2
1“ਆਪਣੇ ਭਰਾਵਾਂ ਬਾਰੇ ਕਹੋ, ‘ਮੇਰੇ ਲੋਕ,’ ਅਤੇ ਆਪਣੀਆਂ ਭੈਣਾਂ ਨੂੰ, ‘ਮੇਰੀਆਂ ਪਿਆਰੀਆਂ।’
ਇਸਰਾਏਲ ਦੀ ਸਜ਼ਾ ਅਤੇ ਬਹਾਲ ਕੀਤਾ ਜਾਣਾ
2“ਆਪਣੀ ਮਾਂ ਨੂੰ ਝਿੜਕ, ਉਸ ਨੂੰ ਝਿੜਕ,
ਕਿਉਂ ਉਹ ਮੇਰੀ ਪਤਨੀ ਨਹੀਂ ਹਾਂ।
ਅਤੇ ਨਾ ਮੈਂ ਉਸਦਾ ਪਤੀ ਹੈ
ਉਸ ਦੇ ਚਿਹਰੇ ਤੋਂ ਵਿਭਚਾਰੀ ਰੂਪ
ਅਤੇ ਉਸ ਦੀਆਂ ਛਾਤੀਆਂ ਵਿੱਚੋਂ ਬੇਵਫ਼ਾਈ ਨੂੰ ਹਟਾ ਦਿਓ।
3ਨਹੀਂ ਤਾਂ ਮੈਂ ਉਸ ਨੂੰ ਨੰਗਾ ਕਰ ਦਿਆਂਗਾ
ਅਤੇ ਉਸ ਨੂੰ ਉਵੇਂ ਹੀ ਨੰਗਾ ਕਰ ਦਿਆਂਗਾ ਜਿਸ ਦਿਨ ਉਹ ਜੰਮੀ ਸੀ।
ਮੈਂ ਉਸ ਨੂੰ ਮਾਰੂਥਲ ਵਰਗਾ ਬਣਾ ਦਿਆਂਗਾ,
ਉਹ ਨੂੰ ਸੁੱਕੀ ਧਰਤੀ ਵਿੱਚ ਬਦਲ ਦਿਆਂਗਾ,
ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂਗਾ।
4ਮੈਂ ਉਹ ਦੇ ਬੱਚਿਆਂ ਨੂੰ ਆਪਣਾ ਪਿਆਰ ਨਹੀਂ ਵਿਖਾਵਾਂਗਾ,
ਕਿਉਂਕਿ ਉਹ ਵਿਭਚਾਰ ਦੇ ਬੱਚੇ ਹਨ।
5ਉਨ੍ਹਾਂ ਦੀ ਮਾਤਾ ਬੇਵਫ਼ਾ ਹੈ
ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ,
ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ,
ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ,
ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰਾ ਪੀਣ ਨੂੰ ਦਾਖ਼ਰਸ ਦਿੰਦੇ ਹਨ।’
6ਇਸ ਲਈ ਮੈਂ ਉਸ ਨੂੰ ਰੋਕਾਂਗੀ ਕੰਡਿਆਲੀ ਝਾੜੀਆਂ ਵਾਲਾ ਰਸਤਾ;
ਮੈਂ ਉਸ ਨੂੰ ਅੰਦਰ ਦੀਵਾਰ ਬਣਾ ਦਿਆਂਗਾ ਤਾਂ ਜੋ ਉਹ ਆਪਣਾ ਰਾਹ ਨਾ ਲੱਭ ਸਕੇ।
7ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਨ੍ਹਾਂ ਨੂੰ ਨਾ ਫੜੇਗੀ।
ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸਨੂੰ ਲੱਭਣ ਗਏ ਨਹੀਂ।
ਤਦ ਉਹ ਕਹੇਗੀ,
‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ,
ਕਿਉਂਕਿ ਮੈਂ ਹੁਣ ਨਾਲੋਂ ਚੰਗੀ ਸੀ।’
8ਉਸਨੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਮੈਂ ਇੱਕ ਸੀ,
ਜਿਸ ਨੇ ਉਸ ਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦਿੱਤਾ,
ਜਿਸ ਨੇ ਉਸ ਨੂੰ ਚਾਂਦੀ ਅਤੇ ਸੋਨਾ ਦਿੱਤਾ,
ਜੋ ਉਹ ਬਆਲ ਲਈ ਵਰਤਦੇ ਸਨ।
9“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ,
ਅਤੇ ਜਦੋਂ ਨਵੀਂ ਮੈ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਮੈ ਨੂੰ ਵਾਪਸ ਲੈ ਲਵਾਂਗਾ।
ਮੈਂ ਆਪਣੇ ਉੱਨ ਅਤੇ ਲਿਨਨ ਦੇ ਕੱਪੜੇ ਵਾਪਸ ਲੈ ਲਵਾਂਗਾ,
ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।
10ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ
ਅੱਖਾਂ ਦੇ ਸਾਹਮਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ।
ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਲਵੇਗਾ।
11ਮੈਂ ਉਸ ਦੇ ਸਾਰੇ ਤਿਉਹਾਰਾਂ ਨੂੰ ਰੋਕ ਦਿਆਂਗਾ:
ਉਸ ਦੇ ਸਾਲਾਨਾ ਤਿਉਹਾਰ, ਉਸ ਦੇ ਨਵੇਂ ਚੰਦ,
ਉਸ ਦੇ ਸਬਤ ਦੇ ਦਿਨ#2:11 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ, ਉਸ ਦੇ ਸਾਰੇ ਨਿਯੁਕਤ ਤਿਉਹਾਰ।
12ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ,
ਜੋ ਉਸ ਨੇ ਆਪਣੇ ਪ੍ਰੇਮੀਆਂ ਤੋਂ ਆਪਣੀ ਤਨਖਾਹ ਸੀ।
ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ,
ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।
13ਮੈਂ ਉਸ ਨੂੰ ਉਨ੍ਹਾਂ ਦਿਨਾਂ ਲਈ ਸਜ਼ਾ ਦਿਆਂਗਾ,
ਜਿਨ੍ਹਾਂ ਨੇ ਬਆਲਾਂ ਲਈ ਧੂਪ ਧੁਖਾਈ ਸੀ।
ਉਸਨੇ ਆਪਣੇ ਆਪ ਨੂੰ ਮੁੰਦਰੀਆਂ ਅਤੇ ਗਹਿਣਿਆਂ ਨਾਲ ਸਜਾਇਆ,
ਅਤੇ ਆਪਣੇ ਪ੍ਰੇਮੀਆਂ ਦੇ ਮਗਰ ਤੁਰ ਪਈ,
ਪਰ ਉਹ ਮੈਨੂੰ ਭੁੱਲ ਗਈ,” ਯਾਹਵੇਹ ਦਾ ਐਲਾਨ ਕਰਦਾ ਹੈ।
14“ਇਸ ਲਈ ਹੁਣ ਮੈਂ ਉਸ ਨੂੰ ਲੁਭਾਉਣ ਜਾ ਰਿਹਾ ਹਾਂ।
ਮੈਂ ਉਸ ਨੂੰ ਉਜਾੜ ਵਿੱਚ ਲੈ ਜਾਵਾਂਗਾ
ਅਤੇ ਉਸ ਨਾਲ ਪਿਆਰ ਨਾਲ ਗੱਲ ਕਰਾਂਗਾ।
15ਉੱਥੇ ਮੈਂ ਉਹ ਨੂੰ ਉਸ ਦੇ ਅੰਗੂਰੀ ਬਾਗ਼ ਵਾਪਸ ਦਿਆਂਗਾ,
ਅਤੇ ਆਕੋਰ#2:15 ਆਕੋਰ ਅਰਥ ਮੁਸੀਬਤ ਦੀ ਵਾਦੀ ਨੂੰ ਦਰਵਾਜ਼ਾ ਬਣਾ ਦਿਆਂਗਾ।
ਉੱਥੇ ਉਹ ਆਪਣੀ ਜਵਾਨੀ ਦੇ ਦਿਨਾਂ ਵਾਂਗ ਜਵਾਬ ਦੇਵੇਗੀ,
ਜਿਸ ਦਿਨ ਉਹ ਮਿਸਰ ਤੋਂ ਬਾਹਰ ਆਈ ਸੀ।
16“ਉਸ ਦਿਨ,” ਯਾਹਵੇਹ ਦਾ ਵਾਕ ਹੈ,
“ਤੁਸੀਂ ਮੈਨੂੰ ‘ਮੇਰਾ ਪਤੀ’ ਕਹੋਗੇ;
ਤੁਸੀਂ ਹੁਣ ਮੈਨੂੰ ‘ਮੇਰਾ ਮਾਲਕ’ ਨਹੀਂ ਕਹੋਂਗੇ।
17ਮੈਂ ਉਸ ਦੇ ਬੁੱਲ੍ਹਾਂ ਤੋਂ ਬਆਲਾਂ ਦੇ ਨਾਮ ਹਟਾ ਦਿਆਂਗਾ।
ਹੁਣ ਉਨ੍ਹਾਂ ਦੇ ਨਾਂ ਨਹੀਂ ਲਏ ਜਾਣਗੇ।
18ਉਸ ਦਿਨ ਮੈਂ ਉਨ੍ਹਾਂ ਲਈ ਇੱਕ ਨੇਮ ਬਣਾਵਾਂਗਾ
ਖੇਤ ਦੇ ਜਾਨਵਰਾਂ ਨਾਲ, ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ।
ਧਣੁੱਖ, ਤਲਵਾਰ ਅਤੇ ਲੜਾਈ
ਮੈਂ ਧਰਤੀ ਤੋਂ ਮਿਟਾ ਦਿਆਂਗਾ,
ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।
19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ।
ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ।
20ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ,
ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।
21“ਉਸ ਦਿਨ ਮੈਂ ਜਵਾਬ ਦਿਆਂਗਾ,”
ਯਾਹਵੇਹ ਦਾ ਐਲਾਨ ਹੈ,
“ਮੈਂ ਅਕਾਸ਼ ਨੂੰ ਜਵਾਬ ਦਿਆਂਗਾ,
ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;
22ਅਤੇ ਧਰਤੀ ਅਨਾਜ ਨੂੰ ਜਵਾਬ ਦੇਵੇਗੀ,
ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ ਨੂੰ,
ਅਤੇ ਉਹ ਯਿਜ਼ਰਏਲ#2:22 ਯਿਜ਼ਰਏਲ ਅਰਥ ਪਰਮੇਸ਼ਵਰ ਦੇ ਪੌਦੇ ਨੂੰ ਜਵਾਬ ਦੇਣਗੇ।
23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ।
ਮੈਂ ਉਸ ਨੂੰ ਆਪਣਾ ਪਿਆਰ ਦਿਖਾਵਾਂਗਾ ਜਿਸ ਨੂੰ ਮੈਂ ‘ਮੇਰਾ ਪਿਆਰਾ ਨਹੀਂ ਕਿਹਾ ਹੈ।’
ਮੈਂ ਉਨ੍ਹਾਂ ਨੂੰ ਕਹਾਂਗਾ ਜਿਨ੍ਹਾਂ ਨੂੰ ‘ਮੇਰੇ ਲੋਕ ਨਹੀਂ’, ‘ਤੁਸੀਂ ਮੇਰੇ ਲੋਕ ਹੋ’;
ਅਤੇ ਉਹ ਆਖਣਗੇ, ‘ਤੂੰ ਮੇਰਾ ਪਰਮੇਸ਼ਵਰ ਹੈ।’ ”