YouVersion Logo
Search Icon

ਕੂਚ 21

21
1“ਇਹ ਉਹ ਕਾਨੂੰਨ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਗਾ।
ਇਬਰਾਨੀ ਦਾਸ
2“ਜੇ ਤੁਸੀਂ ਇੱਕ ਇਬਰਾਨੀ ਨੌਕਰ ਨੂੰ ਖਰੀਦਦੇ ਹੋ, ਤਾਂ ਉਹ ਛੇ ਸਾਲ ਲਈ ਤੁਹਾਡੀ ਸੇਵਾ ਕਰੇਗਾ। ਪਰ ਸੱਤਵੇਂ ਸਾਲ ਵਿੱਚ, ਉਹ ਬਿਨਾਂ ਕਿਸੇ ਭੁਗਤਾਨ ਦੇ, ਅਜ਼ਾਦ ਹੋ ਕੇ ਚਲਿਆ ਜਾਵੇ। 3ਜੇ ਉਹ ਇਕੱਲਾ ਆਇਆ ਹੈ, ਤਾਂ ਉਸ ਨੂੰ ਇਕੱਲਾ ਜਾਣਾ ਚਾਹੀਦਾ ਹੈ ਅਤੇ ਜੇ ਉਹ ਕਿਸੇ ਔਰਤ ਦਾ ਪਤੀ ਹੈ, ਤਾਂ ਉਸਦੀ ਪਤਨੀ ਵੀ ਉਸਦੇ ਨਾਲ ਵਾਪਸ ਚਲੀ ਜਾਵੇ। 4ਜੇਕਰ ਉਸਦਾ ਮਾਲਕ ਉਸਨੂੰ ਇੱਕ ਪਤਨੀ ਦੇਵੇ ਅਤੇ ਉਹ ਉਸਦੇ ਪੁੱਤਰ ਜਾਂ ਧੀਆਂ ਨੂੰ ਜਨਮ ਦਿੰਦੀ ਹੈ, ਤਾਂ ਔਰਤ ਅਤੇ ਉਸਦੇ ਬੱਚੇ ਉਸਦੇ ਮਾਲਕ ਦੇ ਹੋਣਗੇ, ਅਤੇ ਸਿਰਫ ਆਦਮੀ ਅਜ਼ਾਦ ਹੋਵੇਗਾ।
5“ਪਰ ਜੇ ਨੌਕਰ ਇਹ ਐਲਾਨ ਕਰਦਾ ਹੈ ਕਿ ਮੈਂ ਆਪਣੇ ਮਾਲਕ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ ਅਤੇ ਅਜ਼ਾਦ ਨਹੀਂ ਹੋਣਾ ਚਾਹੁੰਦਾ। 6ਫਿਰ ਉਸਦੇ ਮਾਲਕ ਨੂੰ ਉਸ ਨੌਕਰ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਜਾਣਾ ਚਾਹੀਦਾ ਹੈ। ਉਹ ਉਸਨੂੰ ਦਰਵਾਜ਼ੇ ਜਾਂ ਦਰਵਾਜ਼ੇ ਦੀ ਚੌਂਕੀ ਤੇ ਲੈ ਜਾਵੇਗਾ ਅਤੇ ਉਸ ਦੇ ਕੰਨ ਸੂਏ ਨਾਲ ਵਿੰਨ੍ਹ ਦੇਵੇ। ਫਿਰ ਉਹ ਜੀਵਨ ਭਰ ਉਸਦਾ ਸੇਵਕ ਬਣਿਆ ਰਹੇਗਾ।
7“ਜਦੋਂ ਕੋਈ ਆਦਮੀ ਆਪਣੀ ਧੀ ਨੂੰ ਗੁਲਾਮ ਵਜੋਂ ਵੇਚਦਾ ਹੈ, ਤਾਂ ਉਹ ਛੇ ਸਾਲਾਂ ਦੇ ਅੰਤ ਵਿੱਚ ਮਰਦਾਂ ਵਾਂਗ ਅਜ਼ਾਦ ਨਹੀਂ ਹੋਵੇਗੀ। 8ਜੇਕਰ ਉਸਨੂੰ ਖਰੀਦਣ ਵਾਲਾ ਮਾਲਕ ਉਸ ਤੋਂ ਖੁਸ਼ ਨਹੀਂ ਹੈ, ਤਾਂ ਉਹ ਕੀਮਤ ਦੇ ਕੇ ਉਸਨੂੰ ਛੱਡ ਸਕਦਾ ਹੈ। ਪਰ ਮਾਲਕ ਨੂੰ ਇਹ ਅਧਿਕਾਰ ਨਹੀਂ ਕਿ ਉਸ ਦਾਸੀ ਨੂੰ ਗੈਰ ਕੌਮ ਵਿੱਚ ਵੇਚ ਦੇਵੇ, ਕਿਉਂਕਿ ਉਸਨੇ ਉਸ ਨਾਲ ਛਲ ਕੀਤਾ ਹੈ। 9ਜੇ ਉਹ ਉਸ ਨੂੰ ਆਪਣੇ ਪੁੱਤਰ ਲਈ ਚੁਣਦਾ ਹੈ, ਤਾਂ ਉਹ ਉਸ ਨੂੰ ਧੀ ਦਾ ਹੱਕ ਦੇਵੇ। 10ਜੇਕਰ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ, ਤਾਂ ਪਹਿਲੀ ਔਰਤ ਨੂੰ ਉਸਦੇ ਭੋਜਨ, ਕੱਪੜੇ ਅਤੇ ਵਿਆਹੁਤਾ ਅਧਿਕਾਰਾਂ ਤੋਂ ਵਾਂਝਾ ਨਾ ਕਰੇ। 11ਜੇ ਉਹ ਉਸਨੂੰ ਇਹ ਤਿੰਨ ਚੀਜ਼ਾਂ ਪ੍ਰਦਾਨ ਨਹੀਂ ਕਰਦਾ, ਤਾਂ ਉਹ ਬਿਨਾਂ ਕਿਸੇ ਪੈਸੇ ਦੇ ਮੁਫ਼ਤ ਚਲੀ ਜਾਵੇ।
ਨਿੱਜੀ ਸੱਟਾਂ
12“ਜੇ ਕੋਈ ਕਿਸੇ ਵਿਅਕਤੀ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ, ਤਾਂ ਉਹ ਜ਼ਰੂਰ ਮਾਰਿਆ ਜਾਵੇ। 13ਹਾਲਾਂਕਿ ਜੇ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਹੈ, ਪਰ ਇਹ ਮੌਤ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਈ ਹੈ ਤਾਂ ਮੈਂ ਤੁਹਾਡੇ ਲਈ ਇੱਕ ਜਗ੍ਹਾ ਬਣਾਵਾਂਗਾ ਜਿੱਥੇ ਤੁਸੀਂ ਭੱਜ ਸਕਦੇ ਹੋ। 14ਪਰ ਜੇ ਕੋਈ ਯੋਜਨਾ ਬਣਾਉਂਦਾ ਹੈ ਅਤੇ ਕਿਸੇ ਨੂੰ ਜਾਣਬੁੱਝ ਕੇ ਮਾਰਦਾ ਹੈ, ਤਾਂ ਉਸ ਵਿਅਕਤੀ ਨੂੰ ਮੇਰੀ ਜਗਵੇਦੀ ਤੋਂ ਚੁੱਕ ਕੇ ਮਾਰਿਆ ਜਾਣਾ ਚਾਹੀਦਾ ਹੈ।
15“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਤੇ ਹਮਲਾ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇਂ।
16“ਕਿਸੇ ਵੀ ਵਿਅਕਤੀ ਨੂੰ ਅਗਵਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਪੀੜਤ ਨੂੰ ਵੇਚ ਦਿੱਤਾ ਗਿਆ ਹੋਵੇ ਜਾਂ ਅਜੇ ਵੀ ਅਗਵਾਕਾਰ ਦੇ ਕਬਜ਼ੇ ਵਿੱਚ ਹੋਵੇ।
17“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।
18“ਜੇ ਲੋਕ ਝਗੜਾ ਕਰਦੇ ਹਨ ਅਤੇ ਇੱਕ ਵਿਅਕਤੀ ਦੂਜੇ ਨੂੰ ਪੱਥਰ ਜਾਂ ਮੁੱਕੀ ਨਾਲ ਮਾਰਦਾ ਹੈ ਅਤੇ ਪੀੜਤ ਮਰਦਾ ਨਹੀਂ ਹੈ ਪਰ ਮੰਜੇ ਉੱਤੇ ਪੈ ਜਾਵੇ, 19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।
20“ਕੋਈ ਵੀ ਵਿਅਕਤੀ ਜੋ ਆਪਣੇ ਨਰ ਜਾਂ ਨਾਰੀ ਗੁਲਾਮ ਨੂੰ ਡੰਡੇ ਨਾਲ ਕੁੱਟਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਗੁਲਾਮ ਮਰ ਜਾਂਦਾ ਹੈ, 21ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।
22“ਜੇਕਰ ਲੋਕ ਲੜਦੇ ਹਨ ਅਤੇ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਦੇ ਹਨ ਅਤੇ ਉਸਦਾ ਗਰਭ ਡਿੱਗ ਜਾਂਦਾ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੇ, ਤਾਂ ਅਪਰਾਧੀ ਨੂੰ ਔਰਤ ਦਾ ਪਤੀ ਜੋ ਵੀ ਮੰਗ ਕਰੇ ਅਤੇ ਨਿਆਂਈਆਂ ਦੇ ਅਨੁਸਾਰ ਦੇਵੇ। 23ਪਰ ਜੇ ਕੋਈ ਗੰਭੀਰ ਚੋਟ ਹੈ, ਤਾਂ ਤੁਹਾਨੂੰ ਜਾਨ ਦੇ ਬਦਲੇ ਜਾਨ ਲੈਣੀ ਚਾਹੀਦੀ ਹੈ, 24ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, 25ਸੜ ਦੇ ਬਦਲੇ ਸਾੜ, ਜ਼ਖ਼ਮ ਦੇ ਬਦਲੇ ਜ਼ਖ਼ਮ, ਸੱਟ ਦੇ ਬਦਲੇ ਸੱਟ।
26“ਇੱਕ ਮਾਲਕ ਜੋ ਆਪਣੇ ਗੁਲਾਮ ਦੀ ਅੱਖ ਉੱਤੇ ਮਾਰਦਾ ਹੈ ਅਤੇ ਉਸਦੀ ਦੀ ਅੱਖ ਖ਼ਰਾਬ ਹੋ ਜਾਵੇ ਭਾਵੇਂ ਉਹ ਨਰ ਹੋਵੇ ਜਾਂ ਨਾਰੀ, ਉਹ ਉਸਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰਕੇ ਜਾਣ ਦੇਵੇ। 27ਜੇਕਰ ਕਿਸੇ ਝਗੜੇ ਵਿੱਚ ਉਸਦੇ ਨੌਕਰ ਜਾਂ ਨੌਕਰਾਣੀ ਦਾ ਦੰਦ ਟੁੱਟ ਜਾਂਦਾ ਹੈ ਤਾਂ ਇਸ ਦਾ ਮੁਆਵਜ਼ਾ ਦੇਣ ਲਈ ਨੌਕਰ ਜਾਂ ਨੌਕਰਾਣੀ ਨੂੰ ਅਜ਼ਾਦ ਕਰ ਪਾਵੇਗਾ।
28“ਜੇ ਕੋਈ ਬਲਦ ਕਿਸੇ ਆਦਮੀ ਜਾਂ ਔਰਤ ਨੂੰ ਮਾਰਦਾ ਹੈ ਤਾਂ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਵੇ ਅਤੇ ਉਸਦਾ ਮਾਸ ਨਾ ਖਾਧਾ ਜਾਵੇ, ਪਰ ਬਲਦ ਦਾ ਮਾਲਕ ਜ਼ਿੰਮੇਵਾਰ ਨਹੀਂ ਹੋਵੇਗਾ। 29ਪਰ ਜੇ ਬਲਦ ਨੂੰ ਗਲੇ ਮਾਰਨ ਦੀ ਆਦਤ ਹੈ ਅਤੇ ਮਾਲਕ ਨੂੰ ਚੇਤਾਵਨੀ ਦਿੱਤੀ ਗਈ ਹੈ ਪਰ ਉਸ ਨੇ ਇਸ ਨੂੰ ਬੰਦ ਨਹੀਂ ਕੀਤਾ ਅਤੇ ਇਹ ਕਿਸੇ ਮਰਦ ਜਾਂ ਔਰਤ ਨੂੰ ਮਾਰਦਾ ਹੈ, ਤਾਂ ਬਲਦ ਨੂੰ ਪੱਥਰ ਨਾਲ ਮਾਰਿਆ ਜਾਵੇ ਅਤੇ ਉਸ ਦੇ ਮਾਲਕ ਨੂੰ ਵੀ। 30ਹਾਲਾਂਕਿ, ਜੇਕਰ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ, ਤਾਂ ਮਾਲਕ ਜੋ ਵੀ ਮੰਗਿਆ ਜਾਂਦਾ ਹੈ ਉਸ ਦਾ ਭੁਗਤਾਨ ਕਰਕੇ ਆਪਣੀ ਜਾਨ ਛੁਡਾ ਸਕਦਾ ਹੈ। 31ਇਹ ਕਾਨੂੰਨ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਬਲਦ ਕਿਸੇ ਪੁੱਤਰ ਜਾਂ ਧੀ ਨੂੰ ਮਾਰਦਾ ਹੈ। 32ਜੇ ਬਲਦ ਕਿਸੇ ਨੌਕਰ ਜਾਂ ਗੋਲੀ ਨੂੰ ਮਾਰਦਾ ਹੈ, ਤਾਂ ਮਾਲਕ ਨੂੰ ਤੀਹ ਸ਼ੈਕੇਲ#21:32 ਤੀਹ ਸ਼ੈਕੇਲ ਲਗਭਗ 345 ਗ੍ਰਾਮ ਚਾਂਦੀ ਦਾਸ ਦੇ ਮਾਲਕ ਨੂੰ ਦੇਣੀ ਚਾਹੀਦੀ ਹੈ ਅਤੇ ਬਲਦ ਨੂੰ ਪੱਥਰਾਂ ਨਾਲ ਮਾਰਿਆ ਜਾਣਾ ਚਾਹੀਦਾ ਹੈ।
33“ਜੇ ਕੋਈ ਟੋਏ ਨੂੰ ਖੋਲ੍ਹਦਾ ਹੈ ਜਾਂ ਪੁੱਟਦਾ ਹੈ ਅਤੇ ਉਸ ਨੂੰ ਨਾ ਢੱਕੇ ਅਤੇ ਇੱਕ ਬਲਦ ਜਾਂ ਗਧਾ ਉਸ ਵਿੱਚ ਡਿੱਗ ਪੈਂਦਾ ਹੈ, 34ਜਿਸ ਨੇ ਟੋਏ ਨੂੰ ਖੋਲ੍ਹਿਆ ਹੈ, ਉਸ ਨੂੰ ਨੁਕਸਾਨ ਲਈ ਮਾਲਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।
35“ਜੇਕਰ ਕਿਸੇ ਦਾ ਬਲਦ ਕਿਸੇ ਹੋਰ ਦੇ ਬਲਦ ਨੂੰ ਜ਼ਖਮੀ ਕਰਦਾ ਹੈ ਅਤੇ ਉਹ ਮਰ ਜਾਂਦਾ ਹੈ, ਤਾਂ ਦੋਵੇਂ ਧਿਰਾਂ ਜਿਉਂਦੇ ਨੂੰ ਵੇਚ ਦੇਣ ਅਤੇ ਪੈਸੇ ਅਤੇ ਮਰੇ ਹੋਏ ਜਾਨਵਰ ਨੂੰ ਬਰਾਬਰ ਵੰਡ ਦੇਣ। 36ਹਾਲਾਂਕਿ, ਜੇ ਇਹ ਜਾਣਿਆ ਜਾਂਦਾ ਸੀ ਕਿ ਬਲਦ ਨੂੰ ਮਰਨ ਦੀ ਆਦਤ ਹੈ, ਫਿਰ ਵੀ ਮਾਲਕ ਨੇ ਇਸ ਨੂੰ ਬੰਦ ਨਹੀਂ ਕੀਤਾ, ਤਾਂ ਮਾਲਕ ਨੂੰ ਪਸ਼ੂ ਦੇ ਬਦਲੇ ਪਸ਼ੂ ਦੇਣਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

Currently Selected:

ਕੂਚ 21: PCB

Highlight

Share

Copy

None

Want to have your highlights saved across all your devices? Sign up or sign in