ਮੈ ਨਾਲ ਮਤਵਾਲੇ ਨਾ ਹੋਵੋ ਜਿਸ ਕਰਕੇ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। ਜ਼ਬੂਰਾਂ, ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰੋ ਅਤੇ ਆਪਣੇ ਮਨ ਤੋਂ ਪ੍ਰਭੂ ਦੇ ਲਈ ਗਾਉਂਦੇ ਵਜਾਉਂਦੇ ਹੋਏ ਸਾਰੀਆਂ ਗੱਲਾਂ ਦੇ ਲਈ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ