ਹੋਸ਼ੇਆ 3
3
ਹੋਸ਼ੇਆ ਦਾ ਆਪਣੀ ਪਤਨੀ ਨਾਲ ਸੁਲ੍ਹਾ
1ਯਾਹਵੇਹ ਨੇ ਮੈਨੂੰ ਕਿਹਾ, “ਜਾ, ਆਪਣੀ ਪਤਨੀ ਨੂੰ ਦੁਬਾਰਾ ਆਪਣਾ ਪਿਆਰ ਦਿਖਾ, ਭਾਵੇਂ ਉਹ ਕਿਸੇ ਹੋਰ ਆਦਮੀ ਨਾਲ ਪਿਆਰ ਕਰਦੀ ਹੈ ਅਤੇ ਇੱਕ ਵਿਭਚਾਰੀ ਹੈ। ਉਸ ਨੂੰ ਪਿਆਰ ਕਰੋ ਜਿਵੇਂ ਕਿ ਯਾਹਵੇਹ ਇਸਰਾਏਲੀਆਂ ਨੂੰ ਪਿਆਰ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਪਵਿੱਤਰ ਸੌਗੀ ਦੇ ਕੇਕ ਨੂੰ ਪਿਆਰ ਕਰਦੇ ਹਨ।”
2ਇਸ ਲਈ ਮੈਂ ਉਹ ਨੂੰ ਪੰਦਰਾਂ ਸ਼ੈਕੇਲ#3:2 ਪੰਦਰਾਂ ਸ਼ੈਕੇਲ ਲਗਭਗ 170 ਗ੍ਰਾਮ ਚਾਂਦੀ ਅਤੇ ਇੱਕ ਹੋਮਰ ਅਤੇ ਇੱਕ ਲੇਕਬ#3:2 ਇੱਕ ਹੋਮਰ ਅਤੇ ਇੱਕ ਲੇਕਬ ਲਗਭਗ 195 ਕਿਲੋਗ੍ਰਾਮ ਜੌਂ ਵਿੱਚ ਖਰੀਦ ਲਿਆ ਹੈ। 3ਤਦ ਮੈਂ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਬਹੁਤ ਦਿਨ ਰਹਿਣਾ ਹੈ। ਤੁਹਾਨੂੰ ਵੇਸਵਾ ਨਹੀਂ ਬਣਨਾ ਚਾਹੀਦਾ ਜਾਂ ਕਿਸੇ ਵੀ ਆਦਮੀ ਨਾਲ ਗੂੜ੍ਹਾ ਨਹੀਂ ਹੋਣਾ ਚਾਹੀਦਾ, ਅਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਾਂਗਾ।”
4ਕਿਉਂ ਜੋ ਇਸਰਾਏਲੀ ਬਹੁਤ ਦਿਨ ਰਾਜੇ ਜਾਂ ਰਾਜਕੁਮਾਰ ਤੋਂ ਬਿਨਾਂ, ਬਲੀਦਾਨ ਜਾਂ ਪਵਿੱਤਰ ਪੱਥਰਾਂ ਤੋਂ ਬਿਨਾਂ, ਏਫ਼ੋਦ ਜਾਂ ਘਰੇਲੂ ਦੇਵਤਿਆਂ ਤੋਂ ਬਿਨਾਂ ਜੀਉਂਦੇ ਰਹਿਣਗੇ। 5ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜਾ ਦਾਵੀਦ ਨੂੰ ਭਾਲਣਗੇ। ਉਹ ਅੰਤ ਦੇ ਦਿਨਾਂ ਵਿੱਚ ਯਾਹਵੇਹ ਅਤੇ ਉਸ ਦੀਆਂ ਅਸੀਸਾਂ ਲਈ ਕੰਬਦੇ ਹੋਏ ਆਉਣਗੇ।
S'ha seleccionat:
ਹੋਸ਼ੇਆ 3: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.