YouVersion Logo
Search Icon

ਗਲਾਤੀਆਂ 1

1
1ਪੌਲੁਸ ਜਿਹੜਾ ਇੱਕ ਰਸੂਲ ਹੈ ਜੋ ਮਨੁੱਖਾਂ ਜਾਂ ਕਿਸੇ ਮਨੁੱਖ ਦੁਆਰਾ ਨਹੀਂ, ਬਲਕਿ ਯਿਸ਼ੂ ਮਸੀਹ ਅਤੇ ਪਰਮੇਸ਼ਵਰ ਪਿਤਾ ਦੁਆਰਾ ਰਸੂਲ ਹਾਂ, ਜਿਸ ਨੇ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ। 2ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ,
ਅਤੇ ਗਲਾਤੀਆਂ ਦੀਆਂ ਕਲੀਸਿਆਵਾਂ ਨੂੰ ਪੱਤਰ ਲਿਖਿਆ ਗਿਆ:
3ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ। 4ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ ਤਾਂ ਕਿ ਉਹ ਸਾਨੂੰ ਪਰਮੇਸ਼ਵਰ ਅਤੇ ਪਿਤਾ ਦੀ ਇੱਛਾ ਅਨੁਸਾਰ ਇਸ ਵਰਤਮਾਨ ਦੇ ਬੁਰੇ ਯੁੱਗ ਤੋਂ ਬਚਾ ਸਕੇ, 5ਪਰਮੇਸ਼ਵਰ ਦੀ ਸਦਾ ਅਤੇ ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।
ਕੋਈ ਹੋਰ ਖੁਸ਼ਖ਼ਬਰੀ ਨਹੀਂ
6ਮੈਂ ਹੈਰਾਨ ਹਾਂ ਕਿ ਤੁਸੀਂ ਉਸ ਨੂੰ ਇੰਨੀ ਜਲਦੀ ਛੱਡ ਰਹੇ ਹੋ ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਰਹਿਣ ਲਈ ਬੁਲਾਇਆ ਹੈ ਅਤੇ ਤੁਸੀਂ ਇੱਕ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ 7ਜਦ ਕਿ ਅਸਲ ਵਿੱਚ ਕੋਈ ਦੂਸਰੀ ਖੁਸ਼ਖ਼ਬਰੀ ਨਹੀਂ ਹੈ। ਬਲਕਿ ਉਹ ਲੋਕ ਤੁਹਾਨੂੰ ਉਲਝਣ ਵਿੱਚ ਪਾ ਰਹੇ ਹਨ ਅਤੇ ਮਸੀਹ ਦੀ ਖੁਸ਼ਖ਼ਬਰੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। 8ਪਰ ਜੇ ਅਸੀਂ ਜਾਂ ਸਵਰਗ ਤੋਂ ਕੋਈ ਦੂਤ ਵੀ ਆ ਕੇ ਉਸ ਖੁਸ਼ਖ਼ਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖ਼ਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ! 9ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਉਸੇ ਤਰ੍ਹਾਂ ਹੁਣ ਮੈਂ ਦੁਬਾਰਾ ਕਹਿੰਦਾ ਹਾਂ: ਜੇ ਕੋਈ ਉਸ ਖੁਸ਼ਖ਼ਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ।
10ਕੀ ਮੈਂ ਹੁਣ ਮਨੁੱਖਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਾਂ ਪਰਮੇਸ਼ਵਰ ਨੂੰ? ਜਾਂ ਕੀ ਮੈਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਅਜੇ ਵੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਤਾਂ ਮੈਂ ਮਸੀਹ ਦਾ ਸੇਵਕ ਨਾ ਹੁੰਦਾ।
ਪੌਲੁਸ ਨੂੰ ਪਰਮੇਸ਼ਵਰ ਦੁਆਰਾ ਬੁਲਾਹਟ
11ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜਿਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਉਹ ਮਨੁੱਖਾਂ ਦੇ ਵਲੋਂ ਨਹੀਂ ਹੈ। 12ਮੈਨੂੰ ਉਹ ਕਿਸੇ ਵੀ ਆਦਮੀ ਤੋਂ ਪ੍ਰਾਪਤ ਨਹੀਂ ਹੋਈ, ਨਾ ਹੀ ਮੈਨੂੰ ਇਹ ਸਿਖਾਈ ਗਈ ਸੀ; ਸਗੋਂ ਇਹ ਮੈਨੂੰ ਯਿਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਪ੍ਰਾਪਤ ਹੋਈ।
13ਕਿਉਂਕਿ ਤੁਸੀਂ ਯਹੂਦੀ ਧਰਮ ਵਿੱਚ ਮੇਰੀ ਪਿਛਲੀ ਜੀਵਨ ਸ਼ੈਲੀ ਬਾਰੇ ਸੁਣਿਆ ਹੈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਕਿੰਨਾ ਸਤਾਇਆ ਅਤੇ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। 14ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਬਹੁਤ ਸਾਰੇ ਲੋਕਾਂ ਤੋਂ ਅੱਗੇ ਵਧ ਰਿਹਾ ਸੀ ਅਤੇ ਮੇਰੇ ਪੁਰਖਿਆਂ ਦੀਆਂ ਪਰੰਪਰਾਵਾਂ ਲਈ ਬਹੁਤ ਜੋਸ਼ੀਲਾ ਸੀ। 15ਪਰ ਜਦੋਂ ਪਰਮੇਸ਼ਵਰ, ਜਿਸ ਨੇ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਅਲੱਗ ਕੀਤਾ ਅਤੇ ਆਪਣੀ ਕਿਰਪਾ ਨਾਲ ਮੈਨੂੰ ਬੁਲਾਇਆ,#1:15 ਯਸ਼ਾ 49:1-5; ਯਿਰ 1:5 ਇਹ ਖੁਸ਼ੀ ਦੀ ਗੱਲ ਹੈ 16ਕਿ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ ਤਾਂ ਜੋ ਮੈਂ ਉਸ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰ ਸਕਾਂ, ਮੇਰਾ ਤੁਰੰਤ ਜਵਾਬ ਕਿਸੇ ਮਨੁੱਖ ਨਾਲ ਸਲਾਹ ਕਰਨਾ ਨਹੀਂ ਸੀ। 17ਮੈਂ ਉਨ੍ਹਾਂ ਲੋਕਾਂ ਨੂੰ ਦੇਖਣ ਲਈ ਯੇਰੂਸ਼ਲੇਮ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਸਨ, ਪਰ ਮੈਂ ਅਰਬ ਦੇਸ਼ ਗਿਆ। ਅਤੇ ਬਾਅਦ ਵਿੱਚ ਮੈਂ ਦੰਮਿਸ਼ਕ ਸ਼ਹਿਰ ਵਾਪਸ ਆ ਗਿਆ।
18ਫਿਰ ਤਿੰਨ ਸਾਲਾਂ ਬਾਅਦ, ਮੈਂ ਕੈਫ਼ਾਸ#1:18 ਕੈਫ਼ਾਸ ਪਤਰਸ ਨੂੰ ਯੂਨਾਨੀ ਵਿੱਚ “ਕੈਫ਼ਾਸ” ਕਹਿੰਦੇ ਹੈ; ਜਿਸਦਾ ਅਰਥ ਹੈ “ਚੱਟਾਨ” ਨਾਲ ਮੁਲਾਕਾਤ ਕਰਨ ਲਈ ਯੇਰੂਸ਼ਲੇਮ ਗਿਆ ਅਤੇ ਉਸ ਦੇ ਨਾਲ ਪੰਦਰਾਂ ਦਿਨ ਰਿਹਾ। 19ਪਰ ਪ੍ਰਭੂ ਦੇ ਭਰਾ ਯਾਕੋਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ। 20ਮੈਂ ਤੁਹਾਨੂੰ ਪਰਮੇਸ਼ਵਰ ਅੱਗੇ ਭਰੋਸਾ ਦਿਵਾਉਂਦਾ ਹਾਂ ਕਿ ਜੋ ਮੈਂ ਤੁਹਾਨੂੰ ਇਸ ਪੱਤਰੀ ਵਿੱਚ ਲਿਖ ਰਿਹਾ ਹਾਂ ਉਹ ਝੂਠ ਨਹੀਂ ਹੈ।
21ਫਿਰ ਮੈਂ ਸੀਰੀਆ ਪ੍ਰਾਂਤ ਅਤੇ ਕਿਲਕਿਆ ਵਿੱਚ ਗਿਆ। 22ਅਤੇ ਮੈਂ ਨਿੱਜੀ ਤੌਰ ਤੇ ਯਹੂਦਿਯਾ ਪ੍ਰਾਂਤ ਦੀਆਂ ਕਲੀਸਿਆ ਵਿੱਚ ਅਣਜਾਣ ਸੀ ਜੋ ਮਸੀਹ ਵਿੱਚ ਸਨ। 23ਉਨ੍ਹਾਂ ਨੇ ਸਿਰਫ ਖ਼ਬਰ ਸੁਣੀ ਸੀ: “ਕਿ ਉਹ ਆਦਮੀ ਜਿਸ ਨੇ ਪਹਿਲਾਂ ਸਾਨੂੰ ਸਤਾਇਆ ਸੀ ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸ ਨੂੰ ਉਸ ਨੇ ਇੱਕ ਵਾਰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।” 24ਅਤੇ ਉਨ੍ਹਾਂ ਨੇ ਪਰਮੇਸ਼ਵਰ ਦੀ ਉਸਤਤ ਕੀਤੀ ਕਿਉਂਕਿ ਉਸ ਨੇ ਮੇਰੇ ਰਾਹੀਂ ਜੋ ਕੰਮ ਕੀਤੇ ਸਨ।

Highlight

Share

Copy

None

Want to have your highlights saved across all your devices? Sign up or sign in