YouVersion Logo
Search Icon

ਲੇਵਿਆਂ 16

16
ਪ੍ਰਾਸਚਿਤ ਦਾ ਦਿਨ
1ਯਾਹਵੇਹ ਨੇ ਮੋਸ਼ੇਹ ਨਾਲ ਹਾਰੋਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਗੱਲ ਕੀਤੀ, ਜਿਹੜੇ ਯਹੋਵਾਹ ਦੀ ਹਜ਼ੂਰੀ ਵਿੱਚ ਆਉਣ ਅਤੇ ਉਸਦੇ ਸਾਹਮਣੇ ਗਲਤ ਅੱਗ ਸਾੜਨ ਤੋਂ ਬਾਅਦ ਮਰ ਗਏ। 2ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਆਪਣੇ ਭਰਾ ਹਾਰੋਨ ਨੂੰ ਦੱਸ ਕਿ ਜਦੋਂ ਵੀ ਉਹ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ#16:2 ਪ੍ਰਾਸਚਿਤ ਦੇ ਢੱਕਣ ਮੂਲ ਭਾਸ਼ਾ ਵਿੱਚ ਜਿਸਨੂੰ ਸੰਦੂਕ ਦਾ ਢੱਕਣ ਅਤੇ ਪਾਪਾਂ ਦਾ ਢੱਕਣਾ ਵੀ ਕਿਹਾ ਜਾਂਦਾ ਹੈ ਦੇ ਸਾਹਮਣੇ ਪਰਦੇ ਦੇ ਪਿੱਛੇ ਅੱਤ ਪਵਿੱਤਰ ਸਥਾਨ ਵਿੱਚ ਜਦੋਂ ਵੀ ਜੀ ਚਾਹੇ ਉਹ ਨਾ ਆਵੇ, ਨਹੀਂ ਤਾਂ ਉਹ ਮਰ ਜਾਵੇਗਾ। ਕਿਉਂਕਿ ਮੈਂ ਪ੍ਰਾਸਚਿਤ ਦੇ ਢੱਕਣ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ।
3“ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕਰੇ ਸਭ ਤੋਂ ਪਹਿਲਾਂ ਉਹ ਪਾਪ ਦੀ ਭੇਟ ਲਈ ਇੱਕ ਬਲਦ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲਿਆਵੇ। 4ਉਹ ਪਵਿੱਤਰ ਸੂਤੀ ਦੇ ਕੱਪੜੇ ਪਹਿਨਣੇ, ਉਸ ਨੂੰ ਸਰੀਰ ਤੇ ਸੂਤੀ ਕੱਛਾ ਪਹਿਨੇ; ਉਸਨੂੰ ਆਪਣੇ ਆਲੇ-ਦੁਆਲੇ ਸੂਤੀ ਦੀ ਸ਼ੀਸ਼ੀ ਬੰਨ੍ਹਣੀ ਚਾਹੀਦੀ ਹੈ ਅਤੇ ਸੁੱਤੀ ਦੀ ਪੱਗ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਵਸਤਰ ਹਨ, ਇਸ ਲਈ ਉਸਨੂੰ ਪਹਿਨਣ ਤੋਂ ਪਹਿਲਾਂ ਉਸਨੂੰ ਆਪਣੇ ਆਪ ਨੂੰ ਪਾਣੀ ਨਾਲ ਨਹਾਉਣਾ ਚਾਹੀਦਾ ਹੈ। 5ਉਹ ਇਸਰਾਏਲ ਦੇ ਲੋਕਾਂ ਕੋਲੋ ਪਾਪ ਦੀ ਭੇਟ ਲਈ ਦੋ ਬੱਕਰੇ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲਵੇ।
6“ਹਾਰੋਨ ਆਪਣੇ ਅਤੇ ਆਪਣੇ ਪਰਿਵਾਰ ਲਈ ਪ੍ਰਾਸਚਿਤ ਕਰਨ ਲਈ ਬਲਦ ਨੂੰ ਆਪਣੇ ਪਾਪ ਦੀ ਭੇਟ ਵਜੋਂ ਚੜ੍ਹਾਵੇ। 7ਫਿਰ ਉਹ ਦੋ ਬੱਕਰੀਆਂ ਨੂੰ ਲੈ ਕੇ ਉਹਨਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਯਾਹਵੇਹ ਦੇ ਅੱਗੇ ਪੇਸ਼ ਕਰੇ। 8ਅਤੇ ਹਾਰੋਨ ਉਨ੍ਹਾਂ ਦੋਵਾਂ ਬੱਕਰਿਆਂ ਉੱਤੇ ਪਰਚੀਆਂ ਪਾਵੇ, ਇੱਕ ਪਰਚੀ ਯਾਹਵੇਹ ਲਈ ਅਤੇ ਦੂਸਰੀ ਅਜਾਜੇਲ ਲਈ। 9ਹਾਰੋਨ ਉਸ ਬੱਕਰੀ ਨੂੰ ਜਿਸ ਉੱਤੇ ਯਾਹਵੇਹ ਦਾ ਗੁਣਾ ਪਵੇ ਇਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ। 10ਪਰ ਉਹ ਬੱਕਰਾ ਜਿਸ ਦੇ ਉੱਤੇ ਅਜਾਜੇਲ ਲਈ ਪਰਚੀ ਨਿੱਕਲੀ, ਉਹ ਯਾਹਵੇਹ ਦੇ ਅੱਗੇ ਜੀਉਂਦਾ ਖੜ੍ਹਾ ਕੀਤਾ ਜਾਵੇ ਕਿ ਉਸ ਦੇ ਨਾਲ ਪ੍ਰਾਸਚਿਤ ਕੀਤਾ ਜਾਵੇ ਅਤੇ ਉਸ ਨੂੰ ਛੋਟ ਕਰ ਕੇ ਉਜਾੜ ਵਿੱਚ ਛੱਡ ਦਿੱਤਾ ਜਾਵੇ।
11“ਹਾਰੋਨ ਆਪਣੇ ਅਤੇ ਆਪਣੇ ਪਰਿਵਾਰ ਲਈ ਪ੍ਰਾਸਚਿਤ ਕਰਨ ਲਈ ਬਲਦ ਨੂੰ ਆਪਣੇ ਪਾਪ ਦੀ ਭੇਟ ਲਈ ਲਿਆਵੇ ਅਤੇ ਉਸ ਬਲਦ ਨੂੰ ਆਪਣੀ ਹੀ ਪਾਪ ਦੀ ਭੇਟ ਲਈ ਵੱਢੇ। 12ਉਹ ਯਾਹਵੇਹ ਦੇ ਸਾਹਮਣੇ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਵੇ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ। 13ਉਹ ਉਸ ਧੂਪ ਨੂੰ ਯਾਹਵੇਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ। 14ਉਹ ਬਲਦ ਦੇ ਲਹੂ ਵਿੱਚੋਂ ਕੁਝ ਲੈ ਕੇ ਅਤੇ ਆਪਣੀ ਉਂਗਲੀ ਨਾਲ ਪ੍ਰਾਸਚਿਤ ਦੇ ਢੱਕਣ ਦੇ ਅਗਲੇ ਹਿੱਸੇ ਉੱਤੇ ਛਿੜਕੇ; ਫ਼ੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।
15“ਫਿਰ ਉਹ ਲੋਕਾਂ ਦੇ ਪਾਪ ਬਲੀ ਲਈ ਬੱਕਰੇ ਨੂੰ ਵੱਢੇ ਅਤੇ ਉਸਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਉਸੇ ਤਰ੍ਹਾਂ ਹੀ ਕਰੇ ਜਿਵੇਂ ਉਸਨੇ ਬਲਦ ਦੇ ਲਹੂ ਨਾਲ ਕੀਤਾ ਸੀ: ਉਸਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਅਤੇ ਉਸਦੇ ਅੱਗੇ ਛਿੜਕੇ। 16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ। 17ਜਦੋਂ ਹਾਰੋਨ ਅੱਤ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਂਦਾ ਹੈ, ਉਦੋਂ ਤੋਂ ਕੋਈ ਵੀ ਮੰਡਲੀ ਦੇ ਤੰਬੂ ਵਿੱਚ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਅਤੇ ਇਸਰਾਏਲ ਦੀ ਸਾਰੀ ਕੌਮ ਲਈ ਪ੍ਰਾਸਚਿਤ ਕਰ ਕੇ ਬਾਹਰ ਨਾ ਆ ਜਾਵੇ।
18“ਫਿਰ ਉਹ ਜਗਵੇਦੀ ਕੋਲ ਬਾਹਰ ਆਵੇਗਾ ਜੋ ਯਾਹਵੇਹ ਦੇ ਸਾਹਮਣੇ ਹੈ ਅਤੇ ਉਸ ਲਈ ਪ੍ਰਾਸਚਿਤ ਕਰੇਗਾ। ਉਸ ਨੂੰ ਬਲਦ ਦੇ ਲਹੂ ਅਤੇ ਬੱਕਰੀ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਸਾਰੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ। 19ਉਹ ਕੁਝ ਲਹੂ ਆਪਣੀ ਉਂਗਲੀ ਨਾਲ ਉਸ ਉੱਤੇ ਸੱਤ ਵਾਰੀ ਛਿੜਕੇ ਤਾਂ ਜੋ ਇਸ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾ ਤੋਂ ਪਵਿੱਤਰ ਕੀਤਾ ਜਾ ਸਕੇ।
20“ਜਦੋਂ ਹਾਰੋਨ ਅੱਤ ਪਵਿੱਤਰ ਸਥਾਨ, ਮੰਡਲੀ ਦੇ ਤੰਬੂ ਅਤੇ ਜਗਵੇਦੀ ਲਈ ਪ੍ਰਾਸਚਿਤ ਕਰ ਲਵੇ, ਤਾਂ ਉਹ ਜਿਉਂਦੇ ਬੱਕਰੇ ਨੂੰ ਅੱਗੇ ਲਿਆਵੇ। 21ਹਾਰੋਨ ਜਿਉਂਦੇ ਬੱਕਰੇ ਦੇ ਸਿਰ ਉੱਤੇ ਦੋਵੇਂ ਹੱਥ ਰੱਖੇ ਅਤੇ ਇਸ ਉੱਤੇ ਇਸਰਾਏਲੀਆਂ ਦੀਆਂ ਸਾਰੀਆਂ ਬੁਰਾਈਆਂ ਅਤੇ ਬਗਾਵਤ ਦਾ ਇਕਰਾਰ ਕਰੇ, ਉਹਨਾਂ ਦੇ ਸਾਰੇ ਪਾਪ ਅਤੇ ਉਹਨਾਂ ਨੂੰ ਬੱਕਰੇ ਦੇ ਸਿਰ ਤੇ ਰੱਖੇ। ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ। 22ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ; ਅਤੇ ਆਦਮੀ ਇਸਨੂੰ ਉਜਾੜ ਵਿੱਚ ਛੱਡ ਦੇਵੇ।
23“ਫਿਰ ਹਾਰੋਨ ਨੂੰ ਮੰਡਲੀ ਵਾਲੇ ਤੰਬੂ ਵਿੱਚ ਜਾਣਾ ਚਾਹੀਦਾ ਹੈ ਅਤੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਕਤਾਨੀ ਦੇ ਕੱਪੜਿਆਂ ਨੂੰ ਲਾਹ ਦੇਵੇ ਅਤੇ ਉਹ ਉਹਨਾਂ ਨੂੰ ਉੱਥੇ ਹੀ ਛੱਡ ਦੇਵੇ। 24ਉਹ ਪਵਿੱਤਰ ਅਸਥਾਨ ਵਿੱਚ ਆਪਣੇ ਆਪ ਨੂੰ ਪਾਣੀ ਨਾਲ ਇਸ਼ਨਾਨ ਕਰੇ ਅਤੇ ਆਪਣੇ ਸਧਾਰਨ ਕੱਪੜੇ ਪਾਵੇ। ਤਦ ਉਹ ਬਾਹਰ ਆ ਕੇ ਆਪਣੇ ਲਈ ਅਤੇ ਲੋਕਾਂ ਲਈ ਹੋਮ ਦੀ ਭੇਟ ਚੜ੍ਹਾਵੇ ਤਾਂ ਜੋ ਉਹ ਆਪਣੇ ਲਈ ਅਤੇ ਲੋਕਾਂ ਲਈ ਪ੍ਰਾਸਚਿਤ ਕਰੇ। 25ਉਹ ਪਾਪ ਦੀ ਭੇਟ ਦੀ ਚਰਬੀ ਨੂੰ ਵੀ ਜਗਵੇਦੀ ਉੱਤੇ ਸਾੜ ਦੇਵੇ।
26“ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜਾਜੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫਿਰ ਡੇਰੇ ਵਿੱਚ ਆਵੇ। 27ਪਾਪ ਦੀ ਭੇਟ ਲਈ ਬਲਦ ਅਤੇ ਬੱਕਰਾ, ਜਿਨ੍ਹਾਂ ਦਾ ਲਹੂ ਪ੍ਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ; ਉਹਨਾਂ ਦੀਆਂ ਖੱਲਾਂ, ਮਾਸ ਅਤੇ ਅੰਤੜੀਆਂ ਨੂੰ ਸਾੜ ਦਿੱਤਾ ਜਾਵੇ। 28ਜਿਹੜਾ ਆਦਮੀ ਉਹਨਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਫਿਰ ਬਾਅਦ ਵਿੱਚ ਉਹ ਡੇਰੇ ਵਿੱਚ ਆ ਸਕਦਾ ਹੈ।
29“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੈ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਨਾ ਅਤੇ ਕੋਈ ਕੰਮ ਨਹੀਂ ਕਰਨਾ, ਭਾਵੇਂ ਤੁਹਾਡੇ ਵਿੱਚ ਜੰਮਿਆ ਹੋਇਆ ਹੋਵੇ ਜਾਂ ਕੋਈ ਪਰਦੇਸੀ, 30ਕਿਉਂਕਿ ਉਸ ਦਿਨ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ, ਤੁਹਾਨੂੰ ਸ਼ੁੱਧ ਕਰਨ ਲਈ। ਤਦ, ਯਾਹਵੇਹ ਅੱਗੇ, ਤੁਸੀਂ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਵੋਗੇ। 31ਇਹ ਸਬਤ#16:31 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਆਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਨੂੰ ਇਨਕਾਰ ਕਰਨਾ ਚਾਹੀਦਾ ਹੈ, ਇਹ ਇੱਕ ਸਥਾਈ ਨਿਯਮ ਹੈ। 32ਜਾਜਕ ਜੋ ਮਸਹ ਕੀਤਾ ਗਿਆ ਹੈ ਅਤੇ ਆਪਣੇ ਪਿਤਾ ਦੇ ਬਾਅਦ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਗਿਆ ਹੈ, ਉਸਨੂੰ ਪ੍ਰਾਸਚਿਤ ਕਰਨਾ ਹੈ। ਉਹ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ। 33ਅਤੇ ਅੱਤ ਪਵਿੱਤਰ ਸਥਾਨ ਲਈ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਅਤੇ ਜਾਜਕਾਂ ਅਤੇ ਸਮਾਜ ਦੇ ਸਾਰੇ ਲੋਕਾਂ ਲਈ ਪ੍ਰਾਸਚਿਤ ਕਰੇ।
34“ਇਹ ਤੁਹਾਡੇ ਲਈ ਇੱਕ ਸਥਾਈ ਨਿਯਮ ਹੋਵੇਗਾ: ਇਸਰਾਏਲੀਆਂ ਦੇ ਸਾਰੇ ਪਾਪਾਂ ਲਈ ਪ੍ਰਾਸਚਿਤ ਸਾਲ ਵਿੱਚ ਇੱਕ ਵਾਰ ਕੀਤਾ ਜਾਣਾ ਚਾਹੀਦਾ ਹੈ।”
ਅਤੇ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਵੇਂ ਹੀ ਕੀਤਾ ਗਿਆ।

Currently Selected:

ਲੇਵਿਆਂ 16: OPCV

Highlight

Share

Copy

None

Want to have your highlights saved across all your devices? Sign up or sign in

Videos for ਲੇਵਿਆਂ 16