ਕੂਚ 15:23-25
ਕੂਚ 15:23-25 OPCV
ਜਦੋਂ ਉਹ ਮਾਰਾਹ ਵਿੱਚ ਆਏ ਤਾਂ ਉਹ ਉਸ ਦਾ ਪਾਣੀ ਨਾ ਪੀ ਸਕੇ ਕਿਉਂਕਿ ਉਹ ਕੌੜਾ ਸੀ। (ਇਸੇ ਕਰਕੇ ਇਸ ਥਾਂ ਨੂੰ ਮਾਰਾਹ ਕਿਹਾ ਜਾਂਦਾ ਹੈ) ਇਸ ਲਈ ਲੋਕ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਹੋਏ ਬੋਲੇ, “ਅਸੀਂ ਕੀ ਪੀਵਾਂਗੇ?” ਤਦ ਮੋਸ਼ੇਹ ਨੇ ਯਾਹਵੇਹ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਲੱਕੜ ਦਾ ਇੱਕ ਟੁਕੜਾ ਦਿਖਾਇਆ। ਉਸਨੇ ਇਸਨੂੰ ਪਾਣੀ ਵਿੱਚ ਸੁੱਟ ਦਿੱਤਾ ਅਤੇ ਪਾਣੀ ਪੀਣ ਯੋਗ ਹੋ ਗਿਆ। ਉੱਥੇ ਯਾਹਵੇਹ ਨੇ ਉਹਨਾਂ ਲਈ ਇੱਕ ਹੁਕਮ ਅਤੇ ਹਿਦਾਇਤ ਜਾਰੀ ਕੀਤੀ ਅਤੇ ਉਹਨਾਂ ਨੂੰ ਪਰਖਿਆ।





