17
ਚੱਟਾਨ ਤੋਂ ਪਾਣੀ
1ਸਾਰੇ ਇਸਰਾਏਲੀਆਂ ਨੇ ਸੀਨਾਈ ਦੇ ਉਜਾੜ ਵਿੱਚ ਯਾਹਵੇਹ ਦੇ ਹੁਕਮ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਹਨਾਂ ਨੇ ਰਫ਼ੀਦੀਮ ਵਿੱਚ ਡੇਰਾ ਲਾਇਆ, ਪਰ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਸੀ। 2ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਸਾਨੂੰ ਪੀਣ ਲਈ ਪਾਣੀ ਦਿਓ।”
ਮੋਸ਼ੇਹ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?”
3ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?”
4ਤਦ ਮੋਸ਼ੇਹ ਨੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਉਹ ਮੈਨੂੰ ਪੱਥਰ ਮਾਰਨ ਲਈ ਲਗਭਗ ਹੀ ਤਿਆਰ ਹਨ।”
5ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਲੋਕਾਂ ਦੇ ਸਾਹਮਣੇ ਜਾਹ ਇਸਰਾਏਲ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਅਤੇ ਉਸ ਸੋਟੀ ਨੂੰ ਜਿਸ ਨਾਲ ਤੁਸੀਂ ਨੀਲ ਨਦੀ ਨੂੰ ਮਾਰਿਆ ਸੀ, ਆਪਣੇ ਹੱਥ ਵਿੱਚ ਲੈ ਕੇ ਚੱਲ। 6ਮੈਂ ਉੱਥੇ ਹੋਰੇਬ ਦੀ ਚੱਟਾਨ ਕੋਲ ਤੁਹਾਡੇ ਸਾਹਮਣੇ ਖੜ੍ਹਾ ਹੋਵਾਂਗਾ। ਚੱਟਾਨ ਨੂੰ ਮਰਨ ਅਤੇ ਉਸ ਵਿੱਚੋਂ ਲੋਕਾਂ ਦੇ ਪੀਣ ਲਈ ਪਾਣੀ ਨਿੱਕਲੇਗਾ।” ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਅਜਿਹਾ ਕੀਤਾ। 7ਅਤੇ ਉਸ ਨੇ ਇਸ ਜਗ੍ਹਾ ਦਾ ਨਾਮ ਮੱਸਾਹ#17:7 ਮੱਸਾਹ ਮਤਲਬ ਪਰਤਾਵਾ ਅਤੇ ਮਰੀਬਾਹ#17:7 ਮਰੀਬਾਹ ਮਤਲਬ ਝਗੜਾ ਕਰਨ ਵਾਲਾ ਰੱਖਿਆ ਕਿਉਂਕਿ ਇਸਰਾਏਲੀ ਝਗੜਾ ਕਰਦੇ ਸਨ ਅਤੇ ਉਹਨਾਂ ਨੇ ਇਹ ਕਹਿ ਕੇ ਯਾਹਵੇਹ ਨੂੰ ਪਰਖਿਆ ਸੀ, “ਕੀ ਯਾਹਵੇਹ ਸਾਡੇ ਵਿੱਚ ਹੈ ਜਾਂ ਨਹੀਂ?”
ਅਮਾਲੇਕੀਆਂ ਨੂੰ ਹਰਾਇਆ
8ਅਮਾਲੇਕੀ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲੀਆਂ ਉੱਤੇ ਹਮਲਾ ਕੀਤਾ। 9ਮੋਸ਼ੇਹ ਨੇ ਯੇਹੋਸ਼ੁਆ ਨੂੰ ਆਖਿਆ, “ਸਾਡੇ ਵਿੱਚੋਂ ਕੁਝ ਆਦਮੀਆਂ ਨੂੰ ਚੁਣੋ ਅਤੇ ਅਮਾਲੇਕੀਆਂ ਨਾਲ ਲੜਨ ਲਈ ਬਾਹਰ ਜਾਓ। ਕੱਲ੍ਹ ਮੈਂ ਆਪਣੇ ਹੱਥਾਂ ਵਿੱਚ ਪਰਮੇਸ਼ਵਰ ਦੀ ਸੋਟੀ ਲੈ ਕੇ ਪਹਾੜੀ ਦੀ ਚੋਟੀ ਤੇ ਖੜ੍ਹਾ ਹੋਵਾਂਗਾ।”
10ਇਸ ਲਈ ਯੇਹੋਸ਼ੁਆ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਅਮਾਲੇਕੀਆਂ ਨਾਲ ਲੜਿਆ ਅਤੇ ਮੋਸ਼ੇਹ, ਹਾਰੋਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ। 12ਜਦੋਂ ਮੋਸ਼ੇਹ ਦੇ ਹੱਥ ਥੱਕ ਗਏ ਤਾਂ ਉਹਨਾਂ ਨੇ ਇੱਕ ਪੱਥਰ ਲਿਆ ਅਤੇ ਉਸ ਦੇ ਹੇਠਾਂ ਰੱਖਿਆ ਅਤੇ ਉਹ ਉਸ ਉੱਤੇ ਬੈਠ ਗਿਆ। ਹਾਰੋਨ ਅਤੇ ਹੂਰ ਨੇ ਉਸ ਦੇ ਹੱਥ ਉੱਪਰ ਰੱਖੇ, ਇੱਕ ਨੇ ਇੱਕ ਪਾਸਿਓਂ, ਇੱਕ-ਦੂਜੇ ਨੇ ਦੂਜੇ ਪਾਸਿਓਂ, ਤਾਂ ਜੋ ਉਸਦੇ ਹੱਥ ਸੂਰਜ ਡੁੱਬਣ ਤੱਕ ਸਥਿਰ ਰਹੇ। 13ਇਸ ਲਈ ਯੇਹੋਸ਼ੁਆ ਨੇ ਅਮਾਲੇਕੀ ਫ਼ੌਜ ਨੂੰ ਤਲਵਾਰ ਨਾਲ ਹਰਾਇਆ।
14ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਇਸ ਨੂੰ ਇੱਕ ਪੱਤਰੀ ਉੱਤੇ ਯਾਦ ਰੱਖਣ ਲਈ ਲਿਖ ਅਤੇ ਯਕੀਨੀ ਬਣਾ ਕਿ ਯੇਹੋਸ਼ੁਆ ਇਸ ਨੂੰ ਸੁਣੇ, ਕਿਉਂਕਿ ਮੈਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠਾਂ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ।”
15ਮੋਸ਼ੇਹ ਨੇ ਇੱਕ ਜਗਵੇਦੀ ਬਣਾਈ ਅਤੇ ਇਸਨੂੰ ਕਿਹਾ ਯਾਹਵੇਹ ਮੇਰਾ ਨਿੱਸੀ#17:15 ਨਿੱਸੀ ਅਰਥ ਯਾਹਵੇਹ ਮੇਰਾ ਝੰਡਾ ਹੈ ਹੈ। 16ਉਸ ਨੇ ਕਿਹਾ, “ਕਿਉਂਕਿ ਯਾਹਵੇਹ ਦੇ ਸਿੰਘਾਸਣ ਉੱਤੇ ਹੱਥ ਉਠਾਏ ਗਏ ਸਨ, ਇਸ ਲਈ ਯਾਹਵੇਹ ਅਮਾਲੇਕੀਆਂ ਨਾਲ ਪੀੜ੍ਹੀ ਦਰ ਪੀੜ੍ਹੀ ਲੜਦਾ ਰਹੇਗਾ।”