1
ਮੱਤੀ 15:18-19
ਪਵਿੱਤਰ ਬਾਈਬਲ (Revised Common Language North American Edition)
CL-NA
ਪਰ ਜੋ ਕੁਝ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਹੈ, ਉਹ ਅਸਲ ਵਿੱਚ ਉਸ ਦੇ ਦਿਲ ਦੇ ਵਿੱਚੋਂ ਆਉਂਦਾ ਹੈ, ਇਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ । ਦਿਲ ਵਿੱਚੋਂ ਬੁਰੇ ਵਿਚਾਰ ਨਿਕਲਦੇ ਹਨ ਜਿਵੇਂ ਹੱਤਿਆ, ਵਿਭਚਾਰ, ਹਰਾਮਕਾਰੀ, ਚੋਰੀ, ਝੂਠੀ ਗਵਾਹੀ, ਨਿੰਦਾ ਆਦਿ ।
Comparar
Explorar ਮੱਤੀ 15:18-19
2
ਮੱਤੀ 15:11
ਜੋ ਮਨੁੱਖ ਦੇ ਮੂੰਹ ਦੇ ਰਾਹੀਂ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰਦਾ ਹੈ ਸਗੋਂ ਜੋ ਕੁਝ ਉਸ ਦੇ ਮੂੰਹ ਦੇ ਰਾਹੀਂ ਬਾਹਰ ਨਿਕਲਦਾ ਹੈ, ਉਹ ਉਸ ਨੂੰ ਅਪਵਿੱਤਰ ਕਰਦਾ ਹੈ ।”
Explorar ਮੱਤੀ 15:11
3
ਮੱਤੀ 15:8-9
‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ । ਇਹ ਵਿਅਰਥ ਹੀ ਮੇਰੀ ਅਰਾਧਨਾ ਕਰਦੇ ਹਨ ਕਿਉਂਕਿ ਇਹ ਮਨੁੱਖਾਂ ਦੀਆਂ ਸਿੱਖਿਆਵਾਂ ਨੂੰ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’”
Explorar ਮੱਤੀ 15:8-9
4
ਮੱਤੀ 15:28
ਤਦ ਯਿਸੂ ਨੇ ਉਸ ਨੂੰ ਕਿਹਾ, “ਹੇ ਬੀਬੀ, ਤੇਰਾ ਵਿਸ਼ਵਾਸ ਮਹਾਨ ਹੈ । ਇਸ ਲਈ ਜੋ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੀ ਹੋਵੇ ।” ਅਤੇ ਉਸ ਦੀ ਬੇਟੀ ਉਸੇ ਸਮੇਂ ਠੀਕ ਹੋ ਗਈ ।
Explorar ਮੱਤੀ 15:28
5
ਮੱਤੀ 15:25-27
ਪਰ ਉਹ ਔਰਤ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕਰਨ ਲੱਗੀ, “ਪ੍ਰਭੂ ਜੀ, ਮੇਰੀ ਮਦਦ ਕਰੋ !” ਯਿਸੂ ਨੇ ਉਸ ਨੂੰ ਕਿਹਾ, “ਇਹ ਚੰਗਾ ਨਹੀਂ ਹੈ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਦਿੱਤੀ ਜਾਵੇ ।” ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ ਪਰ ਕਤੂਰਿਆਂ ਨੂੰ ਵੀ ਤਾਂ ਉਹਨਾਂ ਦੇ ਮਾਲਕਾਂ ਦੀ ਮੇਜ਼ ਤੋਂ ਬਚੇ ਹੋਏ ਚੂਰੇ ਭੂਰੇ ਮਿਲ ਹੀ ਜਾਂਦੇ ਹਨ ।”
Explorar ਮੱਤੀ 15:25-27
Inicio
Biblia
Planes
Videos