YouVersion Logo
Search Icon

ਕੂਚ 22

22
ਜਾਇਦਾਦ ਦੀ ਸੁਰੱਖਿਆ
1“ਜਿਹੜਾ ਕੋਈ ਬਲਦ ਜਾਂ ਭੇਡ ਚੋਰੀ ਕਰਦਾ ਹੈ ਅਤੇ ਉਸ ਨੂੰ ਵੱਢਦਾ ਹੈ ਜਾਂ ਵੇਚਦਾ ਹੈ, ਉਸ ਨੂੰ ਬਲਦ ਦੇ ਬਦਲੇ ਪਸ਼ੂਆਂ ਦੇ ਪੰਜ ਸਿਰ ਅਤੇ ਭੇਡਾਂ ਦੇ ਬਦਲੇ ਚਾਰ ਭੇਡਾਂ ਵਾਪਸ ਬਦਲੇ ਵਿੱਚ ਦੇਵੇ।
2“ਜੇ ਕੋਈ ਚੋਰ ਰਾਤ ਨੂੰ ਚੋਰੀ ਕਰਦਾ ਫੜਿਆ ਜਾਂਦਾ ਹੈ ਅਤੇ ਮਾਰਿਆ ਜਾਂਦਾ ਹੈ, ਤਾਂ ਉਸਦੀ ਮੌਤ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, 3ਪਰ ਜੇ ਇਹ ਸੂਰਜ ਚੜ੍ਹਨ ਤੋਂ ਬਾਅਦ ਵਾਪਰਦਾ ਹੈ, ਤਾਂ ਬਚਾਅ ਕਰਨ ਵਾਲਾ ਖ਼ੂਨ ਦਾ ਦੋਸ਼ੀ ਹੈ।
“ਕੋਈ ਵੀ ਵਿਅਕਤੀ ਜੋ ਚੋਰੀ ਕਰਦਾ ਹੈ ਉਸਨੂੰ ਉਸਦਾ ਨੁਕਸਾਨ ਜ਼ਰੂਰ ਭਰਨਾ ਚਾਹੀਦਾ ਹੈ, ਪਰ ਜੇ ਉਸ ਦੇ ਕੋਲ ਕੁਝ ਨਹੀਂ ਹੈ, ਤਾਂ ਉਸਨੂੰ ਉਸਦੀ ਆਪਣੀ ਚੋਰੀ ਦਾ ਭੁਗਤਾਨ ਕਰਨ ਲਈ ਵੇਚਿਆ ਜਾਵੇ। 4ਜੇ ਚੋਰੀ ਕੀਤਾ ਹੋਇਆ ਜਾਨਵਰ ਉਹਨਾਂ ਦੇ ਕਬਜ਼ੇ ਵਿੱਚ ਜ਼ਿੰਦਾ ਪਾਇਆ ਜਾਂਦਾ ਹੈ ਚਾਹੇ ਬਲਦ ਜਾਂ ਗਧਾ ਜਾਂ ਭੇਡ ਤਾਂ ਉਨ੍ਹਾਂ ਨੂੰ ਦੁੱਗਣਾ ਵਾਪਸ ਕਰਨਾ ਪਵੇਗਾ।
5“ਜੇ ਕੋਈ ਵਿਅਕਤੀ ਆਪਣੇ ਪਸ਼ੂਆਂ ਨੂੰ ਖੇਤ ਜਾਂ ਅੰਗੂਰੀ ਬਾਗ਼ ਵਿੱਚ ਚਰਾਉਂਦਾ ਹੈ ਅਤੇ ਉਹਨਾਂ ਨੂੰ ਭਟਕਣ ਦਿੰਦਾ ਹੈ ਅਤੇ ਉਹ ਕਿਸੇ ਹੋਰ ਦੇ ਖੇਤ ਵਿੱਚ ਚਾਰਦਾ ਹੈ, ਤਾਂ ਅਪਰਾਧੀ ਨੂੰ ਆਪਣੇ ਖੇਤ ਜਾਂ ਅੰਗੂਰੀ ਬਾਗ਼ ਵਿੱਚੋਂ ਸਭ ਤੋਂ ਉੱਤਮ ਉਸਦੇ ਬਦਲੇ ਦੇਵੇ।
6“ਜੇ ਅੱਗ ਲੱਗ ਜਾਂਦੀ ਹੈ ਅਤੇ ਕੰਡਿਆਲੀਆਂ ਝਾੜੀਆਂ ਵਿੱਚ ਫੈਲ ਜਾਂਦੀ ਹੈ ਤਾਂ ਜੋ ਉਹ ਅਨਾਜ ਦੇ ਝਟਕੇ ਜਾਂ ਖੜੇ ਅਨਾਜ ਜਾਂ ਸਾਰੇ ਖੇਤ ਨੂੰ ਸਾੜ ਦੇਵੇ, ਤਾਂ ਜਿਸਨੇ ਅੱਗ ਲਗਾਈ ਹੈ ਉਸਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
7“ਜੇਕਰ ਕੋਈ ਗੁਆਂਢੀ ਨੂੰ ਚਾਂਦੀ ਜਾਂ ਸਮਾਨ ਸੁਰੱਖਿਅਤ ਰੱਖਣ ਲਈ ਦਿੰਦਾ ਹੈ ਅਤੇ ਉਸਦੇ ਗੁਆਂਢੀ ਦੇ ਘਰੋਂ ਚੋਰੀ ਹੋ ਜਾਂਦਾ ਹੈ, ਜੇਕਰ ਚੋਰ, ਫੜਿਆ ਜਾਵੇ ਤਾਂ ਦੁੱਗਣਾ ਵਾਪਸ ਕਰੇ। 8ਪਰ ਜੇ ਚੋਰ ਨਾ ਫੜਿਆਂ ਜਾਵੇ, ਤਾਂ ਘਰ ਦੇ ਮਾਲਕ ਨੂੰ ਨਿਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਉਹਨਾਂ ਨੂੰ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਘਰ ਦੇ ਮਾਲਕ ਨੇ ਦੂਜੇ ਵਿਅਕਤੀ ਦੀ ਜਾਇਦਾਦ ਨੂੰ ਹੱਥ ਲਾਇਆ ਹੈ ਜਾਂ ਨਹੀਂ। 9ਕਿਸੇ ਬਲਦ, ਗਧਾ, ਭੇਡ, ਕੱਪੜੇ ਜਾਂ ਕਿਸੇ ਹੋਰ ਗੁੰਮ ਹੋਈ ਜਾਇਦਾਦ ਦੇ ਗੈਰ-ਕਾਨੂੰਨੀ ਕਬਜ਼ੇ ਦੇ ਸਾਰੇ ਮਾਮਲਿਆਂ ਵਿੱਚ, ਜਿਸ ਬਾਰੇ ਕੋਈ ਕਹਿੰਦਾ ਹੈ, ‘ਇਹ ਮੇਰਾ ਹੈ,’ ਤਾਂ ਦੋਵੇ ਧਿਰਾਂ ਆਪਣੀ ਗੱਲ ਨਿਆਂਈਆ#22:9 ਨਿਆਂਈਆ ਅਰਥਾਤ ਪਰਮੇਸ਼ਵਰ ਦੇ ਅੱਗੇ ਦੇ ਸਾਹਮਣੇ ਲਿਆਉਣ। ਫਿਰ ਜੱਜ ਨੂੰ ਸਹੀ ਫੈਸਲਾ ਦੇਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਉਸ ਨੂੰ ਦੁੱਗਣੀ ਕੀਮਤ ਵਾਪਸ ਕਰਨੀ ਚਾਹੀਦੀ ਹੈ।
10“ਜੇ ਕੋਈ ਆਪਣੇ ਗੁਆਂਢੀ ਨੂੰ ਗਧਾ, ਬਲਦ, ਭੇਡ ਜਾਂ ਕੋਈ ਹੋਰ ਜਾਨਵਰ ਰਾਖੀ ਕਰਨ ਲਈ ਦਿੰਦਾ ਹੈ ਅਤੇ ਉਹ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ ਜਾਂ ਕਿਸੇ ਦੇ ਵੇਖੇ ਬਿਨਾ ਕਿਤੇ ਹੱਕਿਆ ਜਾਵੇ। 11ਉਹਨਾਂ ਵਿਚਕਾਰ ਮਸਲਾ ਯਾਹਵੇਹ ਦੇ ਅੱਗੇ ਸਹੁੰ ਖਾ ਕੇ ਸੁਲਝਾ ਲਿਆ ਜਾਵੇਗਾ ਕਿ ਗੁਆਂਢੀ ਨੇ ਦੂਜੇ ਵਿਅਕਤੀ ਦੀ ਜਾਇਦਾਦ ਤੇ ਹੱਥ ਨਹੀਂ ਪਾਇਆ। ਮਾਲਕ ਸੁਣ ਲਵੇ ਅਤੇ ਜੁਰਮਾਨਾ ਨਾ ਭਰਿਆ ਜਾਵੇ। 12ਪਰ ਜੇਕਰ ਜਾਨਵਰ ਗੁਆਂਢੀ ਤੋਂ ਚੋਰੀ ਹੋ ਗਿਆ ਹੈ, ਤਾਂ ਮਾਲਕ ਉਸਦਾ ਮੁੱਲ ਚੁੱਕਾਵੇ। 13ਜੇ ਇਸ ਨੂੰ ਕਿਸੇ ਜੰਗਲੀ ਜਾਨਵਰ ਦੁਆਰਾ ਟੋਟੇ-ਟੋਟੇ ਕਰ ਦਿੱਤਾ ਗਿਆ ਸੀ, ਤਾਂ ਗੁਆਂਢੀ ਨੂੰ ਸਬੂਤ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਮਰੇ ਹੋਏ ਜਾਨਵਰ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।
14“ਅਗਰ ਕੋਈ ਵੀ ਵਿਅਕਤੀ ਆਪਣੇ ਗੁਆਂਢੀ ਤੋਂ ਜਾਨਵਰ ਉਧਾਰ ਲੈਂਦਾ ਹੈ ਅਤੇ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਦੋਂ ਕਿ ਮਾਲਕ ਮੌਜੂਦ ਨਹੀਂ ਹੁੰਦਾ, ਉਸਨੂੰ ਉਸਦਾ ਮੁੱਲ ਝਕਾਉਣਾ ਪਵੇਗਾ। 15ਪਰ ਜੇਕਰ ਮਾਲਕ ਪਸ਼ੂ ਦੇ ਨਾਲ ਹੈ, ਤਾਂ ਉਧਾਰ ਲੈਣ ਵਾਲੇ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ਤੇ ਰੱਖਿਆ ਗਿਆ ਸੀ, ਤਾਂ ਕਿਰਾਏ ਲਈ ਦਿੱਤੇ ਗਏ ਪੈਸੇ ਨੁਕਸਾਨ ਨੂੰ ਪੂਰਾ ਕਰਦੇ ਹਨ।
ਸਮਾਜਿਕ ਜ਼ਿੰਮੇਵਾਰੀ
16“ਜੇ ਕੋਈ ਆਦਮੀ ਕਿਸੇ ਕੁਆਰੀ ਨੂੰ ਭਰਮਾਉਂਦਾ ਹੈ ਜਿਸਦਾ ਵਿਆਹ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਹੈ ਅਤੇ ਉਹ ਉਸਦੇ ਨਾਲ ਸੌਂਦਾ ਹੈ, ਤਾਂ ਉਸਨੂੰ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ, ਅਤੇ ਉਹ ਉਸਦੀ ਪਤਨੀ ਹੋਵੇਗੀ। 17ਜੇ ਉਸਦਾ ਪਿਤਾ ਉਸਨੂੰ ਦੇਣ ਤੋਂ ਬਿਲਕੁਲ ਇਨਕਾਰ ਕਰਦਾ ਹੈ, ਤਾਂ ਉਸਨੂੰ ਅਜੇ ਵੀ ਕੁਆਰੀਆਂ ਲਈ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ।
18“ਜਾਦੂਗਰਨੀ ਨੂੰ ਜੀਉਂਦਾ ਨਾ ਛੱਡ।
19“ਕੋਈ ਵੀ ਵਿਅਕਤੀ ਜੋ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ ਉਸਨੂੰ ਮਾਰਿਆ ਜਾਣਾ ਚਾਹੀਦਾ ਹੈ।
20“ਜੋ ਕੋਈ ਵੀ ਯਾਹਵੇਹ ਤੋਂ ਇਲਾਵਾ ਕਿਸੇ ਹੋਰ ਦੇਵਤੇ ਨੂੰ ਬਲੀ ਚੜ੍ਹਾਉਂਦਾ ਹੈ, ਉਸਦਾ ਨਾਸ਼ ਕੀਤਾ ਜਾਵੇਗਾ।
21“ਕਿਸੇ ਵਿਦੇਸ਼ੀ ਨੂੰ ਪਰੇਸ਼ਾਨ ਨਾ ਕਰੋ ਜਾਂ ਜ਼ੁਲਮ ਨਾ ਕਰੋ ਕਿਉਂਕਿ ਤੁਸੀਂ ਮਿਸਰ ਵਿੱਚ ਓਪਰੇ ਸੀ।
22“ਵਿਧਵਾ ਜਾਂ ਯਤੀਮ ਦਾ ਫ਼ਾਇਦਾ ਨਾ ਉਠਾਓ। 23ਜੇਕਰ ਤੁਸੀਂ ਅਜਿਹਾ ਕਰਦੇ ਹੋ ਅਤੇ ਉਹ ਮੈਨੂੰ ਪੁਕਾਰਦੇ ਹਨ, ਤਾਂ ਮੈਂ ਉਹਨਾਂ ਦੀ ਦੁਹਾਈ ਜ਼ਰੂਰ ਸੁਣਾਂਗਾ। 24ਮੇਰਾ ਕ੍ਰੋਧ ਭੜਕ ਉੱਠੇਗਾ ਅਤੇ ਮੈਂ ਤੈਨੂੰ ਤਲਵਾਰ ਨਾਲ ਵੱਢ ਸੁੱਟਾਂਗਾ। ਤੁਹਾਡੀਆਂ ਪਤਨੀਆਂ ਵਿਧਵਾਵਾਂ ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ।
25“ਜੇਕਰ ਤੁਸੀਂ ਮੇਰੇ ਲੋਕਾਂ ਵਿੱਚੋਂ ਕਿਸੇ ਲੋੜਵੰਦ ਨੂੰ ਪੈਸੇ ਉਧਾਰ ਦਿੰਦੇ ਹੋ ਤਾਂ ਇਸ ਨੂੰ ਵਪਾਰਕ ਸੌਦੇ ਵਾਂਗ ਨਾ ਸਮਝੋ, ਕੋਈ ਵਿਆਜ ਨਾ ਲੈਣਾ। 26ਜੇ ਤੁਸੀਂ ਆਪਣੇ ਗੁਆਂਢੀ ਦੀ ਚਾਦਰ ਨੂੰ ਗਿਰਵੀ ਰੱਖ ਕੇ ਲੈਂਦੇ ਹੋ, ਤਾਂ ਇਸਨੂੰ ਸੂਰਜ ਡੁੱਬਣ ਤੱਕ ਵਾਪਸ ਕਰ ਦਿਓ, 27ਕਿਉਂਕਿ ਤੁਹਾਡੇ ਗੁਆਂਢੀ ਕੋਲ ਸਿਰਫ ਉਹੀ ਚਾਦਰ ਹੈ। ਹੋਰ ਉਸ ਕੋਲ ਸੌਣ ਲਈ ਕੀ ਹੈ? ਜਦੋਂ ਉਹ ਮੈਨੂੰ ਪੁਕਾਰਦੇ ਹਨ, ਮੈਂ ਸੁਣਾਂਗਾ, ਕਿਉਂਕਿ ਮੈਂ ਦਇਆਵਾਨ ਹਾਂ।
28“ਪਰਮੇਸ਼ਵਰ ਦੀ ਨਿੰਦਿਆ ਨਾ ਕਰੋ ਜਾਂ ਆਪਣੇ ਲੋਕਾਂ ਦੇ ਹਾਕਮ ਨੂੰ ਸਰਾਪ ਨਾ ਦਿਓ।
29“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ।
“ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ। 30ਆਪਣੇ ਬਲਦਾਂ ਅਤੇ ਭੇਡਾਂ ਨਾਲ ਵੀ ਅਜਿਹਾ ਹੀ ਕਰੋ। ਉਹਨਾਂ ਨੂੰ ਸੱਤ ਦਿਨ ਆਪਣੀਆਂ ਮਾਵਾਂ ਕੋਲ ਰਹਿਣ ਦਿਓ, ਪਰ ਅੱਠਵੇਂ ਦਿਨ ਮੈਨੂੰ ਦੇ ਦਿਓ।
31“ਤੁਸੀਂ ਮੇਰੇ ਪਵਿੱਤਰ ਲੋਕ ਬਣੋ। ਇਸ ਲਈ ਜੰਗਲੀ ਜਾਨਵਰਾਂ ਦੁਆਰਾ ਪਾੜੇ ਹੋਏ ਜਾਨਵਰ ਦਾ ਮਾਸ ਨਾ ਖਾਓ, ਇਸ ਨੂੰ ਕੁੱਤਿਆਂ ਨੂੰ ਸੁੱਟ ਦਿਓ।

Currently Selected:

ਕੂਚ 22: PCB

Highlight

Share

Copy

None

Want to have your highlights saved across all your devices? Sign up or sign in