YouVersion Logo
Search Icon

ਹਿਜ਼ਕੀਏਲ 27

27
ਸੋਰ ਉੱਤੇ ਇੱਕ ਵਿਰਲਾਪ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਲਈ ਇੱਕ ਵਿਰਲਾਪ ਕਰੋ। 3ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਹੇ ਸੂਰ, ਤੂੰ ਆਖਦਾ ਹੈ,
“ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।”
4ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨ
ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।
5ਉਹਨਾਂ ਨੇ ਸਨੀਰ#27:5 ਸਨੀਰ ਅਰਥਾਤ ਹਰਮੋਨ ਪਰਬਤ ਦੀ ਚੀਲ ਦੇ
ਰੁੱਖਾਂ ਤੋਂ ਤੇਰੇ ਫੱਟੇ ਬਣਾਏ;
ਅਤੇ ਲਬਾਨੋਨ ਤੋਂ ਦਿਆਰ ਲੈ ਕੇ
ਤੇਰੇ ਲਈ ਮਸਤੂਲ ਬਣਾਏ।
6ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀ
ਉਹਨਾਂ ਨੇ ਤੇਰੇ ਚੱਪੂ ਬਣਾਏ।
ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ,
ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।
7ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ,
ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ;
ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ,
ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।
8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ
ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।
9ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ,
ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼
ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ,
ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।
10“ ‘ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕ
ਤੇਰੀ ਫੌਜ ਵਿੱਚ ਤੇਰੇ ਯੋਧੇ ਸਨ।
ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ
ਅਤੇ ਤੈਨੂੰ ਸ਼ਾਨ ਦਿੰਦੇ ਸਨ
11ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ
ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ
ਅਤੇ ਗਮਾਦ ਦੇ ਸੂਰਬੀਰ ਤੇਰੇ ਥੰਮ੍ਹਾਂ ਉੱਤੇ ਸਨ
ਉਹਨਾਂ ਆਪਣੀਆਂ ਢਾਲਾਂ
ਤੇਰੀਆਂ ਕੰਧਾਂ ਤੇ ਲਟਕਾਈਆਂ
ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।
12“ ‘ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।
13“ ‘ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।
14“ ‘ਬੈਂਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।
15“ ‘ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ, ਅਤੇ ਬਹੁਤ ਸਾਰੇ ਤੱਟਵਰਤੀ ਦੇਸ਼ ਤੁਹਾਡੇ ਗਾਹਕ ਸਨ; ਉਹ ਹਾਥੀ ਦੰਦ ਅਤੇ ਆਬਨੂਸ (ਤੇਂਦੂ) ਦੀ ਲੱਕੜ ਦੇ ਕੇ ਆਪਣੇ ਆਪ ਨੂੰ ਅਦਾ ਕਰਦੇ ਸਨ।
16“ ‘ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
17“ ‘ਯਹੂਦਾਹ ਅਤੇ ਇਸਰਾਏਲ ਨੇ ਤੇਰੇ ਨਾਲ ਵਪਾਰ ਕਰਦੇ ਸਨ; ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।
18“ ‘ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ 19ਵਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।
20“ ‘ਦਦਾਨ ਨੇ ਤੇਰੇ ਨਾਲ ਘੋੜੇ ਦੀ ਕਾਠੀ ਦੇ ਕੰਬਲਾਂ ਦਾ ਵਪਾਰ ਕੀਤਾ।
21“ ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।
22“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।
23“ ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ। 24ਤੇਰੇ ਬਜ਼ਾਰ ਵਿੱਚ ਉਹ ਤੇਰੇ ਨਾਲ ਸੁੰਦਰ ਕੱਪੜੇ, ਨੀਲੇ ਕੱਪੜੇ, ਕਢਾਈ ਦੇ ਕੰਮ ਅਤੇ ਮਰੋੜੀਆਂ ਅਤੇ ਕੱਸੀਆਂ ਹੋਈਆਂ ਗੰਢਾਂ ਦੇ ਨਾਲ ਬਹੁ-ਰੰਗੀ ਗਲੀਚਿਆਂ ਦਾ ਵਪਾਰ ਕਰਦੇ ਸਨ।
25“ ‘ਤਰਸ਼ੀਸ਼ ਦੇ ਜਹਾਜ਼
ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ।
ਜਦੋਂ ਤੂੰ ਸਮੁੰਦਰ ਦੇ ਵਿੱਚ ਭਰਿਆ ਹੋਇਆ
ਅਤੇ ਬਹੁਤ ਲੱਦਿਆ ਹੋਇਆ ਸੀ।
26ਤੇਰੇ ਮਲਾਹ ਤੈਨੂੰ
ਡੂੰਘੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ।
ਪਰ ਪੂਰਬੀ ਹਵਾ ਤੈਨੂੰ ਟੁਕੜਿਆਂ ਵਿੱਚ
ਸਮੁੰਦਰ ਦੇ ਵਿੱਚਕਾਰ ਤੋੜ ਦੇਵੇਗੀ।
27ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ
ਅਤੇ ਤੇਰੇ ਵਪਾਰ, ਤੇਰੇ ਮਲਾਹ
ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ
ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ
ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ,
ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।
28ਕੰਢੇ ਕੰਬਣਗੇ
ਜਦੋਂ ਤੇਰੇ ਮਲਾਹ ਚੀਕਣਗੇ।
29ਸਾਰੇ ਜਿਹੜੇ ਮੌਰਾਂ ਨੂੰ ਸੰਭਾਲਦੇ ਹਨ
ਮਲਾਹ ਅਤੇ ਸਾਗਰ ਦੇ ਸਾਰੇ ਆਗੂ
ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ,
ਉਹ ਧਰਤੀ ਤੇ ਖਲੋਣਗੇ।
30ਉਹ ਆਪਣੀ ਆਵਾਜ਼ ਬੁਲੰਦ ਕਰਨਗੇ
ਅਤੇ ਤੇਰੇ ਲਈ ਦੁਹਾਈ ਦੇਣਗੇ;
ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇ
ਅਤੇ ਸੁਆਹ ਵਿੱਚ ਰੋਲਣਗੇ।
31ਉਹ ਤੇਰੇ ਕਾਰਨ ਆਪਣੇ ਸਿਰ ਮੁਨਾਉਣਗੇ
ਅਤੇ ਤੱਪੜ ਪਾਉਣਗੇ।
ਉਹ ਤੇਰੇ ਲਈ ਦਿਲ ਦੇ ਦੁੱਖ
ਅਤੇ ਕੌੜੇ ਸੋਗ ਨਾਲ ਰੋਣਗੇ।
32ਜਦੋਂ ਉਹ ਤੇਰੇ ਲਈ ਵਿਰਲਾਪ ਕਰਦੇ ਅਤੇ ਸੋਗ ਕਰਦੇ ਹਨ,
ਉਹ ਤੇਰੇ ਲਈ ਵਿਰਲਾਪ ਕਰਨਗੇ:
“ਕੌਣ ਜੋ ਸੂਰ ਵਾਂਗ ਚੁੱਪ ਰਿਹਾ,
ਸਮੁੰਦਰ ਨਾਲ ਘਿਰਿਆ ਹੋਇਆ?”
33ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ,
ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ;
ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲ
ਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।
34ਹੁਣ ਤੁਸੀਂ ਪਾਣੀਆਂ ਦੀ ਡੂੰਘਾਈ ਵਿੱਚ
ਸਮੁੰਦਰ ਦੁਆਰਾ ਚਕਨਾਚੂਰ ਹੋ ਗਏ ਹੋ;
ਤੇਰੀਆਂ ਵਪਾਰਕ ਜਿਨਸਾਂ
ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।
35ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕ
ਤੇਰੇ ਤੋਂ ਡਰੇ ਹੋਏ ਹਨ;
ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨ
ਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।
36ਕੌਮਾਂ ਦੇ ਵਪਾਰੀ ਤੇਰਾ ਮਜ਼ਾਕ ਉਡਾਉਂਦੇ ਹਨ।
ਤੁਹਾਡਾ ਭਿਆਨਕ ਅੰਤ ਹੋ ਗਿਆ ਹੈ
ਅਤੇ ਹੁਣ ਨਹੀਂ ਰਹੇਗਾ।’ ”

Highlight

Share

Copy

None

Want to have your highlights saved across all your devices? Sign up or sign in