ਲੇਵੀਆਂ 14
14
ਕੋੜ੍ਹ ਦੇ ਰੋਗ ਤੋਂ ਸ਼ੁੱਧ ਠਹਿਰਾਇਆ ਜਾਣਾ
1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2ਕੋੜ੍ਹੀ ਦੇ ਸ਼ੁੱਧ ਹੋਣ ਦੇ ਦਿਨ ਦੀ ਬਿਵਸਥਾ ਇਹ ਹੈ: ਉਹ ਜਾਜਕ ਕੋਲ ਲਿਆਇਆ ਜਾਵੇ 3ਅਤੇ ਜਾਜਕ ਡੇਰੇ ਤੋਂ ਬਾਹਰ ਨਿੱਕਲੇ ਅਤੇ ਉਸ ਕੋੜ੍ਹੀ ਨੂੰ ਵੇਖੇ ਅਤੇ ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ, 4ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਹੈ ਆਗਿਆ ਦੇਵੇ ਕਿ ਉਹ ਦੋ ਜੀਉਂਦੇ ਅਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਿਆਵੇ, 5ਅਤੇ ਜਾਜਕ ਇੱਕ ਪੰਛੀ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦੀ ਆਗਿਆ ਦੇਵੇ, 6ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵੱਗਦੇ ਪਾਣੀ ਉੱਤੇ ਵੱਢਿਆ ਗਿਆ ਸੀ। 7ਅਤੇ ਉਹ ਉਸ ਦੇ ਉੱਤੇ ਜੋ ਕੋੜ੍ਹ ਤੋਂ ਸ਼ੁੱਧ ਹੋਣ ਵਾਲਾ ਹੈ, ਸੱਤ ਵਾਰ ਛਿੜਕੇ ਅਤੇ ਉਸ ਨੂੰ ਸ਼ੁੱਧ ਠਹਿਰਾਵੇ ਅਤੇ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ। 8ਅਤੇ ਸ਼ੁੱਧ ਹੋਣ ਵਾਲਾ ਆਪਣੇ ਕੱਪੜਿਆਂ ਨੂੰ ਧੋਵੇ ਅਤੇ ਆਪਣਾ ਸਿਰ ਮੁਨਾ ਦੇਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋਵੇਗਾ, ਇਸ ਤੋਂ ਬਾਅਦ ਉਹ ਡੇਰੇ ਵਿੱਚ ਆਵੇ ਪਰ ਸੱਤ ਦਿਨ ਤੱਕ ਆਪਣੇ ਡੇਰੇ ਤੋਂ ਬਾਹਰ ਹੀ ਵਾਸ ਕਰੇ। 9ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ਼ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ਼ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ।
10ਅੱਠਵੇਂ ਦਿਨ ਉਹ ਦੋਸ਼ ਰਹਿਤ ਦੋ ਲੇਲੇ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਅਤੇ ਮੈਦੇ ਦੀ ਭੇਟ ਲਈ ਤੇਲ ਨਾਲ ਰਲਾਏ ਹੋਏ ਏਫ਼ਾਹ#14:10 ਤਿੰਨ ਕਿੱਲੋ ਦਾ ਤਿੰਨ ਤਿਹਾਈ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ। 11ਤਦ ਉਹ ਜਾਜਕ ਜੋ ਸ਼ੁੱਧ ਕਰਨ ਦੀ ਬਿਧੀ ਨੂੰ ਕਰਦਾ ਹੈ, ਉਸ ਸ਼ੁੱਧ ਹੋਣ ਵਾਲੇ ਮਨੁੱਖ ਨੂੰ ਇਨ੍ਹਾਂ ਵਸਤੂਆਂ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਸਾਹਮਣੇ ਖੜ੍ਹਾ ਕਰੇ। 12ਤਦ ਜਾਜਕ ਇੱਕ ਲੇਲਾ ਲੈ ਕੇ ਦੋਸ਼ ਬਲੀ ਦੀ ਭੇਟ ਕਰਕੇ ਉਸ ਨੂੰ ਚੜ੍ਹਾਵੇ ਅਤੇ ਉਸ ਕੁੱਪੀ ਤੇਲ ਨੂੰ ਲੈ ਕੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ। 13ਉਹ ਉਸ ਲੇਲੇ ਨੂੰ ਉਸੇ ਸਥਾਨ ਵਿੱਚ ਵੱਢੇ ਜਿੱਥੇ ਉਹ ਪਾਪ ਬਲੀ ਅਤੇ ਹੋਮ ਬਲੀ ਪਸ਼ੂਆਂ ਨੂੰ ਵੱਢਦੇ ਹਨ ਅਰਥਾਤ ਪਵਿੱਤਰ ਸਥਾਨ ਵਿੱਚ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਉਹ ਅੱਤ ਪਵਿੱਤਰ ਹੈ। 14ਜਾਜਕ ਦੋਸ਼ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜੋ ਸ਼ੁੱਧ ਹੋਣ ਵਾਲਾ ਹੈ ਉਸ ਦੇ ਸੱਜੇ ਕੰਨ ਦੇ ਸਿਰੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਾਵੇ। 15ਫੇਰ ਜਾਜਕ ਉਸ ਪਾਉ ਤੇਲ ਵਿੱਚੋਂ ਕੁਝ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ, 16ਅਤੇ ਜਾਜਕ ਆਪਣੀ ਸੱਜੇ ਹੱਥ ਦੀ ਉਂਗਲ ਨੂੰ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚ ਡੋਬ ਕੇ ਉਸ ਤੇਲ ਵਿੱਚੋਂ ਕੁਝ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ, 17ਅਤੇ ਬਾਕੀ ਤੇਲ ਜੋ ਉਸ ਦੇ ਹੱਥ ਵਿੱਚ ਹੈ, ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ। 18ਅਤੇ ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 19ਜਾਜਕ ਪਾਪ ਬਲੀ ਦੀ ਭੇਟ ਚੜ੍ਹਾਵੇ ਅਤੇ ਉਸ ਦੇ ਲਈ ਜੋ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਾਸਚਿਤ ਕਰੇ ਅਤੇ ਇਸ ਤੋਂ ਬਾਅਦ ਹੋਮ ਬਲੀ ਦੀ ਭੇਟ ਨੂੰ ਵੱਢ ਦੇਵੇ। 20ਤਦ ਜਾਜਕ ਹੋਮ ਬਲੀ ਦੀ ਭੇਟ ਅਤੇ ਮੈਦੇ ਦੀ ਭੇਟ ਜਗਵੇਦੀ ਉੱਤੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਾਂ ਉਹ ਸ਼ੁੱਧ ਹੋ ਜਾਵੇਗਾ।
21ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫ਼ਾਹ#14:21 ਤਿੰਨ ਕਿੱਲੋ ਦਾ ਦਸਵਾਂ ਹਿੱਸਾ ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ, 22ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ। 23ਅੱਠਵੇਂ ਦਿਨ ਉਹ ਇਨ੍ਹਾਂ ਸਾਰਿਆਂ ਨੂੰ ਆਪਣੇ ਸ਼ੁੱਧ ਕਰਨ ਲਈ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਉੱਤੇ ਯਹੋਵਾਹ ਦੇ ਸਨਮੁਖ ਜਾਜਕ ਦੇ ਕੋਲ ਲਿਆਵੇ। 24ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ। 25ਫੇਰ ਉਹ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਵੱਢ ਦੇਵੇ ਅਤੇ ਜਾਜਕ ਉਸ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਵੇ। 26ਫੇਰ ਜਾਜਕ ਉਸ ਵਿੱਚੋਂ ਕੁਝ ਤੇਲ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ, 27ਅਤੇ ਜਾਜਕ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਆਪਣੇ ਖੱਬੇ ਹੱਥ ਦੀ ਤਲੀ ਵਿੱਚੋਂ ਕੁਝ ਤੇਲ ਲੈ ਕੇ ਸੱਤ ਵਾਰੀ ਯਹੋਵਾਹ ਦੇ ਅੱਗੇ ਛਿੜਕੇ। 28ਫੇਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ, 29ਅਤੇ ਬਾਕੀ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ। 30ਤਦ ਉਹ ਉਨ੍ਹਾਂ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਜੋ ਉਹ ਲਿਆ ਸਕਿਆ, ਇੱਕ ਨੂੰ ਚੜ੍ਹਾਵੇ, 31ਅਰਥਾਤ ਜੋ ਪੰਛੀ ਉਹ ਲਿਆ ਸਕਿਆ ਉਨ੍ਹਾਂ ਵਿੱਚੋਂ ਉਹ ਇੱਕ ਨੂੰ ਪਾਪ ਬਲੀ ਦੀ ਭੇਟ ਲਈ ਅਤੇ ਦੂਜੇ ਨੂੰ ਮੈਦੇ ਦੀ ਭੇਟ ਸਮੇਤ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਵੇ, ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ। 32ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ।
ਘਰ ਵਿੱਚ ਲੱਗੀ ਫ਼ਫੂੰਦੀ ਦੇ ਲਈ ਨਿਯਮ
33ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 34ਜਦ ਤੁਸੀਂ ਕਨਾਨ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹਾਂ, ਤਾਂ ਜੇਕਰ ਮੈਂ ਉਸ ਦੇਸ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ, 35ਤਾਂ ਉਸ ਘਰ ਦਾ ਮਾਲਕ ਜਾਜਕ ਦੇ ਕੋਲ ਆ ਕੇ ਆਖੇ, ਮੈਨੂੰ ਅਜਿਹਾ ਪਰਤੀਤ ਹੁੰਦਾ ਹੈ ਕਿ ਘਰ ਵਿੱਚ ਕੋਈ ਰੋਗ ਹੈ। 36ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ। 37ਤਦ ਉਹ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਹਰੀਆਂ ਜਾਂ ਲਾਲ ਖੋਖਲੀਆਂ ਲਕੀਰਾਂ ਵਰਗੀਆਂ ਹੋਣ ਅਤੇ ਕੰਧ ਨਾਲੋਂ ਡੂੰਘੀਆਂ ਵਿਖਾਈ ਦੇਣ, 38ਤਾਂ ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਘਰ ਨੂੰ ਸੱਤ ਦਿਨ ਤੱਕ ਬੰਦ ਕਰ ਦੇਵੇ। 39ਅਤੇ ਸੱਤਵੇਂ ਦਿਨ ਜਾਜਕ ਫੇਰ ਆਵੇ ਅਤੇ ਵੇਖੇ, ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ, 40ਤਾਂ ਜਾਜਕ ਹੁਕਮ ਦੇਵੇ ਕਿ ਉਹ ਉਨ੍ਹਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ, ਕੱਢ ਕੇ ਲੈ ਜਾਣ ਅਤੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ। 41ਉਹ ਉਸ ਘਰ ਨੂੰ ਅੰਦਰੋਂ ਚੁਫ਼ੇਰਿਓਂ ਛਿਲਵਾ ਦੇਵੇ ਅਤੇ ਉਹ ਉਸ ਮਿੱਟੀ ਨੂੰ ਜੋ ਛਿੱਲੀ ਗਈ ਹੈ, ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟ ਦੇਣ। 42ਉਹ ਦੂਜੇ ਪੱਥਰ ਲੈ ਕੇ ਉਨ੍ਹਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾ ਲੈ ਕੇ ਘਰ ਨੂੰ ਲਿੱਪੇ।
43ਪਰ ਜੇਕਰ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਘਰ ਵਿੱਚ ਫੇਰ ਫੁੱਟ ਨਿੱਕਲੇ, 44ਤਾਂ ਜਾਜਕ ਆ ਕੇ ਵੇਖੇ ਅਤੇ ਵੇਖੋ, ਜੇਕਰ ਉਹ ਰੋਗ ਘਰ ਵਿੱਚ ਫੈਲ ਗਿਆ ਹੋਵੇ, ਤਾਂ ਉਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ। 45ਉਹ ਉਸ ਘਰ ਨੂੰ ਢਾਹ ਦੇਵੇ ਅਤੇ ਉਸ ਦੇ ਪੱਥਰ, ਲੱਕੜੀਆਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਜਾ ਕੇ ਕਿਸੇ ਅਸ਼ੁੱਧ ਸਥਾਨ ਵਿੱਚ ਸੁੱਟਵਾ ਦੇਵੇ। 46ਜਦ ਤੱਕ ਉਹ ਘਰ ਬੰਦ ਰਹੇ, ਤਦ ਤੱਕ ਜੋ ਕੋਈ ਉਸ ਘਰ ਵਿੱਚ ਵੜੇ, ਉਹ ਸ਼ਾਮ ਤੱਕ ਅਸ਼ੁੱਧ ਰਹੇ। 47ਅਤੇ ਜਿਹੜਾ ਉਸ ਘਰ ਵਿੱਚ ਲੰਮਾ ਪਵੇ, ਉਹ ਆਪਣੇ ਕੱਪੜੇ ਧੋ ਲਵੇ ਅਤੇ ਜਿਹੜਾ ਉਸ ਘਰ ਵਿੱਚ ਖਾਣਾ ਖਾਵੇ ਉਹ ਵੀ ਆਪਣੇ ਕੱਪੜੇ ਧੋ ਲਵੇ।
48ਜੇਕਰ ਜਾਜਕ ਉਸ ਘਰ ਵਿੱਚ ਆ ਕੇ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਘਰ ਨੂੰ ਲਿੱਪਣ ਤੋਂ ਬਾਅਦ ਉਹ ਰੋਗ ਉਸ ਘਰ ਵਿੱਚ ਨਾ ਫੈਲਿਆ ਹੋਵੇ ਤਾਂ ਉਹ ਉਸ ਘਰ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ। 49ਅਤੇ ਉਸ ਘਰ ਨੂੰ ਸ਼ੁੱਧ ਕਰਨ ਲਈ, ਉਹ ਦੋ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ। 50ਉਹ ਪੰਛੀਆਂ ਵਿੱਚੋਂ ਕਿਸੇ ਇੱਕ ਨੂੰ ਵੱਗਦੇ ਪਾਣੀ ਉੱਤੇ ਮਿੱਟੀ ਦੇ ਭਾਂਡੇ ਵਿੱਚ ਵੱਢੇ। 51ਤਦ ਉਹ ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਅਤੇ ਜੀਉਂਦੇ ਪੰਛੀ ਨੂੰ ਲੈ ਕੇ ਉਸ ਵੱਢੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਉਸ ਘਰ ਉੱਤੇ ਸੱਤ ਵਾਰੀ ਛਿੜਕੇ। 52ਇਸ ਤਰ੍ਹਾਂ ਉਹ ਪੰਛੀ ਦੇ ਲਹੂ, ਵਗਦੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜੂਫ਼ੇ ਅਤੇ ਕਿਰਮਚੀ ਕੱਪੜੇ ਨਾਲ ਉਸ ਘਰ ਨੂੰ ਸ਼ੁੱਧ ਕਰੇ। 53ਪਰ ਉਸ ਜੀਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਉਡਾ ਦੇਵੇ, ਇਸ ਤਰ੍ਹਾਂ ਉਹ ਉਸ ਘਰ ਦੇ ਲਈ ਪ੍ਰਾਸਚਿਤ ਕਰੇ ਤਦ ਉਹ ਸ਼ੁੱਧ ਹੋਵੇਗਾ।
54ਹਰ ਪ੍ਰਕਾਰ ਦੇ ਕੋੜ੍ਹ ਦੇ ਰੋਗ ਅਤੇ ਦਾਦ ਲਈ ਇਹੋ ਬਿਵਸਥਾ ਹੈ, 55ਕੱਪੜਿਆਂ ਦਾ ਅਤੇ ਘਰ ਦਾ ਕੋੜ੍ਹ, 56ਅਤੇ ਸੋਜ, ਪੱਪੜੀ, ਅਤੇ ਦਾਗ ਦੇ ਲਈ 57ਅਸ਼ੁੱਧ ਅਤੇ ਸ਼ੁੱਧ ਬਾਰੇ ਸਮਝਾਉਣ ਲਈ ਕੋੜ੍ਹ ਦੀ ਬਿਵਸਥਾ ਇਹ ਹੀ ਹੈ।
Currently Selected:
ਲੇਵੀਆਂ 14: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.