1
ਰੋਮੀਆਂ 8:28
Punjabi Standard Bible
PSB
ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਮਿਲ ਕੇ ਭਲਾਈ ਹੀ ਪੈਦਾ ਕਰਦੀਆਂ ਹਨ ਅਰਥਾਤ ਜਿਹੜੇ ਉਸ ਦੇ ਮਕਸਦ ਅਨੁਸਾਰ ਸੱਦੇ ਹੋਏ ਹਨ।
Porovnat
Zkoumat ਰੋਮੀਆਂ 8:28
2
ਰੋਮੀਆਂ 8:38-39
ਕਿਉਂਕਿ ਮੈਨੂੰ ਯਕੀਨ ਹੈ ਕਿ ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਹਕੂਮਤਾਂ, ਨਾ ਵਰਤਮਾਨ ਗੱਲਾਂ, ਨਾ ਆਉਣ ਵਾਲੀਆਂ ਗੱਲਾਂ, ਨਾ ਸ਼ਕਤੀਆਂ, ਨਾ ਉਚਾਈ, ਨਾ ਡੂੰਘਾਈ ਅਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਵਸਤੂ ਸਾਨੂੰ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਕਰ ਸਕੇਗੀ।
Zkoumat ਰੋਮੀਆਂ 8:38-39
3
ਰੋਮੀਆਂ 8:26
ਇਸੇ ਤਰ੍ਹਾਂ ਆਤਮਾ ਵੀ ਸਾਡੀ ਨਿਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿਹੜੀ ਗੱਲ ਲਈ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਆਪ ਸਾਡੇ ਲਈ ਇਸ ਤਰ੍ਹਾਂ ਹਉਕੇ ਭਰ-ਭਰ ਕੇ ਸਿਫ਼ਾਰਸ਼ ਕਰਦਾ ਹੈ ਜੋ ਵਰਣਨ ਤੋਂ ਬਾਹਰ ਹੈ।
Zkoumat ਰੋਮੀਆਂ 8:26
4
ਰੋਮੀਆਂ 8:31
ਸੋ ਅਸੀਂ ਇਨ੍ਹਾਂ ਗੱਲਾਂ ਦੇ ਬਾਰੇ ਕੀ ਕਹੀਏ? ਜੇ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?
Zkoumat ਰੋਮੀਆਂ 8:31
5
ਰੋਮੀਆਂ 8:1
ਸੋ ਹੁਣ ਉਨ੍ਹਾਂ ਉੱਤੇ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। [ਉਹ ਸਰੀਰ ਦੇ ਅਨੁਸਾਰ ਨਹੀਂ, ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ।]
Zkoumat ਰੋਮੀਆਂ 8:1
6
ਰੋਮੀਆਂ 8:6
ਕਿਉਂ ਜੋ ਸਰੀਰਕ ਗੱਲਾਂ ਉੱਤੇ ਮਨ ਲਾਉਣਾ ਮੌਤ ਹੈ, ਪਰ ਆਤਮਕ ਗੱਲਾਂ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ
Zkoumat ਰੋਮੀਆਂ 8:6
7
ਰੋਮੀਆਂ 8:37
ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਅਸੀਂ ਉਸ ਦੇ ਦੁਆਰਾ ਜਿਸ ਨੇ ਸਾਨੂੰ ਪਿਆਰ ਕੀਤਾ, ਜੇਤੂਆਂ ਨਾਲੋਂ ਵੀ ਵਧਕੇ ਹਾਂ।
Zkoumat ਰੋਮੀਆਂ 8:37
8
ਰੋਮੀਆਂ 8:18
ਕਿਉਂਕਿ ਮੈਂ ਸਮਝਦਾ ਹਾਂ ਕਿ ਵਰਤਮਾਨ ਸਮੇਂ ਦੇ ਦੁੱਖ ਉਸ ਆਉਣ ਵਾਲੀ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹਨ ਜੋ ਸਾਡੇ ਉੱਤੇ ਪਰਗਟ ਹੋਣ ਵਾਲੀ ਹੈ।
Zkoumat ਰੋਮੀਆਂ 8:18
9
ਰੋਮੀਆਂ 8:35
ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰੇਗਾ? ਕੀ ਕਸ਼ਟ, ਜਾਂ ਪਰੇਸ਼ਾਨੀ, ਜਾਂ ਸਤਾਓ, ਜਾਂ ਕਾਲ, ਜਾਂ ਨੰਗੇਜ, ਜਾਂ ਸੰਕਟ, ਜਾਂ ਤਲਵਾਰ?
Zkoumat ਰੋਮੀਆਂ 8:35
10
ਰੋਮੀਆਂ 8:27
ਪਰ ਮਨਾਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਇੱਛਾ ਹੈ, ਕਿਉਂਕਿ ਉਹ ਸੰਤਾਂ ਲਈ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੇਨਤੀ ਕਰਦਾ ਹੈ।
Zkoumat ਰੋਮੀਆਂ 8:27
11
ਰੋਮੀਆਂ 8:14
ਕਿਉਂਕਿ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ।
Zkoumat ਰੋਮੀਆਂ 8:14
12
ਰੋਮੀਆਂ 8:5
ਕਿਉਂਕਿ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ, ਪਰ ਜਿਹੜੇ ਆਤਮਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।
Zkoumat ਰੋਮੀਆਂ 8:5
13
ਰੋਮੀਆਂ 8:32
ਜਦੋਂ ਉਸ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਸਗੋਂ ਉਸ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਤਾਂ ਉਹ ਸਾਨੂੰ ਉਸ ਦੇ ਨਾਲ ਸਾਰੀਆਂ ਵਸਤਾਂ ਵੀ ਖੁੱਲ੍ਹੇ ਦਿਲ ਕਿਵੇਂ ਨਾ ਦੇਵੇਗਾ?
Zkoumat ਰੋਮੀਆਂ 8:32
14
ਰੋਮੀਆਂ 8:16-17
ਆਤਮਾ ਆਪ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ; ਅਤੇ ਜੇ ਸੰਤਾਨ ਹਾਂ ਤਾਂ ਵਾਰਸ ਵੀ ਹਾਂ ਅਰਥਾਤ ਪਰਮੇਸ਼ਰ ਦੇ ਵਾਰਸ ਅਤੇ ਮਸੀਹ ਦੇ ਨਾਲ ਸੰਗੀ ਵਾਰਸ, ਪਰ ਤਾਂ ਹੀ ਜੇ ਉਸ ਦੇ ਨਾਲ ਦੁੱਖ ਝੱਲਦੇ ਹਾਂ ਕਿ ਉਸ ਦੇ ਨਾਲ ਮਹਿਮਾ ਵੀ ਪਾਈਏ।
Zkoumat ਰੋਮੀਆਂ 8:16-17
15
ਰੋਮੀਆਂ 8:7
ਕਿਉਂਕਿ ਸਰੀਰਕ ਗੱਲਾਂ ਉੱਤੇ ਲੱਗਾ ਹੋਇਆ ਮਨ ਪਰਮੇਸ਼ਰ ਨਾਲ ਵੈਰ ਹੈ, ਕਿਉਂ ਜੋ ਇਹ ਪਰਮੇਸ਼ਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ
Zkoumat ਰੋਮੀਆਂ 8:7
16
ਰੋਮੀਆਂ 8:19
ਕਿਉਂਕਿ ਸ੍ਰਿਸ਼ਟੀ ਬੜੀ ਉਤਸੁਕਤਾ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪਰਗਟ ਹੋਣ ਦੀ ਉਡੀਕ ਕਰ ਰਹੀ ਹੈ
Zkoumat ਰੋਮੀਆਂ 8:19
17
ਰੋਮੀਆਂ 8:22
ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਹਉਕੇ ਭਰਦੀ ਹੈ ਅਤੇ ਇਸ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਹਨ।
Zkoumat ਰੋਮੀਆਂ 8:22