:25-26

ਰਸੂਲ 16:25-26 PSB

ਲਗਭਗ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦੇ ਭਜਨ ਗਾ ਰਹੇ ਸਨ ਤੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ। ਤਦ ਅਚਾਨਕ ਇੱਕ ਵੱਡਾ ਭੁਚਾਲ ਆਇਆ, ਇੱਥੋਂ ਤੱਕ ਕਿ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਤੁਰੰਤ ਸਾਰੇ ਦਰਵਾਜ਼ੇ ਖੁੱਲ੍ਹ ਗਏ ਤੇ ਸਭਨਾਂ ਦੀਆਂ ਜ਼ੰਜੀਰਾਂ ਵੀ ਖੁੱਲ੍ਹ ਗਈਆਂ।